ਮਜ਼ਦੂਰ

ਧਰਮਿੰਦਰ ਸਿੰਘ ਮੁੱਲਾਂਪੁਰੀ

     (ਸਮਾਜ ਵੀਕਲੀ)        

 ਸਿਰ ਤੇ ਚੱਕ ਕੇ ਇੱਟਾਂ ਮਿੱਟੀ ਗਾਰਾ

ਓਹ ਘਰ ਬਣਾਈ ਜਾਂਦਾ ਏ

ਆਪਣਾ ਘਰ ਬਣਾ ਨਾ ਹੋਵੇ ਜਿਸ ਤੋਂ

ਦੂਜਿਆਂ ਲਈ ਛੱਤਾਂ ਪਾਈ ਜਾਂਦਾ ਏ

ਅੱਖਾਂ ਵਿੱਚ ਸੁਪਨੇ ਸੁੱਕੇ ਬੁੱਲਾਂ ਨਾਲ

ਥੱਕੇ ਸਰੀਰ ਨਾਲ ਦੁਖਦੇ ਪੈਰਾਂ ਨਾਲ

ਲੋਕਾਂ ਲਈ ਕੰਮ ਕਰਦਾ ਰਹਿੰਦਾ

ਭਰਾ ਮਜ਼ਦੂਰ ਦੇਖੋ ਦਿਹਾੜੀ ਲਾਈ ਜਾਂਦਾ ਏ

ਸਾਰੀ ਉਮਰ ਮਜ਼ਦੂਰੀ ਕਰਦਾ ਲੋਕਾਂ ਲਈ

ਖ਼ੁਸ਼ੀਆਂ ਢੋਂਦਾ ਮਹਿਲਾਂ ਨੂੰ ਉਸਾਰੀ ਜਾਂਦਾ ਏ

ਕਈ ਵਾਰੀ ਤਾਂ ਭੁੱਖੇ ਢਿੱਡ ਹੀ ਮਜ਼ਦੂਰ ਭਰਾ

ਸਾਰਾ ਦਿਨ ਕੰਮ ਤੇ ਸਰੀਰ ਖ਼ਪਾਈ ਜਾਂਦਾ ਏ

ਆਪਣੇ ਸੁਪਨੇ ਕਈ ਸੁਪਨੇ ਰਹਿ ਜਾਂਦੇ

ਹੋਰਾਂ ਲਈ ਸੁਪਨਿਆ ਦੇ ਮਹਿਲ ਬਣਾਈ ਜਾਂਦਾ ਏ

ਕਦੇ ਖੇਤ “ਚ ਕਦੇ ਫੈਕਟਰੀ, ਕਦੇ ਕਰਿੰਦਾ ਬਣ

ਲੋਕਾਂ ਦੇ ਲਈ ਜੀਵਨ ਲੇਖੇ ਲਾਈ ਜਾਂਦਾ ਏ

ਕਦੇ ਲੋਕਾਂ ਦੇ ਘਰ ਸਫਾਈ ਕਰੇ ਕਦੇ ਗਟਰ “ਚ

ਆਪ ਮੁਕਾ ਕੇ ਲੋਕਾਂ ਨੂੰ ਸਾਹ ਦਵਾਈ ਜਾਂਦਾ ਏ

ਜੇ ਨਾ ਹੁੰਦਾ ਮਜ਼ਦੂਰ ਰੁਲ ਜਾਣੀ ਸੀ ਦੁਨੀਆਂ

ਐਸ਼ ਨਾ ਹੁੰਦੀ ਵੱਡੇ ਲੋਕਾਂ ਨੂੰ ਐਸ਼ ਦਵਾਈ ਜਾਂਦਾ ਏ

ਸੋਨਾ ਚਾਂਦੀ ਕਾਰਾਂ ਕੋਠੀਆਂ ਐਸ਼ ਅਰਾਮ ਨਾ ਹੁੰਦੇ

ਖਾਣ ਪੀਣ ਨਾ ਮਿਲਦਾ ਕਿਸੇ ਨੂੰ ਭੁੱਖੇ ਰਹਿੰਦੇ

ਮਜ਼ਦੂਰ ਹੈ ਜੋ ਸਭ ਇਹ ਕੰਮ ਕਰਾਈ ਜਾਂਦਾ ਏ

ਧਰਮਿੰਦਰ ਕਦਰ ਕਰੋ ਮਿਹਨਤਕਸ਼ ਲੋਕਾਂ ਦੀ

ਕਿਸੇ ਲਈ ਮਜ਼ਦੂਰ ਇਹ ਆਪਾ ਖਪਾਈ ਜਾਂਦਾ ਏ।

 

ਧਰਮਿੰਦਰ ਸਿੰਘ ਮੁੱਲਾਂਪੁਰੀ 9872000461

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜ਼ਦੂਰ ਦਿਵਸ ‘ਤੇ ਇਕੱਠੇ
Next article*ਮਿਹਨਤ ਵਿੱਚ ਏਕਤਾ: ਮਜ਼ਦੂਰ ਦਿਵਸ ਦੀ ਭਾਵਨਾ ਦਾ ਜਸ਼ਨ*