ਕਿਰਤੀ ਕਿਸਾਨ ਯੂਨੀਅਨ ਵੱਲੋਂ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਦੀ ਮੰਗ 4 ਅਕਤੂਬਰ ਨੂੰ ਡੀ.ਸੀ ਦਫਤਰ ਅੱਗੇ ਧਰਨਾ ਲਾਉਣ ਦੀ ਚਿਤਾਵਨੀ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਨਾ ਹੋਣ ਦੀ ਸੂਰਤ ਵਿੱਚ 4 ਅਕਤੂਬਰ ਨੂੰ ਡੀ.ਸੀ ਦਫਤਰ ਅੱਗੇ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਹੈ।ਇਸ ਸਬੰਧੀ ਯੂਨੀਅਨ ਨੇ ਹੰਗਾਮੀ ਮੀਟਿੰਗ ਕੀਤੀ ਹੈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਕਿਹਾ ਕਿ ਮੰਡੀਆਂ ਵਿੱਚ ਸੁੱਕੇ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਪਰ ਖਰੀਦ ਏਜੰਸੀਆਂ ਮੰਡੀਆਂ ਵਿੱਚ ਨਹੀਂ ਆਈਆਂ । ਜਿਸ ਕਰਕੇ ਕਿਸਾਨ ਮੰਡੀਆਂ ਵਿੱਚ ਰਾਤਾਂ ਨੂੰ ਰਹਿਣ ਲਈ ਮਜਬੂਰ ਹਨ । ਕਿਰਤੀ ਕਿਸਾਨ ਯੂਨੀਅਨ ਨੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸਾਨਾਂ ਦਾ ਮੰਡੀ ਵਿੱਚ ਆਇਆ ਝੋਨਾ ਤੁਰੰਤ ਭਰਿਆ ਜਾਵੇ ਕਿਉਂਕਿ ਅਜੇ ਝੋਨੇ ਦੀ ਕਟਾਈ ਦਾ ਕੰਮ ਸ਼ੁਰੂ ਹੀ ਹੋਇਆ ਹੈ। ਅਗਰ ਤਿੰਨ ਅਕਤੂਬਰ ਤੱਕ ਝੋਨਾ ਨਾ ਭਰਿਆ ਗਿਆ ਤਾਂ ਜ਼ਿਲ੍ਹੇ ਭਰ ਦੇ ਕਿਸਾਨ 4 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਧਰਨਾ ਦੇਣਗੇ। ਸਮੂਹ ਕਿਸਾਨ ਯੂਨੀਅਨਾਂ, ਆੜ੍ਹਤੀਆਂ, ਲੇਬਰ ਜਥੇਬੰਦੀਆਂ ਅਤੇ ਕਿਸਾਨ ਵੀਰਾਂ ਨੂੰ 4 ਅਕਤੂਬਰ ਨੂੰ ਸਵੇਰੇ ਠੀਕ 11ਵਜੇ ਸਮੇਂ ਸਿਰ ਪਹੁੰਚਣ ਲਈ ਅਪੀਲ ਕੀਤੀ ਗਈ । ਇਸ ਮੌਕੇ ਪਰਮਜੀਤ ਸਿੰਘ ਸ਼ਹਾਬਪੁਰ ਪ੍ਰਧਾਨ ਇਲਾਕਾ ਨਵਾਂਸ਼ਹਿਰ, ਸੁਰਿੰਦਰ ਸਿੰਘ ਮਹਿਰਮ ਪੁਰ ਔੜ ਬਲਾਕ ਪ੍ਰਧਾਨ, ਨਿਰਮਲ ਸਿੰਘ ਮੱਲਪੁਰ ਅੜ੍ਹਕਾਂ, ਰਾਮ ਜੀ ਦਾਸ ਸਨਾਵਾ, ਅਵਤਾਰ ਸਿੰਘ ਸਕੋਹਪੁਰ, ਜੀਵਨ ਬੇਗੋਵਾਲ, ਬਲਵੀਰ ਸਿੰਘ, ਮੋਹਣ ਸਿੰਘ ਲੰਗੜੋਆ, ਜਗਤਾਰ ਸਿੰਘ ਜਾਡਲਾ, ਮੱਖਣ ਸਿੰਘ ਭਾਨਮਜਾਰਾ ਅਤੇ ਰਾਮ ਜੀ ਦਾਸ ਸਨਾਵਾ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਚਾਇਤੀ ਚੋਣਾਂ ਵਿੱਚ ਮਨਮਰਜ਼ੀ ਦੇ ਰੋਸਟਰ ਨਾਲ ਚਹੇਤਿਆਂ ਨੂੰ ਦਿੱਤਾ ਗਿਆ ਲਾਭ – ਸੀ ਪੀ ਆਈ ਮਾਲੇ
Next articleਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਮੁਫ਼ਤ ਡੈਂਟਲ ਚੈਕਅਪ ਕੈਂਪ