ਮਹਿਤਪੁਰ/ ਹਰਜਿੰਦਰ ਸਿੰਘ ਚੰਦੀ (ਸਮਾਜ ਵੀਕਲੀ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਰਜੀਆ ਕਲਾਂ ਦੇ ਪੰਜਾਬੀ ਮਿਸਟ੍ਰੈਸ ਸ਼੍ਰੀਮਤੀ ਬਲਵਿੰਦਰ ਕੌਰ ਵੱਲੋਂ ਆਪਣੀ ਸੇਵਾ ਮੁਕਤੀ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਤਵੰਤ ਕੌਰ ਦੀ ਪ੍ਰੇਰਣਾ ਸਕਦਾ ਆਪਣੇ ਸਪੁੱਤਰ ਕੰਵਰਪਾਲ ਸਿੰਘ ਚਾਹਲ ਕੈਨੇਡਾ ਦੀ ਨੇਕ ਕਮਾਈ ਵਿੱਚੋਂ ਆਪਣੇ ਪੋਤਰੇ ਜ਼ੋਰਾਵਰ ਸਿੰਘ ਚਾਹਲ ਸਪੁੱਤਰ ਗੁਰਇਕਬਾਲ ਸਿੰਘ ਚਾਹਲ/ਰਣਜੀਤ ਕੌਰ ਚਾਹਲ ਵਾਸੀ ਕੈਨੇਡਾ ਦੇ ਜਨਮ ਦੀ ਖੁਸ਼ੀ ਵਿੱਚ ਸਕੂਲ ਦੇ ਬੱਚਿਆ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸਮਾਰਟ ਬੈਡਮਿੰਟਨ ਗਰਾਊਂਡ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨਾਂ ਨਾਲ ਉਨਾਂ ਦੇ ਪਤੀ ਦਿਲਬਾਗ ਸਿੰਘ ਚਾਹਲ, ਪ੍ਰਿੰਸੀਪਲ ਸਤਵੰਤ ਕੌਰ, ਮਨਜੀਤ ਕੌਰ ਡੀ.ਪੀ. ਆਦਿ ਮੌਜੂਦ ਸਨ।
ਇਸ ਮੌਕੇ ਸਮਾਗਮ ਦੌਰਾਨ ਸੰਬੋਧਨ ਕਰਦਿਆ ਪ੍ਰਿੰਸੀਪਲ ਸਤਵੰਤ ਕੌਰ ਨੇ ਕਿਹਾ ਕਿ ਮੈਡਮ ਬਲਵਿੰਦਰ ਕੌਰ ਤੇ ਉਨਾਂ ਦੇ ਸਮੂਹ ਪਰਿਵਾਰ ਵੱਲੋਂ ਸਕੂਲ ਦੇ ਵਿਕਾਸ ਵਿੱਚ ਹਮੇਸ਼ਾ ਹੀ ਯੋਗਦਾਨ ਦਿੱਤਾ ਗਿਆ, ਜਿਸ ਲਈ ਉਹ ਸਮੂਹ ਸਟਾਫ਼ ਤੇ ਬੱਚਿਆ ਵੱਲੋਂ ਉਨਾਂ ਦੇ ਧੰਨਵਾਦੀ ਹਨ। ਇਸ ਮੌਕੇ ਮੈਡਮ ਬਲਵਿੰਦਰ ਕੌਰ ਨੇ ਕਿਹਾ ਕਿ ਸਕੂਲ ਵਿੱਚ ਉਨਾਂ ਨੂੰ ਹਮੇਸ਼ਾ ਹੀ ਪੂਰਾ ਮਾਣ-ਸਤਿਕਾਰ ਮਿਲਦਾ ਰਿਹਾ ਹੈ। ਉਨਾਂ ਬੱਚਿਆ ਨੂੰ ਪੜ੍ਹਾਈ ਤੇ ਖੇਡਾਂ ਦੋਵਾਂ ਵੱਲ ਤਵੱਜੋ਼ ਦੇਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕ. ਹਰਬੰਸ ਲਾਲ, ਮਨਜੀਤ ਕੌਰ, ਅਮਨਦੀਪ ਸਿੰਘ, ਨੀਤੂ, ਰਾਜਵੀਰ ਕੌਰ, ਅਮਨਦੀਪ ਕੌਰ, ਅਨੂੰ ਭਾਰਤੀ, ਨੀਰਜ ਕੁਮਾਰ, ਅਮਨਪ੍ਰੀਤ ਕੌਰ, ਕੁਲਦੀਪ ਕੌਰ, ਹਰਜਿੰਦਰ ਕੌਰ, ਲਖਬੀਰ ਕੌਰ, ਅਮਨ ਕੁਮਾਰ, ਪਰਮਿੰਦਰ ਕੌਰ, ਚਰਨਜੀਤ ਸਿੰਘ, ਜਗਰੂਪ ਸਿੰਘ, ਹਰਿੰਦਰਜੀਤ ਕੌਰ, ਚੰਦਪਾਲ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly