(ਸਮਾਜ ਵੀਕਲੀ)
ਸਿਦਕ ,ਲਗਨ ਤੇ ਇਮਾਨ ਦੇ ਸੰਗ ਉੱਡਣਾ ਲੋਚੇ ਉੱਚ ਅਸਮਾਨੀ ਦੇਸ਼ ਮੇਰੇ ਦਾ ਹਰ ਇਕ ਮਜ਼ਦੂਰ।
ਕੜੀਆਂ ਧੁੱਪਾਂ ਤੇ ਅੰਤਾਂ ਦੀ ਠੰਢ ਵਿੱਚ
ਭੁੱਖੇ ਢਿੱਡੀਂ ਸੱਚੀ- ਸੁੱਚੀ ਕਿਰਤ ਕਰੇ,
ਦੇਸ਼ ਮੇਰੇ ਦਾ ਇਹ ਮਜ਼ਦੂਰ।
ਝੂਠ ,ਠੱਗੀ ਤੇ ਬੇਈਮਾਨੀ ਤੋਂ ਕੋਹਾਂ ਦੂਰ ,
ਰੁੱਖੀ -ਮਿੱਸੀ ਰੋਟੀ ਖਾਂਦਾ,
ਪਾਣੀ ਪੀਂਦਾ ਨਾਲ ਸਰੂਰ,
ਇਹ ਹੈ ਦੇਸ਼ ਮੇਰੇ ਦਾ ਮਜ਼ਦੂਰ ।
ਆਓ ਕਰੀਏ ਪ੍ਰਣ ਇਹ ਜ਼ਰੂਰ,
ਬਾਲ਼ੀਏ ਗਿਆਨ ਦਾ ਦੀਵਾ ਹਰ ਹਰ ਥਾਂ ਉਥੇ ,
ਜਿੱਥੇ ਵੱਸਦਾ ਇਹ ਮਜ਼ਦੂਰ ।
ਦਾਤੀ, ਹਥੌੜੇ ਤੇ ਇੱਟਾਂ ਦੀ ਥਾਂ ,
ਕਲਮ ,ਦਵਾਤ ਤੇ ਇਕ ਕਿਤਾਬ ਵੰਡੀਏ ਦੂਰ -ਦੂਰ ,
ਜਿੱਥੇ -ਜਿੱਥੇ ਬਾਲਾਂ ਦੇ ਸੰਗ ,
ਵੱਸਣ ਦੇਸ਼ ਮੇਰੇ ਦੇ ਇਹ ਮਜ਼ਦੂਰ।
ਗਿਆਨ ਦਾ ਦੀਵਾ ਜਦ ਬਲ ਜਾਵੇਗਾ,
ਬੇ -ਇਨਸਾਫ਼ੀ, ਅਤਿਆਚਾਰ ,
ਜਬਰ ਜ਼ੁਲਮ ਦਾ ਸੂਰਜ ਵੀ ਤਦ ਢਲ ਜਾਵੇਗਾ।
ਬਦਲੇਗਾ ਇਹ ਯੁੱਗ ਜ਼ਰੂਰ,
ਫਿਰ ਹੋਵੇਗਾ ਖ਼ੁਸ਼ਹਾਲ ,
ਦੇਸ਼ ਮੇਰੇ ਦਾ ਇਹ ਮਜ਼ਦੂਰ ,
ਦੇਸ਼ ਮੇਰੇ ਦਾ ਇਹ ਮਜ਼ਦੂਰ।
ਰਮਨਦੀਪ ਕੌਰ
ਜਮਾਤ- ਦਸਵੀਂ ‘ਸੀ’ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
ਹੰਬੜਾਂ ਜ਼ਿਲ੍ਹਾ ਲੁਧਿਆਣਾ
ਸੰਪਰਕ:95308-20106
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly