ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਦੀ ਹਲਕਾ ਕੈਂਟ ਦੇ ਜ਼ਿੰਮੇਵਾਰ ਅਹੁਦੇਦਾਰਾਂ ਦੀ ਇੱਕ ਮੀਟਿੰਗ ਕੋਟ ਕਲਾਂ ਵਿੱਚ ਕੀਤੀ ਗਈ। ਇਸ ਦੌਰਾਨ ਪਾਰਟੀ ਸੰਗਠਨ ਵਿੱਚ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਜ਼ੋਨ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਨੇ ਦੱਸਿਆ ਕਿ ਮਾਸਟਰ ਹਰਜਿੰਦਰ ਪਾਲ ਬੰਗਾ, ਜੋ ਕਿ ਪਹਿਲਾਂ ਹਲਕਾ ਕੈਂਟ ਦੇ ਸੰਗਠਨ ਇੰਚਾਰਜ ਦੇ ਤੌਰ ‘ਤੇ ਕੰਮ ਕਰ ਰਹੇ ਹਨ, ਉਨ੍ਹਾਂ ਨਾਲ ਸ. ਬੂਟਾ ਸਿੰਘ ਪਤਾਰਾ ਨੂੰ ਹਲਕਾ ਕੈਂਟ ਦਾ ਹਲਕਾ ਕੋਆਰਡੀਨੇਟਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਹਰਮੇਸ਼ ਖੁਰਲਾ ਕਿੰਗਰਾ ਨੂੰ ਬਸਪਾ ਜਲੰਧਰ ਸ਼ਹਿਰੀ ਦਾ ਸਕੱਤਰ ਲਗਾਇਆ ਗਿਆ ਹੈ ਤੇ ਸੇਵਾ ਮੁਕਤ ਐਕਸੀਅਨ ਕ੍ਰਿਸ਼ਨ ਮਨੀ ਨੂੰ ਹਲਕਾ ਕੈਂਟ ਦਾ ਨਵਾਂ ਪ੍ਰਧਾਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸ. ਸੁਰਜੀਤ ਸਿੰਘ ਸੁੰਨਨ ਖੁਰਦ ਨੂੰ ਹਲਕਾ ਕੈਂਟ ਦਾ ਜਨਰਲ ਸਕੱਤਰ ਲਗਾਇਆ ਗਿਆ ਹੈ। ਮੀਟਿੰਗ ਵਿੱਚ ਸੂਬਾ ਕੈਸ਼ੀਅਰ ਪਰਮਜੀਤ ਮੱਲ, ਅਸ਼ੋਕ ਕੁਮਾਰ ਗੋਖਾ, ਪਰਮਜੀਤ ਦਾਦੂਵਾਲ, ਰਣਜੀਤ ਸਰਹਾਲੀ, ਸੁਭਾਸ਼ ਚੰਦਰ, ਮੈਡਮ ਸਤਨਾਮ ਕੌਰ, ਨਰਿੰਦਰ ਕੌਰ, ਸੰਦੀਪ ਕੌਰ, ਦਵਿੰਦਰ ਕੌਰ, ਚਰਨਜੀਤ ਸਿੰਘ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



