(ਸਮਾਜ ਵੀਕਲੀ) ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ (ਕੁ) ਕਾਕੜਾ ਰੋਡ ਭਵਾਨੀਗੜ੍ਹ ਵਿਖੇ ਮਜ਼ਦੂਰ ਦਿਵਸ ਨੂੰ ਸਮਰਪਿਤ ਇੱਕ ਸਾਹਿਤਿਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ‘ਉਸ ਪਾਰ ਇਸ ਪਾਰ’ ਕਿਤਾਬ ਦੇ ਲਿਖਾਰੀ ਸ. ਅਨੋਖ ਸਿੰਘ ਵਿਰਕ ਵੱਲੋਂ ਕੀਤੀ ਗਈ ਅਤੇ ਗੁਰਮੁਖ ਸਿੰਘ ਦਿਲਬਰ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸ. ਅਨੋਖ ਸਿੰਘ ਵਿਰਕ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਸਮਾਨਤਾ ਦਾ ਅਧਿਕਾਰ ਹੁੰਦੇ ਹੋਏ ਵੀ ਮਜ਼ਦੂਰ ਵਰਗ ਨੂੰ ਇਸ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਅਤੇ ਮਜ਼ਦੂਰਾਂ ਨੂੰ ਵਧੀਆ ਜੀਵਨ ਪੱਧਰ ਮੁਹੱਈਆ ਕਰਵਾਉਣ ਲਈ ਓਨੇ ਵਧੀਆ ਅਤੇ ਸਾਰਥਕ ਉਪਰਾਲੇ ਨਹੀਂ ਹੋ ਰਹੇ ਜਿੰਨੇ ਕਿ ਕਰਨੇ ਬਣਦੇ ਹਨ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਬਹਾਦਰ ਸਿੰਘ ਧੌਲਾ, ਬੱਲੀ ਬਲਜਿੰਦਰ ਈਲਵਾਲ, ਸਰਬਜੀਤ ਸੰਗਰੂਰਵੀ, ਗੁਰੀ ਚੰਦੜ, ਅਭਿਜੀਤ, ਹਰਵੀਰ ਸਿੰਘ ਬਾਗੀ, ਪਵਨ ਕੁਮਾਰ ਹੋਸੀ, ਬਲਜੀਤ ਸਿੰਘ ਬਾਂਸਲ, ਉਮੇਸ਼ ਘਈ, ਗੁਰਸੇਵਕ ਸਿੰਘ ਰਾਜਪੁਰਾ, ਰਾਜਵਿੰਦਰ ਸਿੰਘ ਨਦਾਮਪੁਰ ਅਤੇ ਬਾਲ ਪਾਠਕ ਗੁਰਮਨ ਸਿੰਘ ਰਾਜਪੁਰਾ ਨੇ ਆਪਣੀਆਂ ਉੱਚ ਪਾਏ ਦੀਆਂ ਰਚਨਾਵਾਂ ਨਾਲ਼ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਮੰਚ ਸੰਚਾਲਨ ਗੁਰਜੰਟ ਬੀਂਬੜ ਵੱਲੋਂ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



