ਕੁਲਵੰਤ ਸਿੰਘ ਰਹੀਮੇਕੇ ਮਮਦੋਟ ਬਲਾਕ ਦੇ ਬਣੇ ਪ੍ਰਧਾਨ,ਬੀਕੇਯੂ ਤੋਤੇਵਾਲ ਚ ਕਈ ਪਰਿਵਾਰ ਹੋਏ ਸ਼ਾਮਲ

ਆਉਣ ਵਾਲੇ ਦਿਨਾਂ ਚ ਪੂਰੇ ਪੰਜਾਬ ਚ ਕੀਤਾ ਜਾਵੇਗਾ ਇਕਾਈਆਂ ਦਾ ਗਠਨ-ਸੁੱਖ ਗਿੱਲ ਮੋਗਾ
ਧਰਮਕੋਟ  ( ਚੰਦੀ ) -ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਪਰਿਵਾਰ ਵਿੱਚ ਉਸ ਟਾਈਮ ਵਾਧਾ ਹੋਇਆ ਜਦੋਂ ਕਸਬਾ ਮਮਦੋਟ ਦੇ ਪਿੰਡ ਰਹੀਮੇਂ ਕੇ ਤੋਂ ਕਈ ਪਰਿਵਾਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਚ ਸ਼ਾਮਲ ਹੋਏ,ਇਸ ਬਾਰੇ ਜਾਣਕਾਰੀ ਦੇਂਦਿਆਂ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਸਾਡੀ ਜਥੇਬੰਦੀ ਪੂਰੇ ਪੰਜਾਬ ਵਿੱਚ ਇਕਾਈਆਂ ਦਾ ਗਠਨ ਕਰ ਰਹੀ ਹੈ ਅਤੇ ਪੰਜਾਬ ਦੇ ਸਾਰੇ ਜਿਲ੍ਹੇ ਕਵਰ ਕਰਨ ਤੋਂ ਬਾਅਦ ਭਾਰਤ ਦੀਆਂ ਦੂਜੀਆਂ ਸਟੇਟਾਂ ਵਿੱਚ ਵੀ ਜਥੇਬੰਦੀ ਦਾ ਵਿਸਥਾਰ ਕੀਤਾ ਜਾਵੇਗਾ,ਉਹਨਾਂ ਕਿਹਾ ਕੇ ਦੇਸ਼ ਵਿੱਚ ਹੁਣ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਗਿਆ ਹੈ
ਅਤੇ ਕਿਸਾਨਾਂ ਦੀ ਕਾਤਲ ਜਮਾਤ ਬੀਜੇਪੀ ਦਾ ਪਿੰਡਾਂ ਵਿੱਚ ਲੋਕ ਡਟਕੇ ਵਿਰੋਧ ਕਰਨ ਤਾਂ ਕੇ ਇਹਨਾਂ ਨੂੰ ਵੋਟ ਦੀ ਚੋਟ ਦੇਕੇ ਸਜਾ ਦੇ ਸਕੀਏ ਤਾਂ ਜੋ ਕਿਸਾਨਾਂ ਅਤੇ ਲੋਕਾਂ ਤੇ ਧੱਕੇ ਨਾਲ ਲੋਕ ਵਿਰੋਧੀ ਕਨੂੰਨ ਥੋਪਣ ਵਾਲੀ ਬੀਜੇਪੀ ਸਰਕਾਰ ਨੂੰ ਚਲਦਾ ਕਰ ਸਕੀਏ,ਇਸ ਮੋਕੇ ਪਿੰਡ ਰਹੀਮੇਕੇ ਤੋਂ ਕੁਲਵੰਤ ਸਿੰਘ ਗਿੱਲ ਨੂੰ ਬਲਾਕ ਮਮਦੋਟ ਦਾ ਪ੍ਰਧਾਨ ਥਾਪਿਆ ਗਿਆ,ਉਹਨਾਂ ਨਾਲ ਲਖਵਿੰਦਰ ਸਿੰਘ ਮਾਸਟਰ,ਜਗਤਾਰ ਸਿੰਘ,ਸੇਵਕ ਸਿੰਘ ਗਿੱਲ,ਲਖਵਿੰਦਰ ਸਿੰਘ ਮਾਸਟਰ,ਗੁਰਭੇਜ ਸਿੰਘ,ਗੁਰਨਾਮ ਸਿੰਘ,ਪੂਰਨ ਸਿੰਘ,ਜਗਜੀਤ ਸਿੰਘ,ਮਹਿਲ ਸਿੰਘ,ਸਵਰਨ ਸਿੰਘ,ਪਿੱਪਲ ਸਿੰਘ,ਵੀਰ ਸਿੰਘ,ਨਛੱਤਰ ਸਿੰਘ,ਕਲਗਾ ਸਿੰਘ ਜਥੇਬੰਦੀ ਵਿੱਚ ਸ਼ਾਮਲ ਹੋਏ,ਇਸ ਮੌਕੇ ਫਿਰੋਜਪੁਰ ਦੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਕਰਮੂੰਵਾਲਾ,ਤਰਨਤਾਰਨ ਦੇ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਦਾਈਕੇ,ਮਨਦੀਪ ਸਿੰਘ ਮੰਨਾਂ ਬਲਾਕ ਪ੍ਰਧਾਨ ਧਰਮਕੋਟ,ਨਿਰਮਲ ਸਿੰਘ ਇਕਾਈ ਪ੍ਰਧਾਨ ਬੱਡੂਵਾਲਾ,ਤੀਰਥ ਸਿੰਘ ਖਹਿਰਾ ਸਰਪੰਚ ਬਘੇਲੇਵਾ ਕਿਸਾਨ ਆਗੂ,ਗੁਰਜਾਪ ਸਿੰਘ ਝੰਡਾ ਬੱਗਾ ਯੂਥ ਆਗੂ,ਜਸਵੰਤ ਸਿੰਘ ਕਰਮੂੰਵਾਲਾ,ਬਾਬਾ ਸਰਵਨ ਸਿੰਘ ਕਰਮੂੰਵਾਲਾ,ਸਵਰਨ ਸਿੰਘ ਰਾਧਲਕੇ,ਮਹਿਲ ਸਿੰਘ ਰਾਧਲਕੇ,ਗੁਰਭੇਜ ਸਿੰਘ ਰਾਧਲਕੇ,ਵੀਰ ਸਿੰਘ ਜੱਲੋਕੇ,ਨਛੱਤਰ ਸਿੰਘ ਦੂਲੇਵਾਲ,ਲੱਖਾ ਦਾਨੇਵਾਲਾ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੀ ਟੀ ਐਫ ਵੱਲੋਂ ਸਿੱਖਿਆ ਮੰਤਰੀ ਪੰਜਾਬ ਦਾ ਪੁਤਲਾ ਫੂਕ  ਰੋਸ ਮੁਜ਼ਾਹਰਾ ਕੀਤਾ ਗਿਆ 
Next articleਅਧਿਆਪਕ ਦਲ ਵੱਲੋਂ ਸਕੂਲਾਂ ਦਾ ਸਮਾਂ 8 ਤੋਂ 12 ਕਰਨ ਦੀ ਮੰਗ