ਮਜ਼ਦੂਰ ਯੂਨੀਅਨ ਆਰ ਸੀ ਐੱਫ ਦੁਆਰਾ ਯੂਨੀਅਨ ਮਾਨਤਾ ਪ੍ਰਾਪਤ ਚੋਣਾਂ ਨੂੰ ਲੈ ਕੇ ਗੇਟ ਮੀਟਿੰਗ ਆਯੋਜਿਤ

ਦੋਨੋਂ ਮਾਨਤਾ ਪ੍ਰਾਪਤ ਯੂਨੀਅਨਾਂ ਨੇ ਰੇਲ ਕੋਚ ਫੈਕਟਰੀ ਦੇ ਵਜੂਦ ਨੂੰ ਖਤਰੇ ਚ ਪਾਇਆ- ਰਾਮ ਰਤਨ ਸਿੰਘ 
ਜਿਹੜੇ ਵਾਦਿਆਂ ਦੇ ਸਿਰ ਤੇ ਮਾਨਤਾ ਵਿੱਚ ਆਏ ਸਨ ,ਉਹ ਸਾਰੇ ਝੂਠੇ ਸਾਬਤ ਹੋਏ- ਜੋਗੀ

ਕਪੂਰਥਲਾ,(ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਮਜ਼ਦੂਰ ਯੂਨੀਅਨ ਕਪੂਰਥਲਾ ਦੁਆਰਾ ਮਾਨਤਾ ਪ੍ਰਾਪਤ ਯੂਨੀਅਨ ਚੋਣਾਂ ਲਈ ਗੇਟ ਮੀਟਿੰਗ ਕੀਤੀ ਗਈ । ਜਿਸ ਵਿੱਚ ਵੱਡੀ ਗਿਣਤੀ ਵਿੱਚ ਰੇਲ ਕਰਮਚਾਰੀਆਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਾਮ ਰਤਨ ਸਿੰਘ ਜਨਰਲ ਸਕੱਤਰ ਮਜ਼ਦੂਰ ਯੂਨੀਅਨ ਕਿਹਾ ਕਿ ਦੋਨਾਂ ਮਾਨਤਾ ਪ੍ਰਾਪਤ ਯੂਨੀਅਨ ਨੇ ਆਪਣੀਆਂ ਘਟੀਆਂ ਨੀਤੀਆਂ ਦੇ ਕਾਰਣ ਆਰ ਸੀ ਐਫ ਦੇ ਵਜੂਦ ਨੂੰ ਖਤਰੇ ਵਿੱਚ ਪਾ ਦਿੱਤਾ। ਪਿਛਲੇ 10 ਸਾਲਾਂ ਤੋਂ ਦੋਨੋਂ ਮਾਨਤਾ ਪ੍ਰਾਪਤ ਯੂਨੀਅਨਾਂ ਨੇ ਕੋਈ ਵੀ ਭਰਤੀ ਨਹੀਂ ਕਰਵਾਈ ਹੈ। ਇਸ ਦੇ ਉਲਟ ਅੰਨ੍ਹੇਵਾਹ ਠੇਕੇਦਾਰੀ ਤੇ ਆਊਟਸੋਰਸਿੰਗ ਨੂੰ ਵਧਾਇਆ ਹੈ। ਇਹਨਾਂ ਦੀਆਂ ਨੀਤੀਆਂ ਦੇ ਕਾਰਨ ਨਹੀਂ ਪੜ੍ਹੇ ਲਿਖੇ ਨੌਜਵਾਨ ਐਕਟ ਅਪਰੈਡਿੰਸ ਕਰਨ ਤੋਂ ਬਾਵਜੂਦ ਵੀ ਬੇਰੋਜ਼ਗਾਰ ਘੁੰਮ ਰਹੇ ਹਨ। ਹਰ ਪਾਸਿਓਂ ਆਊਟਸੋਰਸਿੰਗ ਠੇਕੇਦਾਰੀ ਅੰਬਰ ਵੇਲ ਤਰ੍ਹਾਂ ਵਧ ਰਹੀ ਹੈ। ਕਰਮਚਾਰੀਆਂ ਦੀ ਤਾਦਾਦ ਘਟ ਰਹੀ ਹੈ। ਮਜ਼ਦੂਰ ਯੂਨੀਅਨ ਮਾਨਤਾ ਵਿੱਚ ਆਉਣ ਤੋਂ ਬਾਅਦ ਆਊਟਸੋਰਸਿੰਗ ਤੇ ਠੇਕੇਦਾਰੀ ਤੇ ਲਗਾਮ ਲਗਾਉਣ ਦੇ ਨਾਲ ਨਾਲ ਕਰਮਚਾਰੀਆਂ ਦੇ ਇੱਕ-ਇੱਕ ਬੱਚੇ ਨੂੰ ਭਰਤੀ ਕਰਵਾਉਣ ਤੇ ਐਕਟ ਅਪ੍ਰੈਟਸ ਦੀ ਭਰਤੀ ਕਰਾਉਣ ਦਾ ਕੰਮ ਕਰੇਗੀ, ਪ੍ਰਮੋਸ਼ਨ ਅਤੇ ਤਬਾਦਲਾ ਰੇਲਵੇ ਬੋਰਡ ਦੀ ਪੋਲਸੀ ਦੇ ਤਹਿਤ ਹੀ ਕਰਵਾਉਣ ਵਿੱਚ ਯਤਨ ਕਰੇਗੀ। ਉਹਨਾਂ ਕਿਹਾ ਕਿ ਦੋਨੋਂ ਮਾਨਤਾ ਪ੍ਰਾਪਤ ਯੂਨੀਅਨ ਦੀ ਲੋਕਲ ਪਾਲਸੀ ਦੇ ਕਾਰਨ ਕਰਮਚਾਰੀਆਂ ਨੂੰ ਉਹਨਾਂ ਦੀ ਬਣਦੀ ਤਰੱਕੀ ਵਿਭਾਗੀ ਬਦਲੀ ਆਦਿ ਦਾ ਲਾਭ ਨਹੀਂ ਮਿਲ ਪਾ ਰਿਹਾ ਹੈ। ਲੋਕਲ ਪੋਲਸੀ ਨੂੰ ਰੱਦ ਕਰ ਰੇਲਵੇ ਬੋਰਡ ਦੇ ਨਿਯਮ ਅਨੁਸਾਰ ਸਾਰੇ ਵਿਭਾਗੀ  ਕਾਰਜ ਕੀਤੇ ਜਾਣਗੇ । ਇਸ ਦੌਰਾਨ ਅਭਿਸ਼ੇਕ ਸਿੰਘ ਪ੍ਰਧਾਨ ਮਜ਼ਦੂਰ ਯੂਨੀਅਨ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦੋਨਾਂ ਯੂਨੀਅਨਂ ਦੀਆਂ ਮਾਨਤਾ ਵਿੱਚ ਰਹਿੰਦੇ ਹੋਏ ਰੇਲ ਕੋਚ ਫੈਕਟਰੀ ਵਿੱਚ ਸਕੂਲ ਬੱਸਾਂ ਨਹੀਂ ਲਗਾ ਸਕੀ। ਮਜ਼ਦੂਰ ਯੂਨੀਅਨ ਦੇ ਯਤਨਾਂ ਵਿੱਚ ਬੱਸਾਂ ਦਾ ਪ੍ਰਬੰਧ ਹੋਇਆ ਅੱਜ ਆਰ ਸੀ ਐਫ ਹਸਪਤਾਲ ਵਿੱਚ ਬੱਚਿਆਂ ਦੇ ਡਾਕਟਰ ਨਹੀਂ ਹਨ, ਗਾਇਨਲੋਜਿਸਟ ਨਹੀਂ ਹੈ ,ਹੋਰ ਬਿਮਾਰੀਆਂ ਦੀਆਂ ਮਾਹਰ ਡਾਕਟਰ ਨਹੀਂ ਹਨ, ਜਿੰਨਾਂ ਮਸ਼ੀਨਾਂ ਤੇ ਏ ਐਮ ਸੀ ਕੀਤੀ ਗਈ ਹੈ। ਉਹ ਫਰਮ ਦੇ ਬੰਦੇ ਨਹੀਂ ਪਹੁੰਚੇ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਰਾਜਕੁਮਾਰ ਜੋਗੀ ਨੇ ਦੋਨਾਂ ਮਾਨਤਾ ਪ੍ਰਾਪਤ ਯੂਨੀਅਨ ਦੇ ਕਰਮਚਾਰੀਆਂ ਦੇ ਵਿੱਚ ਭਰਮ ਤੇ ਡਰ ਦਾ ਮਾਹੌਲ ਬਣਾ ਰੱਖਿਆ ਹੈ ਐਨ ਪੀ ਐਸ, ਯੂ ਪੀ ਐਸ ਅਤੇ ਓ ਪੀ ਐਸ ਦੇ ਨਾਮ ਤੇ ਭਰਮ ਪੈਦਾ ਕੀਤੇ ਜਾ ਰਹੇ ਹਨ। ਕਰਮਚਾਰੀਆਂ ਦੇ ਵੈਲਫੇਅਰ ਦੇ ਲਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਦੋਨੋਂ ਮਾਨਤਾ ਪ੍ਰਾਪਤ ਯੂਨੀਅਨ ਨੇ ਆਰ ਸੀ ਐਫ ਪੱਧਰ ਦੇ ਸਥਾਨਕ ਕਾਰਜ ਵੀ ਨਹੀਂ ਕੀਤੇ ਹਨ। ਜਿਹੜੇ ਵਾਦਿਆਂ ਦੇ ਸਿਰ ਤੇ ਮਾਨਤਾ ਵਿੱਚ ਆਏ ਸਨ । ਉਹ ਸਾਰੇ ਝੂਠੇ ਸਾਬਤ ਹੋਏ ਹਨ। ਇਸ ਦੌਰਾਨ ਮੀਟਿੰਗ ਦਾ ਸੰਚਾਲਨ ਮਜ਼ਦੂਰ ਯੂਨੀਅਨ ਦੇ ਆਗੂ ਵੀਰ ਪ੍ਰਕਾਸ਼ ਪੰਚਾਲ ਨੇ ਕੀਤਾ। ਇਸ ਤੋਂ ਇਲਾਵਾ ਮੀਟਿੰਗ ਨੂੰ ਅਮਰੀਕ ਸਿੰਘ, ਸ਼ੰਕਰ ਲਾਲ ਯਾਦਵ , ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ ਨੇ ਵੀ ਸੰਬੋਧਿਤ ਕੀਤਾ ਤੇ ਮੰਗ ਕੀਤੀ ਕਿ ਪ੍ਰਸ਼ਾਸਨਿਕ ਭਵਨ ਵਿੱਚ ਕਰਮਚਾਰੀਆਂ ਨੂੰ ਪੀ ਸੀ ਓ ਅਲਾਉਂਸ, ਮੋਟੀਵੇਸ਼ਨਲ ਪੈਕਜ ,ਵਰਕਸ਼ਾਪ ਦੇ ਕਰਮਚਾਰੀਆਂ ਦੇ ਲਈ ਇਨਸੈਂਟਿਵ ਦੀ ਗਣਨਾ ਨੂੰ ਠੀਕ ਕੀਤਾ ਜਾਵੇ। ਇਸ ਮੌਕੇ ਤੇ ਅਮਨਪਾਲ ਸਿੰਘ, ਪ੍ਰੀਤਮ ਸਿੰਘ, ਮਨੋਜ ਕੁਮਾਰ, ਸੁਰਿੰਦਰ ਸਿੰਘ, ਨਿਰਮਲ ਸਿੰਘ ,ਪ੍ਰਵੀਨ ਕੁਮਾਰ, ਵਰਿੰਦਰ ਸਿੰਘ, ਰਜਿੰਦਰ ਮੀਨਾ, ਨਮੋ ਨਰਾਇਣ ਮੀਣਾ, ਕਮਲਜੀਤ ਸਿੰਘ, ਸ਼ੈਲ ਬਿਹਾਰੀ ਮੀਣਾ, ਸ਼ਕਤੀ ਸ਼ਰਮਾ, ਗਗਨਦੀਪ ਸਿੰਘ, ਸ਼ਿਵਮ ਵਰਮਾ, ਸ਼ਿਵ ਸਿੰਘ ,ਰਾਮਭਜਨ ਸਿੰਘ, ਜਗਦੀਸ਼ ਲਾਲ, ਇੰਦਰਜੀਤ ਸਿੰਘ ,ਸਤੀਸ਼ ਕੁਮਾਰ, ਅਮਿਤ ਕੁਮਾਰ, ਰਤਨ ਕੁਮਾਰ, ਗਣੇਸ਼ ਦੱਤ ,ਸੁਰਿੰਦਰ ਕੁਮਾਰ, ਸਾਗਰ ਸੁਮਨ ,ਰੇਵਲ ਸਿੰਘ, ਬਲਵੀਰ ਚੰਦ, ਪਰਨਿਸ ਕੁਮਾਰ, ਜਸਵਿੰਦਰ ਸਿੰਘ ਬਾਲੀ, ਰਮੇਸ਼, ਸ਼ਿਵ ਚਰਨਜੀਤ ,ਇਕਬਾਲ ਸਿੰਘ, ਏ ਪੀ ਸਿੰਘ, ਸਤਨਾਮ ਸਿੰਘ ਕਾਹਲੋ, ਸੁਖਵਿੰਦਰ ਸਿੰਘ, ਸਤਨਾਮ ਸਿੰਘ ਸੈਦੋਵਾਲ ਆਦਿ ਵੱਡੀ ਗਿਣਤੀ ਵਿੱਚ ਰੇਲਵੇ ਕਰਮਚਾਰੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡਾ ਬੀ ਆਰ ਅੰਬੇਡਕਰ ਸੋਸਾਇਟੀ ਖੋਜੇਵਾਲ ਤੇ ਕਪੂਰਥਲਾ ਦੁਆਰਾ ਪੁਸਤਕ ‘ਮੀਲ ਪੱਥਰ’ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ
Next articleਡੀ ਡੀ ਪੰਜਾਬੀ ਦੇ ‘ਧਮਕ ਪੰਜਾਬ ਦੀ’ ‘ਚ ਤਾਰੀ ਗੋਲੇਵਾਲੀਆ ਤੇ ਪ੍ਰੀਤ ਅਰਮਾਨ ਪਾਉਣਗੇ ਧਮਾਲਾਂ