ਲੁਧਿਆਣਾ, (ਸਮਾਜ ਵੀਕਲੀ) (ਕਰਨੈਲ ਸਿੰਘ ਐਮ.ਏ)- ਬੀਤੇ ਦਿਨੀਂ ਅੰਮ੍ਰਿਤਸਰ ਦੇ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਐਮ.ਐਲ.ਏ. ਦੀ ਧਰਮ ਪਤਨੀ ਸ੍ਰੀਮਤੀ ਮਧੂਮਿਤਾ ਸਿੰਘ ਜੀ ਦੇ ਅਕਾਲ ਚਲਾਣੇ ਦੀ ਮਿੱਠੀ ਯਾਦ ਵਿੱਚ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:), ਅੰਮ੍ਰਿਤਸਰ ਮੁੱਖ ਦਫ਼ਤਰ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਵੈਰਾਗਮਈ ਕੀਰਤਨ ਕਰਨ ਉਪਰੰਤ ਭੋਗ ਪਾਏ ਗਏ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਡਾ: ਇੰਦਰਜੀਤ ਕੌਰ ਅਤੇ ਸੰਸਥਾ ਦੇ ਸੇਵਾਦਾਰਾਂ ਵੱਲੋਂ ਵਿਛੜੀ ਆਤਮਾ ਦੀ ਯਾਦ ਵਿੱਚ ਸਮੂਹਿਕ ਰੂਪ ਵਿੱਚ ਯਾਦ ਕੀਤਾ ਗਿਆ ਅਤੇ ਭੋਗ ਪਾਉਣ ਉਪਰੰਤ ਸ੍ਰ: ਰਾਜਬੀਰ ਸਿੰਘ ਸੁਸਾਇਟੀ ਮੈਂਬਰ ਵੱਲੋਂ ਸੋਸਾਇਟੀ ਦਾ ਇੱਕ ਸ਼ੋਕ ਮਤਾ ਪੜ੍ਹਿਆ ਗਿਆ। ਇਸ ਮੌਕੇ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਉਚੇਚੇ ਤੌਰ ਤੇ ਪਰਿਵਾਰ ਸਮੇਤ ਸੰਗਤਾਂ ਵਿੱਚ ਹਾਜ਼ਰੀ ਭਰੀ। ਪਿੰਗਲਵਾੜਾ ਪਰਿਵਾਰ ਸਮੇਤ ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ-ਪ੍ਰਧਾਨ, ਸ੍ਰ: ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਸ੍ਰ: ਰਾਜਬੀਰ ਸਿਘ ਮੈਂਬਰ, ਬੀਬੀ ਅਬਿਨਾਸ਼ ਕੌਰ ਕੈਨੇਡਾ ਅਤੇ ਬੀਬੀ ਹਰਭਜਨ ਕੌਰ ਇੰਗਲੈਂਡ, ਪਵਨ ਸ਼ਰਮਾ, ਸ਼੍ਰੀ ਯੋਗੇਸ਼ ਸੂਰੀ ਅਤੇ ਸ਼੍ਰੀਮਤੀ ਰੇਨੂੰ ਸੂਰੀ, ਸ੍ਰ: ਤਜਿੰਦਰਭਾਨ ਸਿੰਘ ਬੇਦੀ, ਸ਼੍ਰੀ ਤਿਲਕ ਰਾਜ, ਸ੍ਰ: ਰਜਿੰਦਰ ਸਿੰਘ ਪੱਪੂ, ਡਾ: ਇੰਦਰਜੀਤ ਕੌਰ ਰੇਨੂੰ, ਡਾ: ਅਮਰਜੀਤ ਸਿੰਘ ਗਿੱਲ, ਸ੍ਰ: ਹਰਪਾਲ ਸਿੰਘ ਕੇਅਰ ਟੇਕਰ, ਸ੍ਰ: ਬਖਸੀਸ਼ ਸਿੰਘ ਡੀ.ਐਸ.ਪੀ. ਅਤੇ ਬੀਬੀ ਹਰਵਿੰਦਰ ਕੌਰ, ਸ੍ਰ: ਅਮਰਜੀਤ ਸਿੰਘ, ਸ਼੍ਰੀ ਅਸ਼ੋਕ ਸੇਠੀ ਪੱਤਰਕਾਰ, ਪ੍ਰਿੰਸੀਪਲ ਨਰੇਸ਼ ਕਾਲੀਆ, ਪ੍ਰਿੰ. ਅਨੀਤਾ ਬੱਤਰਾ, ਵੱਖ-ਵੱਖ ਵਿਭਾਗਾਂ ਦੇ ਇੰਚਾਰਜ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly