(ਸਮਾਜ ਵੀਕਲੀ)
ਕਿਰਨ ਦੇ ਬੱਚਾ ਹੋਏ ਅਜੇ ਤੇਰਾ ਦਿਨ ਹੀ ਹੋਏ ਸਨ ਕਿ ਅਮਨ ਦੀ ਡਲਿਵਰੀ ਦਾ ਦਿਨ ਆ ਗਿਆ I ਕਿਰਨ ਦੀ ਮਾਂ ਨੇ ਗਿਆਰਵੀ ਦਿਨ ਪੰਜੀਰੀ ਦੇਖੇ ਅਜੇ ਪਾਸਾ ਨਹੀਂ ਵੱਟਿਆ ਸੀ ਕਿ ਨਾਲ ਦੀ ਨਾਲ ਸੱਸ ਨੇ ਚੁੱਲ੍ਹੇ ਜਾਣ ਦਿੱਤਾ ਸੀ Iਕਿਰਨ ਦੇ ਕੁੜੀ ਹੋਣ ਦਾ ਦੁੱਖ ਤਾਂ ਸੱਸ ਦੇ ਮਨ ਵਿਚ ਪਹਿਲਾਂ ਹੀ ਚੱਲ ਰਿਹਾ ਸੀ ਅੰਦਰੋ ਅੰਦਰੀ ਡਰੀ ਵੀ ਜਾ ਰਹੀ ਸੀ ਕਿਤੇ ਮੇਰੀ ਅਮਨ ਦੇ ਵੀ ਕੁੜੀ ਨਾ ਹੋ ਜਾਵੇ ,ਪਰ ਨਹੀਂ ਨਹੀਂ ਮੇਰੇ ਦੀਪ ਤੋਂ ਬਾਅਦ ਸਾਡੇ ਘਰ ਕਿਸੇ ਕੁੜੀ ਨੇ ਜਨਮ ਨਹੀਂ ਲਿਆ ,ਇਹ ਤਾਂ ਮਾਂ ਤੇ ਗਈ ਹੈ I
ਉਪਰੋਂ ਦੀ ਅਮਨ ਦੇ ਦੀ ਵੀ ਇੱਕ ਕੁੜੀ ਨੇ ਜਨਮ ਲਿਆ ਸ਼ਾਮ ਤਕ ਕਿਰਨ ਨੇ ਮਸਾਂ ਦਾਲ ਬਣਾ ਕੇ ਰੋਟੀਆਂ ਬਣਾਈਆਂ ਤੇ ਵਿੰਗੀਆਂ-ਟੇਢੀਆਂ ਰੋਟੀਆਂ ਦੇਖ ਕੇ ਸੱਸ ਦਾ ਪਾਰਾ ਹੋਰ ਚੜ੍ਹ ਗਿਆ ,ਇਹ ਰੋਟੀਆਂ ਕਿਸ ਨੇ ਬਣਾਈਆਂ ਨੇ ਕਿਰਨ ਦੀ ਸੱਸ ਚੀਕ ਕੇ ਬੋਲੀ,” ਮੈਂ ਹੀ ਬਣਾਈਆਂ ਮੰਮੀ ਹੱਥ ਕੰਮ ਨਹੀਂ ਕਰ ਰਹੇ ਅਜੇ ਇਸ ਕਰਕੇ ਵਿੰਗੀਆਂ ਬਣੀਆਂ ਹਨ I”
ਸੱਸ ਬੋਲਦੀ ਬੋਲਦੀ ਬਾਹਰ ਨਿਕਲ ਗਈ ਇਕ ਤਾਂ ਇਹ ਕਿਲੈਣੀ ਆ ਗਈ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹ ਚਾਹ ਭੈਣਾ ਨੇ ਅਸੀਂ ਤਾਂ ਰਿਸ਼ਤਾ ਲੈ ਕੇ ਪਛਤਾਈ ਜਾਨੇ ਆਂ ,ਇਕ ਤਾਂ ਇਹਦੇ ਪੈਰਾਂ ਪਿੱਛੇ ਕੁੜੀ ਆ ਗਈ ਸਾਡੇ ਤਾਂ ਮੇਰੇ ਦੀਪ ਤੋਂ ਬਾਅਦ ਕੋਈ ਕੁੜੀ ਨਹੀਂ ਹੋਈ ਸਭ ਦੇ ਮੁੰਡੇ ਆ I ਸੁਣਦੀ ਸੁਣਦੀ ਕਿਰਨਾਂ ਭੁੰਜੇ ਹੀ ਬੈਠ ਗਈ ਕਿਰਨ ਨੂੰ ਜਣੇਪੇ ਦੀਆਂ ਪੀੜ੍ਹਾਂ ਨਾਲੋਂ ਜ਼ਿਆਦਾ ਸੱਸ ਦੇ ਬੋਲ ਕਿਤੇ ਜ਼ਿਆਦਾ ਦਰਦ ਦੇ ਰਹੇ ਸਨ I
ਡਾ. ਪਰਮਿੰਦਰ ਕੌਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly