ਕੁਲਦੀਪ ਸਿੰਘ ਸਾਹਿਲ ਵਲੋਂ ਮੈਡੀਕਲ ਖੋਜ ਲਈ ਸਰੀਰਦਾਨ

ਰਾਜਪੁਰਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਰਾਜਪੁਰਾ ਦੇ ਸਮਾਜ ਸੇਵੀ, ਪੰਜਾਬੀ ਲੇਖਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਾਹਿਲ ਵਲੋਂ ਲੋਕਾਂ ਨੂੰ ਮਰਨ ਉਪਰੰਤ ਸਰੀਰ ਦਾਨ ਕਰਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਆਪਣੇ ਬੇਟੇ ਸਾਹਿਲਪ੍ਰੀਤ ਸਿੰਘ ਜਿਨ੍ਹਾਂ ਦੀ 7 ਫਰਵਰੀ 2023 ਨੂੰ ਬਿਜਲੀ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਦੀ ਦੂਜੀ ਬਰਸੀ ਮੌਕੇ ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਦੇ ਸਰੀਰ (Anatomi ) ਵਿਭਾਗ ਵਿਖੇ ਆਪਣੀ ਇੱਛਾ ਅਨੁਸਾਰ ਮਰਨ ਤੋਂ ਬਾਅਦ ਆਪਣੀ ਦੇਹ ਨੂੰ ਮੈਡੀਕਲ ਖੋਜ ਲਈ ਅਰਪਣ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਜਿਸਦੀ ਪੁਸ਼ਟੀ ਵਿਭਾਗ ਵੱਲੋਂ ਵੀ ਕੀਤੀ ਗਈ। ਗੱਲਬਾਤ ਰਾਹੀਂ ਕੁਲਦੀਪ ਸਾਹਿਲ ਨੇ ਇਸ ਤੇ ਸਤੁੰਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮਰਨ ਤੋਂ ਬਾਅਦ ਇਹ ਸਰੀਰ ਮੈਡੀਕਲ ਖੋਜ ਲਈ ਕੰਮ ਆ ਸਕੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਣਕ ਦੀ ਸਿੱਧੀ ਬਿਜਾਈ ਇਸ ਵਾਰ ਕਿਸਾਨਾਂ ਨੂੰ ਪੈ ਗਈ ਪੁੱਠੀ :ਫੁਰਮਾਨ ਸਿੰਘ ਸੰਧੂ ,ਸੂਬੇਦਾਰ ਭੁਲੇਰੀਆ
Next article“ਨਹੀਂਉ ਲੱਭਣੇ ਲਾਲ ਗੁਆਚੇ”