(ਕੁੜਮ ਕੁੜਮਣੀ ਨੱਚਣ ਡੀ ਜੇ ਤੇ)

(ਸਮਾਜ ਵੀਕਲੀ)

ਕਹਿਣ ਅਤੇ ਸੁਨਣੇ ਨੂੰ ਬੱਚਿਆਂ ਨਾ ਕੁੱਝ

   ਘੌਰ ਕਲਯੁਗ ਆ ਜੀ ਘੌਰ ਕਲਯੁਗ
ਰਿਸ਼ਤੇ ਰਿਵਾਜ ਮੌਡਰਨ ਹੋ ਗਏ
           ਸੰਗ ਸੁਗ ਵੇਚ ਕੇ ਹਰੇਕ ਖਾ ਗਿਆ
ਕੁੜਮ ਕੁੜਮਣੀ ਨੱਚਣ ਡੀ ਜੇ ਤੇ
           ਤੌਬਾ ਤੌਬਾ ਕਿਦਾਂ ਦਾ ਜ਼ਮਾਨਾ ਆ ਗਿਆ
1
ਪਹਿਲਾਂ ਮਰਿਆਦਾ ਪੁਰੀ ਰੱਖਦੇ ਸੀ ਰਿਸ਼ਤੇ ਦੀ
                               ਅੱਜ ਕੱਲ ਵੱਟ ਕੱਢੀ ਜਾਦੇ ਨੇ
ਨੱਚਦੇ ਲੁਟੇਰੇ ਗੀਤਾਂ ਉਤੇ ਦੇਖੋਂ ਦੇਖੋ ਸੁਚੇ ਸਾਕ
                                ਦੀ ਹੀ ਜੱੜ ਵੱਢੀ ਜਾਂਦੇ ਨੇ
ਜੀਜਾ ਸਾਲੀ ਨੱਚਦੇ ਤਾ ਸੁਣਦੇ ਹੁੰਦੇ ਸੀ
             ਰੱਬਾ ਖ਼ੈਰ ਹੋਵੇ ਆ ਤਾ ਹਨੇਰ ਛਾ ਗਿਆ
                               ਕੁੜਮ ਕੁੜਮਣੀ ਨੱਚਣ ਡੀ ਜੇ ਤੇ….
2.
 ਨਵਾਂ ਏ ਜ਼ਮਾਨਾ ਹਰ ਗੱਲ ਬਾਤ ਨਵੀ
                  ਨੌਹਾਂ ਸੋਹਰੇ ਤੋ ਫਿਰਨ ਘੁੰਡ ਚੱਕ ਕੇ
ਪੈਰੀ ਹੱਥ ਜੇਠਾ ਦੇ ਤੇਨਾਂ ਲਾਉਣ ਭਰਜਾਈਆਂ
                 ਦੂਰੋ ਸਾਸਰੀ ਅਕਾਲ ਕਹਿਣ ਹੱਸ ਕੇ
ਫੱਟੀ ਪੋਚੀ ਜਾਂਦੇ ਅਸਲ਼ੀ ਰਿਵਾਜਾਂ ਦੀ
                ਚੰਦਰਾ ਕੋਈ ਜੱੜੀ ਸਾਡੇ ਤੇਲ ਪਾ ਗਿਆ
                         ਕੁੜਮ ਕੁੜਮਣੀ ਨੱਚਣ ਡੀ ਜੇ ਤੇ . ..
3
ਪਿੰਡਾਂ ਵਿੱਚ ਟੈਂਟ ਹੁੱਣ ਕਿੱਤੇ ਵੀ ਨਾ ਲੱਗੇ
               ਸੱਭ ਪੈਲਿਸਾਂ ਚਾ ਵਿਆਹ ਕਰ ਲੈਂਦੇ ਨੇ
ਖਾਂਦਾ ਪੀਤਾ ਸ਼ਗਨ ਫੱੜਾਇਆ ਅੰਗ ਸਾਕ
               ਕੁੱਝ ਘੰਟੇ ਹੀ ਵਿਆਹ ਦੇ ਵਿੱਚ ਰਹਿੰਦੇ ਨੇ
ਚੌਹਾਂ ਪਿੰਡਾਂ ਵਿੱਚ ਪਹਿਲਾਂ ਸੁਣਦੇ ਹੁੰਦੇ ਸੀ
             ਦੱਸੋ ਨੱਜਰਾ ਸਪੀਕਰਾਂ ਨੂੰ ਕੋਣ ਲਾ ਗਿਆ
                          ਕੁੜਮ ਕੁੜਮਣੀ ਨੱਚਣ ਡੀ ਜੇ ਤੇ  …..
4
ਵਿਆਹੀ ਤੇ ਕੁਆਰੀ ਵਿਚ ਰਿਹਾ ਨਾਂ ਫੱਰਕ
               ਪੇਕੀ ਸੱਜ ਧੱਜ ਫਿਰਨ ਕੁਆਰੀਆਂ
ਗੀਤਾਂ ਚਾ ਫਿਆਲੀ ਵਾਲੇ ਪਾਲ ਦੀ ਕਲਮ
               ਗੱਲਾਂ ਸੱਚੋ ਸੱਚ ਲਿਖਦੀ ਹੈ ਸਾਰੀਆ
ਮੇਮਾ ਵਾਂਗ ਬਾਲ ਤੀਵੀਂਆਂ ਕੱਟਾ ਲਏ
            ਚੂੰਨੀ ਦਾ ਵੀ ਜੱਬ ਫੈਸ਼ਨ ਮੁਕਾ ਗਿਆ
                      ਕੁੜਮ ਕੁੜਮਣੀ ਨੱਚਣ ਡੀ ਜੇ ਤੇ …..
     (ਪਾਲ ਫਿਆਲੀ ਵਾਲਾ )

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article    ਸ਼ੇਅਰ 
Next articleਸੂਲਾਂ ਕੰਡੇ ਬੀਜਣ ਵਾਲਾ..