“ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਮਜ਼ਦੂਰ ਦਿਵਸ ਮਨਾਇਆ”

ਕਿਰਤੀ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਹਨ- ਪ੍ਰਿੰਸੀਪਲ ਤੇਜਵਰਿੰਦਰ ਕੌਰ 

(ਸਮਾਜ ਵੀਕਲੀ): ਪ੍ਰਿੰਸੀਪਲ ਮੈਡਮ ਤੇਜਵਰਿੰਦਰ ਕੌਰ ਦੀ ਅਗਵਾਈ ਹੇਠ ਅਤੇ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ, ਲੈਕਚਰਾਰ ਅਲਬੇਲ ਸਿੰਘ ਪੁੜੈਣ ਅਤੇ ਲੈਕਚਰਾਰ ਜਸਪਾਲ ਸਿੰਘ ਦੇ ਯਤਨਾਂ ਤਹਿਤ ਅੰਤਰਰਾਸ਼ਟਰੀ ਪੱਧਰ ਤੇ ਮਨਾਏ ਜਾਂਦੇ ਮਜ਼ਦੂਰ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਇਸ ਦਿਨ ਦੇ ਇਤਿਹਾਸ, ਮਜ਼ਦੂਰਾਂ ਦੇ ਹੱਕਾਂ ਅਧਿਕਾਰਾਂ ਅਤੇ ਸਰਮਾਏਦਾਰੀ ਹੱਥੋਂ ਕਿਰਤ ਦੀ ਹੁੰਦੀ ਲੁੱਟ, ਸ਼ਿਕਾਗੋ ਦੇ ਸ਼ਹੀਦਾਂ ਦੀ ਬਦੌਲਤ ਕਿਰਤੀਆਂ ਨੂੰ ਮਿਲੇ ਹੱਕਾਂ ਬਾਰੇ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ।

ਲੀਗਲ ਲਿਟਰੇਸੀ ਕਲੱਬ ਦੇ ਇੰਚਾਰਜ ਲੈਕਚਰਾਰ ਅਲਬੇਲ ਸਿੰਘ ਪੁੜੈਣ ਨੇ ਮਜ਼ਦੂਰ ਵਰਗ ਖਿਲਾਫ ਹੁੰਦੀਆਂ ਕਾਰਵਾਈਆਂ ਬਣੇ ਕਾਨੂੰਨਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਸਕਾਊਟਸ ਦੇ ਜ਼ਿਲ੍ਹਾ ਕੁਆਰਡੀਨੇਟਰ ਜਸਪਾਲ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਮਜਦੂਰ ਦਿਵਸ ਬਾਰੇ ਦਿਵਿਆ ਤ੍ਰਿਪਾਠੀ,ਮੁਹੰਮਦ ਸਾਹਿਲ ,ਕਾਰਤਿਕ ਕੁਮਾਰ, ਪਾਇਲ ਕੁਮਾਰੀ, ਸ਼ੀਲੂ, ਸੁਧਾ,ਮਨਪ੍ਰੀਤ ਕੌਰਆਦਿ ਵਿਦਿਆਰਥੀਆਂ ਨੇ ਭਾਸ਼ਣ ਕੋਰੀਓਗ੍ਰਾਫੀਆਂ ਅਤੇ ਪੇਟਿੰਗਾਂ ਦੀ ਪੇਸ਼ਕਾਰੀ ਕੀਤੀ।

ਸਮਾਗਮ ਦੀ ਸਮਾਪਤੀ ਵੇਲੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਤੇਜਵਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਮੌਲਿਕ ਅਧਿਕਾਰਾਂ ਕਰਤਵਾਂ ਅਤੇ ਦੇਸ਼ ਦੇ ਵਿਕਾਸ ਵਿੱਚ ਮਜ਼ਦੂਰਾਂ ਦੇ ਅਹਿਮ ਯੋਗਦਾਨ ਸਬੰਧੀ ਜਾਣਕਾਰੀ ਦਿੰਦਿਆਂ ਸਮੁੱਚੇ ਪ੍ਰੋਗਰਾਮ ਦੇ ਸਫਲ ਸੰਚਾਲਨ ਹਿੱਤ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕਚਰਾਰ ਮੈਡਮ ਜਯਾ ਪਰਵੀਨ,ਹਰਪ੍ਰੀਤ ਕੌਰ, ਕਲਪਨਾ ਕੌਸ਼ਲ, ਸੀਮਾ ਸ਼ਰਮਾ, ਨੇਹਾ ਅਗਰਵਾਲ, ਸੁਖਵੰਤ ਕੌਰ, ਮੋਨਾ ਰਾਣੀ, ਹਰਮੀਤ ਕੌਰ, ਅਮਨਦੀਪ ਕੌਰ, ਦੀਪਿੰਦਰ ਵਾਲੀਆ, ਰਮਨਦੀਪ ਕੌਰ, ਲੈਕਚਰਾਰ ਦਵਿੰਦਰ ਸਿੰਘ, ਮਲਕਿੰਦਰ ਸਿੰਘ, ਰਾਜਵੀਰ ਸਿੰਘ, ਭਾਰਤ ਭੂਸ਼ਣ, ਨਵੀਨ, ਰਾਜੀਵ ਕੁਮਾਰ , ਜਗਜੀਤ ਸਿੰਘ ਅਤੇ ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਆਪਕ ਵੀ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾਕਟਰ ਅੰਬੇਡਕਰ ਜੀ ਦਾ 132ਵਾਂ ਜਨਮ ਦਿਨ ਅੱਜ ਪਿੰਡ ਢੇਸੀਆਂ ਕਾਹਨਾਂ ਵਿਖ਼ੇ ਮਨਾਇਆ ਜਾਵੇਗਾ
Next articleਮਜ਼ਦੂਰ ਦਿਵਸ ਕੀ ਹੈ ਇਸ ਦੀ ਸ਼ੁਰੂਆਤ ਕਿਵੇਂ ਹੋਈ