ਸੋਢੀ ਰਾਣਾ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਸਮਾਜ ਨੂੰ ਸੋਚਣ ਤੇ ਸਮਝਣ ਦੀ ਜਾਚ ਦੱਸੀ ਹੈ- ਡਾ ਮਾਨਸਾ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰਜਿ: ਪਿੰਡ ਖੋਜੇਵਾਲ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰਜਿ: ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ ਸਾਂਝੇ ਤੌਰ ਤੇ ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ, ਪਿੰਡ ਖੋਜੇਵਾਲ ਵਿਖੇ ਨਿਰਦੇਸ਼ਕ ਤੇ ਨਾਟਕਕਾਰ ਸੋਢੀ ਰਾਣਾ ਦੁਆਰਾ ਪੁਸਤਕ ‘ਮੀਲ ਪੱਥਰ’ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਡਾ. ਜਸਵੰਤ ਰਾਏ ਜ਼ਿਲ੍ਹਾ ਭਾਸ਼ਾ ਅਫ਼ਸਰ, ਹੁਸ਼ਿਆਰਪੁਰ, ਡਾ. ਪਰਮਜੀਤ ਸਿੰਘ ਮਾਨਸਾ, ਕਹਾਣੀਕਾਰ ਐਡਵੋਕੇਟ ਮੋਹਨ ਲਾਲ ਫਿਲੌਰੀਆ, ਪੁਸਤਕ ਦੇ ਲੇਖਕ ਸੋਢੀ ਰਾਣਾ, ਖੋਜੇਵਾਲ ਦੇ ਪ੍ਰਧਾਨ ਜਸਵਿੰਦਰ ਕਰੜਾ ਅਤੇ ਸਮਾਜ ਸੇਵਕ ਗੁਰਮੁੱਖ ਸਿੰਘ ਢੋਡ ਆਦਿ ਨੇ ਸਾਂਝੇ ਤੌਰ ਤੇ ਕੀਤੀ । ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਨਿਭਾਉਂਦੇ ਹੋਏ ਕਿਹਾ ਕਿ ਦੋਨਾਂ ਸੰਸਥਾਵਾਂ ਨੂੰ ਮਾਣ ਹੈ ਕਿ ਵਿਹੜਿਆਂ ਦੇ ਕਲਾਕਾਰ, ਪ੍ਰਗਤੀ ਕਲਾ ਕੇਂਦਰ ਲਾਂਦੜਾ ਰਜਿ ਪੰਜਾਬ ਦੇ ਸਰਪ੍ਰਸਤ ਨਿਰਦੇਸ਼ਕ ਤੇ ਨਾਟਕਕਾਰ ਸੋਢੀ ਰਾਣਾ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਦਿਨੋਂ ਦਿਨ ਵੱਧ ਰਹੇ ਕਰਮਕਾਂਡਾ ਤੋਂ ਇਲਾਵਾ ਬਹੁਜਨ ਮਹਾਪੁਰਸ਼ਾਂ ਦੀ ਮਾਨਵਤਾਵਾਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਯਤਨ ਕਰ ਰਹੇ ਹਨ ਉਨ੍ਹਾਂ ਦੀ ਪੁਸਤਕ ਮੀਲ ਪੱਥਰ ਉੱਤੇ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ। ਪੁਸਤਕ ’ਤੇ ਚਰਚਾ ਕਰਦੇ ਹੋਏ ਡਾ. ਜਸਵੰਤ ਰਾਏ ਜ਼ਿਲ੍ਹਾ ਭਾਸ਼ਾ ਅਫ਼ਸਰ, ਹੁਸ਼ਿਆਰਪੁਰ ਨੇ ਕਿਹਾ ਕਿ ਸੋਢੀ ਰਾਣਾ ਨੇ ‘ਮੀਲ ਪੱਥਰ’ ਪੁਸਤਕ ਨੂੰ 11 ਭਾਗਾਂ ਵਿੱਚ ਵੰਡਿਆ ਹੈ ਅਤੇ ਹਰੇਕ ਭਾਗ ਵਿੱਚ ਅਲੱਗ ਅਲੱਗ ਮੀਲ ਪੱਥਰ ਸਥਾਪਿਤ ਕੀਤੇ ਹਨ। ਜਿਹੜੇ ਕਲਾਕਾਰ ਜਾਤੀਵਾਦੀ ਗੀਤ ਗਾ ਕੇ ਪੰਜਾਬੀ ਸੱਭਿਆਚਾਰ ਨੂੰ ਪ੍ਰਦੂਸ਼ਿਤ ਕਰ ਰਹੇ ਸੋਢੀ ਰਾਣਾ ਅਜਿਹੇ ਲੇਖਕਾਂ ਤੇ ਕਲਾਕਾਰਾਂ ਨੰਗੇ ਕਰਦਾ ਹੈ। ਉਹਨਾਂ ਦੇ ਹਰ ਚੈਪਟਰ ਵਿਚ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ ਹੈ। ਲੇਖਕ ਦਾ ਉਪਰਾਲਾ ਸ਼ਲਾਘਾਯੋਗ ਹੈ ਅਤੇ ਵਧਾਈ ਦਾ ਪਾਤਰ ਹੈ। ਇਸ ਮੌਕੇ ਤੇ ਡਾ. ਪਰਮਜੀਤ ਸਿੰਘ ਮਾਨਸਾ ਨੇ ਕਿਹਾ ਕਿ ਸੋਢੀ ਰਾਣਾ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਸਮਾਜ ਨੂੰ ਸੋਚਣ ਤੇ ਸਮਝਣ ਦੀ ਜਾਚ ਦੱਸੀ ਹੈ। ਇਹ ਪੁਸਤਕ ਆਉਣ ਵਾਲੇ ਸਮੇਂ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਕਹਾਣੀਕਾਰ ਮੋਹਨ ਲਾਲ ਨੇ ਕਿਹਾ ਕਿ ਸੋਢੀ ਰਾਣਾ ਦੀ ਕਿਤਾਬ ਸਮਾਜ ਨੂੰ ਬੇਹਤਰ ਬਣਾਉਣ ਲਈ ਨਵੀਂ ਦਿਸ਼ਾ ਪ੍ਰਦਾਨ ਕਰੇਗੀ ਉਨ੍ਹਾਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਸਮਾਜ ਵਿੱਚ ਸਹੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਲਈ ਆਪਣੀ ਗੱਲ ਬਹੁਤ ਹੀ ਨਿੱਡਰਤਾ ਨਾਲ ਲਿਖਦੇ ਅਤੇ ਸਟੇਜਾਂ ਤੇ ਕਹਿ ਰਿਹਾ ਹੈ। ਬਹੁਤੇ ਲੇਖਕ ਤਾਂ ਸਰਕਾਰਾਂ ਦੀ ਅਤੇ ਇਨਾਮਾਂ ਖਾਤਿਰ ਚਾਪਲੂਸੀ ਕਰਦੇ ਹਨ ਪਰ ਸੱਚ ਲਿਖਦਾ ਤੇ ਕਹਿੰਦਾ ਕੋਈ ਕੋਈ ਹੈ। ਇਸ ਤੋਂ ਇਲਾਵਾ ਨਿਰਵੈਰ ਸਿੰਘ ਆਰਸੀਐੱਫ ਅਤੇ ਆਰ ਕੇ ਮਾਨਵ, ਗੁਰਮੁੱਖ ਸਿੰਘ ਢੋਡ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਸ਼੍ਰੀ ਸੋਢੀ ਰਾਣਾ ਦੋਨਾਂ ਸੰਸਥਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੇਰਾ ਮਕਸਦ ਕਲਾ ਦੇ ਮਾਧਿਅਮ ਤੋਂ ਪੈਸਾ ਕਮਾਉਣਾ ਨਹੀਂ ਹੈ ਮੇਰਾ ਮਕਸਦ ਜਿਹੜੀ ਲੜਾਈ ਸਾਡੇ ਗੁਰੂਆਂ ਤੋਂ ਇਲਾਵਾ ਤਥਾਗਤ ਬੁੱਧਾ, ਮਹਾਤਮਾ ਜਯੋਤੀ ਰਾਓ ਫੂਲੇ, ਬਾਬਾ ਸਾਹਿਬ ਡਾ ਅੰਬੇਡਕਰ ਅਤੇ ਸਾਹਿਬ ਕਾਂਸ਼ੀ ਰਾਮ ਜੀ ਨੇ ਸ਼ੁਰੂ ਕੀਤੀ ਹੈ ਉਸ ਵਿਚ ਆਪਣਾ ਯੋਗਦਾਨ ਪਾਉਣਾ ਹੈ। ਵਿਚਾਰ ਗੋਸ਼ਟੀ ਵਿੱਚ ਸ਼ਾਮਿਲ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਸ਼੍ਰੀ ਗੁਰਮੀਤ ਲਾਲ ਖੋਜੇਵਾਲ ਨੇ ਕੀਤਾ। ਸ਼੍ਰੀ ਸੋਢੀ ਰਾਣਾ, ਧਰਮ ਪਾਲ ਪੈਂਥਰ ਅਤੇ ਸੁਰਿੰਦਰ ਕੁਮਾਰ ਆਬਾਦਪੁਰਾ ਵੱਲੋਂ ਡਾਕਟਰ ਬੀ ਆਰ ਅੰਬਡਕਰ ਲਾਇਬ੍ਰੇਰੀ ਪਿੰਡ ਖੋਜੇਵਾਲ ਨੂੰ ਕਿਤਾਬਾਂ ਦੇ ਸੈੱਟ ਵੀ ਭੇਂਟ ਕੀਤੇ ਗਏ। ਦੋਨਾਂ ਸੰਸਥਾਵਾਂ ਨੇ ਡਾਕਟਰ ਜਸਵੰਤ ਰਾਏ, ਐਡਵੋਕੇਟ ਮੋਹਨ ਲਾਲ ਫਿਲੌਰੀਆ, ਡਾਕਟਰ ਪਰਮਜੀਤ ਸਿੰਘ ਮਾਨਸਾ, ਗੁਰਮੁੱਖ ਸਿੰਘ ਢੋਡ ਅਤੇ ਨਿਰਵੈਰ ਸਿੰਘ ਨੂੰ ਬਾਬਾ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਵਿਚਾਰ ਗੋਸ਼ਟੀ ਨੂੰ ਸਫਲ ਬਣਾਉਣ ਲਈ ਨਿਰਮਲ ਸੁੰਨੜ, ਹਨੀ ਜਲੰਧਰ, ਕਵੀ ਅਮਰਜੀਤ ਅਮਰੀ, ਕਰਨੈਲ ਸਿੰਘ ਬੇਲਾ, ਨਿਰਮਲ ਸਿੰਘ ਮਾਸਟਰ ਸਿੰਦਰਪਾਲ, ਬਾਬੂ ਪੇ੍ਮ ਲਾਲ, ਸੰਨੀ ਪੁਆਰ, ਬੱਬੂ, ਕਿਰਨ ਬਾਲਾ, ਨੇਹਾ ਪੁਆਰ ਆਦਿ ਨੇ ਅਹਿਮ ਭੂਮਿਕਾ ਨਿਭਾਈ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


