HOME ਨਸ਼ੀਲਾ ਪਦਾਰਥ ਸਮੱਗਲ ਕਰਨ ਦੇ ਦੋਸ਼ ’ਚ ਔਰਤ ਨੂੰ ਸਾਢੇ 5 ਸਾਲ...

ਨਸ਼ੀਲਾ ਪਦਾਰਥ ਸਮੱਗਲ ਕਰਨ ਦੇ ਦੋਸ਼ ’ਚ ਔਰਤ ਨੂੰ ਸਾਢੇ 5 ਸਾਲ ਦੀ ਸਜ਼ਾ

2
ਫੋਟੋ ਕੈਪਸ਼ਨ: ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀ ਦੀ ਵਰਦੀ ’ਤੇ ਲੱਗਿਆ ਨਿਸ਼ਾਨ, ਜੋ ਸਰਹੱਦ ’ਤੇ ਨਿਗਰਾਨੀ ਦਰਸਾਉਂਦਾ ਹੈ।

ਵੈਨਕੂਵਰ,   (ਸਮਾਜ ਵੀਕਲੀ)   (ਮਲਕੀਤ ਸਿੰਘ) – ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਇੱਕ ਔਰਤ ਨੂੰ ਅਮਰੀਕਾ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਮੈਥਐਮਫੈਟਾਮੀਨ (ਮੈਥ) ਕੈਨੇਡਾ ਵਿੱਚ ਤਸਕਰੀ ਕਰਨ ਦੇ ਮਾਮਲੇ ’ਚ ਮਾਣਯੋਗ ਅਦਾਲਤ ਵੱਲੋਂ ਸਾਢੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਮਹਿਲਾ ਨੇ ਅਮਰੀਕਾ ਤੋਂ ਕਰੀਬ 108 ਕਿਲੋਗ੍ਰਾਮ ਮੈਥ ਕੈਨੇਡਾ ਵਿੱਚ ਲਿਆਂਦਾ ਸੀ। ਸਰਹੱਦੀ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਸ ਵੱਡੇ ਸਮੱਗਲਿੰਗ ਜਾਲ ਦਾ ਖੁਲਾਸਾ ਹੋਇਆ ਸੀ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਇੰਨੀ ਵੱਡੀ ਮਾਤਰਾ ਵਿੱਚ ਨਸ਼ੇ ਦੀ ਤਸਕਰੀ ਸਮਾਜ ਲਈ ਗੰਭੀਰ ਖ਼ਤਰਾ ਬਣ ਸਕਦੀ ਸੀ। ਅਦਾਲਤ ਨੇ ਇਸਨੂੰ ਇੱਕ ਗੰਭੀਰ ਅਪਰਾਧ ਕਰਾਰ ਦਿੰਦਿਆਂ ਸਖ਼ਤ ਸਜ਼ਾ ਦੇਣ ਦਾ ਫੈਸਲਾ ਲਿਆ ਗਿਆ ਹੈ ਪੁਲਿਸ ਅਤੇ ਸਰਹੱਦੀ ਅਧਿਕਾਰੀਆਂ ਨੇ ਕਿਹਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਕੜੀ ਨਿਗਰਾਨੀ ਜਾਰੀ ਰਹੇਗੀ ਅਤੇ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleਕ੍ਰਿਸ਼ਨ ਮਨੀ ਬਸਪਾ ਦੇ ਹਲਕਾ ਕੈਂਟ ਪ੍ਰਧਾਨ ਤੇ ਬੂਟਾ ਸਿੰਘ ਪਤਾਰਾ ਹਲਕਾ ਕੋਆਰਡੀਨੇਟਰ ਨਿਯੁਕਤ
Next articleਸ਼ਾਬਾਸ਼! 115 ਸਾਲ ਪੁਰਾਣੀ ਟਰਾਫੀ ਅਸਲੀ ਮਾਲਕ ਤੱਕ ਪਹੁੰਚਾਉਣ ਲਈ ਵਿੱਢੀ ਮੁਹਿੰਮ