ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਕੁਲਤਾਰ ਸਿੰਘ ਸੰਧਵਾ ਜੀ ਹੋਣਗੇ ਮੁੱਖ ਮਹਿਮਾਨ

ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਆਪਣਾ ਪੰਜਾਬ ਫਾਊਂਡੇਸ਼ਨ ਜੋ ਕਿ ਸਿਹਤ, ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਸਰਗਰਮ ਹੈ ਅਤੇ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ 21 ਫਰਵਰੀ, 2023 ਨੂੰ ਲੁਧਿਆਣਾ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਆਪਣਾ ਪੰਜਾਬ ਫਾਊਂਡੇਸ਼ਨ ਦੇ ਫਾਊਂਡਰ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਮੌਕੇ ਮਾਂ ਬੋਲੀ ਅਤੇ ਸਿੱਖਿਆ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਦੇ ਮੁੱਖ ਮਹਿਮਾਨ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਹੋਣਗੇ। ਇਸ ਸੈਮੀਨਾਰ ਲਈ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਉੱਘੀਆਂ ਹਸਤੀਆਂ ਪਹੁੰਚ ਰਹੀਆਂ ਹਨ। ਇਸ ਮੌਕੇ ਪ੍ਰੋ. ਹਰਪਾਲ ਸਿੰਘ ਪੰਨੂੰ, ਉੱਘੇ ਕਵੀ ਸ਼ਵਿੰਦਰ ਸਵੀ ਤੋਂ ਇਲਾਵਾ ਪੰਜਾਬੀ ਜਗਤ ਨਾਲ ਜੁੜੀਆਂ ਉੱਘੀਆਂ ਸਖਸ਼ੀਅਤਾਂ ਆਪਣੀ ਹਾਜ਼ਰੀ ਲਗਵਾਉਣਗੀਆਂ।

ਆਪਣਾ ਪੰਜਾਬ ਫਾਊਂਡੇਸ਼ਨ ਜੋ ਕਿ ਪਿਛਲੇ ਸਾਲ ਮਿਸ਼ਨ ਹਰਿਆਲੀ ਤਹਿਤ ਇੱਕ ਦਿਨ ਵਿੱਚ ਪੰਜ ਲੱਖ ਅਠਾਹਠ ਹਜ਼ਾਰ ਪੌਦੇ ਲਗਾ ਕੇ ਰਿਕਾਰਡ ਬਣਾ ਚੁੱਕੀ ਹੈ, ਵੱਲੋਂ 21 ਫਰਵਰੀ ਨੂੰ ਮਿਸ਼ਨ ਫਤਹਿ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮਿਸ਼ਨ ਤਹਿਤ ਪੰਜਾਬ ਦੇ ਉਹ ਹੋਣਹਾਰ ਵਿਦਿਆਰਥੀ ਜੋ ਆਰਥਿਕ ਤੌਰ ਤੇ ਪਛੜੇ ਹੋਏ ਹਨ ਪਰੰਤੂ ਸਿਵਲ ਸਰਵਿਸਿਜ਼ ਅਤੇ ਮਿਲਟਰੀ ਸਿਰਵਿਸਿਜ਼ ਵਿੱਚ ਜਾਣ ਦੇ ਇੱਛੁਕ ਹਨ, ਨੂੰ ਸਕਾਰਲਰਸ਼ਿਪ ਦੇਣ ਦੀ ਤਜਵੀਜ਼ ਹੈ। ਅਤੇ ਇਸ ਮਿਸ਼ਨ ਤਹਿਤ ਯੋਗ ਉਮੀਦਵਾਰਾਂ ਨੂੰ ਯੂ.ਪੀ.ਐਸ.ਈ., ਪੀ.ਪੀ.ਐਸ.ਈ., ਐਨ.ਡੀ.ਏ., ਸੀ.ਡੀ.ਐਸ., ਐਸ.ਐਸ.ਸੀ. ਪ੍ਰੀਖਿਆਵਾਂ ਲਈ 100 ਪ੍ਰਤੀਸ਼ਤ ਸਕਾਲਰਸ਼ਿਪ ਦਿੱਤਾ ਜਾਣਾ ਹੈ। ਉਹਨਾਂ ਦੱਸਿਆ ਕਿ ਪੰਜਾਬ ਦਾ ਜੋ ਯੂਥ ਵਿਦੇਸ਼ਾਂ ਵੱਲ ਰੁਖ ਕਰ ਰਿਹਾ ਹੈ, ਉਹਨਾਂ ਨੂੰ ਯੋਗ ਅਗਵਾਈ ਕਰਨ ਦਾ ਪ੍ਰੋਗਰਾਮ ਵੀ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਵਿੱਢਿਆ ਜਾ ਰਿਹਾ ਹੈ। 21 ਫਰਵਰੀ ਨੂੰ ਹੋਣ ਵਾਲੇ ਅੰਤਰ ਰਾਸ਼ਟਰੀ ਸੈਮੀਨਾਰ ਵਿੱਚ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ਹੋਰ ਅਹੁਦੇਦਾਰ ਵੀ ਪਹੁੰਚ ਰਹੇ ਹਨ।

 

Previous articleਮਾਂ ਬੋਲੀ —ਮਨੁੱਖ ਦੀ ਸਮਾਜਿਕ ਪਹਿਚਾਣ
Next article“ਵਿਸ਼ੇਸ ਟੀਕਾਕਰਨ ਸਪਤਾਹ” ਜਿਲਾ ਟੀਕਾਕਰਣ ਅਧਿਕਾਰੀ ਵੱਲੋਂ ਬੁਢਲਾਡਾ ਬਲਾਕ ਦੇ ਵੱਖ ਵੱਖ ਕੈਂਪਾਂ ਦਾ ਕੀਤਾ ਮੁਆਇਨਾ