ਧਰਮ ਸਾਨੂੰ ਇਨਸਾਨ ਨਾਲ ਪਿਆਰ ਕਰਨਾ ਸਿਖਾਉਂਦਾ ਹੈ
ਜਿਹੜਾ ਸਾਨੂੰ ਇਨਸਾਨ ਨਾਲ ਨਫਰਤ ਕਰਨਾ ਸਿਖਾਵੇ
ਉਹ ਤਾਂ ਕਦੇ ਧਰਮ ਹੋ ਹੀ ਨਹੀਂ ਸਕਦਾ।
ਧਰਮ ਸਾਨੂੰ ਸੱਚ ਦੀ ਰਾਹ ਤੇ ਚਲਣਾ ਸਿਖਾਉਂਦਾ ਹੈ
ਜਿਹੜਾ ਸਾਨੂੰ ਝੂਠ ਅਤੇ ਪਖੰਡ ਦੇ ਰਾਹ ਤੇ ਚੱਲਣਾ ਸਿਖਾਵੇ
ਉਹ ਤਾਂ ਕਦੇ ਧਰਮ ਹੋ ਹੀ ਨਹੀਂ ਸਕਦਾ।
ਧਰਮ ਸਾਨੂੰ ਸਾਰੇ ਜੀਵਾਂ ਦੀ ਰੱਖਿਆ ਕਰਨਾ ਸਿਖਾਉਂਦਾ ਹੈ
ਜਿਹੜਾ ਸਾਨੂੰ ਜੀਵਾਂ ਦੀ ਬਲੀ ਚੜਾਉਣ ਦੀ ਸਿੱਖਿਆ ਦੇਵੇ
ਉਹ ਤਾਂ ਕਦੇ ਧਰਮ ਹੋ ਹੀ ਨਹੀਂ ਸਕਦਾ।
ਧਰਮ ਸਾਨੂੰ ਸਾਰੇ ਧਰਮਾਂ ਦੀ ਇੱਜਤ ਕਰਨੀ ਸਿਖਾਉਂਦਾ ਹੈ
ਜਿਹੜਾ ਸਾਨੂੰ ਧਰਮਾਂ ਵਿੱਚ ਭੇਦ ਭਾਵ ਦੀ ਸਿੱਖਿਆ ਦੇਵੇ
ਉਹ ਤਾਂ ਕਦੇ ਧਰਮ ਹੋ ਹੀ ਨਹੀਂ ਸਕਦਾ।
ਧਰਮ ਸਾਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਸਿੱਖਿਆ ਦਿੰਦਾ ਹੈ
ਜਿਹੜਾ ਆਪਣੀ ਤਾਕਤ ਦੇ ਜੋਰ ਦੇ ਗਲ ਮਨਵਾਉਂਦਾ ਹੋਵੇ
ਉਹ ਤਾਂ ਕਦੇ ਧਰਮ ਹੋ ਹੀ ਨਹੀਂ ਸਕਦਾ।
ਧਰਮ ਸਦਾ ਦੂਜਿਆਂ ਦਾ ਭਲਾ ਕਰਨਾ ਸਿਖਾਉਂਦਾ ਹੈ
ਜਿਹੜਾ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਸਿੱਖਿਆ ਦੇਵੇ
ਉਹ ਤਾਂ ਕਦੇ ਧਰਮ ਹੋ ਹੀ ਨਹੀਂ ਸਕਦਾ।
ਕੋਈ ਧਰਮ ਧਰਮ ਵਿਰੋਧੀ ਬੰਦਿਆਂ ਨੂੰ ਸ਼ਰਣ ਦੇ ਨਹੀਂ ਸਕਦਾ
ਜਿਹੜਾ ਧਰਮ ਵਿਰੋਧੀ ਬੰਦਿਆਂ ਨੂੰ ਸ਼ਰਣ ਦੇਣਾ ਸਿਖਾਉਂਦਾ ਹੈ
ਉਹ ਤਾਂ ਕਦੇ ਵੀ ਧਰਮ ਹੋ ਹੀ ਨਹੀਂ ਸਕਦਾ।
ਧਰਮ ਸਾਨੂੰ ਵਿਚਾਰ ਅਤੇ ਵਿਵਹਾਰ ਦੀ ਲੋਚਸ਼ੀਲਤਾ ਦੀ ਸਿੱਖਿਆ ਦਿੰਦਾ ਹੈ
ਜੋ ਧਰਮ ਕੱਟਰ ਪੰਥ ਅਤੇ ਨਫਰਤ ਨੂੰ ਵਧਾਉਣ ਦੀ ਸਿੱਖਿਆ ਦਿੰਦਾ ਹੈ
ਉਹ ਤਾਂ ਕਦੇ ਧਰਮ ਹੋ ਹੀ ਨਹੀਂ ਸਕਦਾ।
ਧਰਮ ਸਾਰੇ ਧਰਮਾਤਮਾ ਲੋਕਾਂ ਦੀ ਇੱਜਤ ਕਰਨ ਦੀ ਸਿੱਖਿਆ ਦਿੰਦਾ ਹੈ
ਜੋ ਸਾਰੇ ਧਰਮਾਤਮਾ ਲੋਕਾਂ ਦੀ ਇੱਜਤ ਕਰਨ ਦੀ ਸਿੱਖਿਆ ਨਹੀਂ ਦਿੰਦਾ
ਉਹ ਤਾਂ ਕਦੇ ਧਰਮ ਹੋ ਹੀ ਨਹੀਂ ਸਕਦਾ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 16 35 90 45
ਰੋਹਤਕ 12 40 01 ਹਰਿਆਣਾ
https://play.google.com/store/apps/details?id=in.yourhost.samajweekly