ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ 30 ਜੁਲਾਈ 2024 ਦਿਨ ਮੰਗਲਵਾਰ ਨੂੰ ਨਿਊਯਾਰਕ ਵਿਖੇ ਆਪਣੇ ਨਿੱਜੀ ਦੌਰੇ ਤੇ ਆਏ ਸਾਬਕਾ ਮੈਂਬਰ ਪਾਰਲੀਮੈਂਟ , ਸਾਬਕਾ ਐਮ. ਐਲ. ਏ , ਸਾਬਕਾ ਸੂਬਾ ਪ੍ਰਧਾਨ ਪੰਜਾਬ ਤੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਸੂਬਾ ਇਨਚਾਰਜ ਸਤਿਕਾਰਯੋਗ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਇੱਛਾ ਪਰਗਟ ਕੀਤੀ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਕੁਲੰਬੀਆ ਯੂਨੀਵਰਸਿਟੀ ਵਿਖੇ ਜਿੱਥੇ ਚਾਰ ਸਾਲ ਪੜੇ ਸਨ, ਦੇਖਣੀ ਹੈ । ਕੁਲੰਬੀਆ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਖੇ ਜਿੱਥੇ ਬਾਬਾ ਸਾਹਿਬ ਜੀ ਦਾ ਬਸਟ ਸੁਸੋਭਿਤ ਹੈ , ਇਕ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ,
ਖੱਬਿਓ ਸੱਜੇ : ਡਾਕਟਰ ਅਵਤਾਰ ਸਿੰਘ ਕਰੀਮਪੁਰੀ , ਬਲਵਿੰਦਰ ਭੌਰਾ , ਸਾਬਕਾ ਸੂਬਾ ਪ੍ਰਧਾਨ ਪੰਜਾਬ, ਸ੍ਰੀ ਹਰਮੇਸ਼ ਸਿੰਘ ਭਾਰਸਿੰਘਪੁਰੀ ਤੇ ਸ੍ਰੀ ਗੁਰੂ ਰਵਿਦਾਸ ਸਭਾ ਆਫ. ਨਿਊਯਾਰਕ ਗੁਰੂ ਘਰ ਦੇ ਕੈਸ਼ੀਅਰ ਮਾਸਟਰ ਕਿਰਪਾਲ ਸਿੰਘ ਡੱਲੀ ਦਿਖਾਈ ਦੇ ਰਹੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly