ਕੋਟਾ: ਨੀਟ ਦੀ ਤਿਆਰੀ ਕਰ ਰਹੀ ਲੜਕੀ ਨੇ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ

ਕੋਟਾ (ਰਾਜਸਥਾਨ) (ਸਮਾਜ ਵੀਕਲੀ) : ਕੋਟਾ ਦੇ ਕੁਨਹਾਰੀ ਇਲਾਕੇ ਵਿੱਚ 17 ਸਾਲਾ ਨੀਟ ਦੀ ਤਿਆਰ ਕਰ ਰਹੀ ਲੜਕੀ ਨੇ ਬਹੁਮੰਜ਼ਿਲਾ ਇਮਾਰਤ ਦੀ ਦਸਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮੁੱਢਲੀ ਜਾਂਚ ਤੋਂ ਬਾਅਦ ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ। ਉਸ ਦੇ ਕਮਰੇ ਵਿੱਚੋਂ ਮਿਲੀ ਡਾਇਰੀ ਦੇ ਇੱਕ ਪੰਨੇ ਵਿੱਚ ਉਸ ਨੇ ਸਿਰਫ਼ ਮਾਪਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਲਈ ‘ਗੁੱਡਬਾਏ’ ਲਿਖਿਆ ਹੈ। ਉਸ ਨੇ ਦੱਸਿਆ ਕਿ ਵਿਦਿਆਰਥਣ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਪਿੰਡ ਚੌਹਤਨ ਦੀ ਸੀ। ਵਿਦਿਆਰਥਣ ਬਹੁਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਆਪਣੇ ਦੋ ਭਰਾਵਾਂ ਅਤੇ ਇਕ ਭੈਣ ਨਾਲ ਰਹਿੰਦੀ ਸੀ ਅਤੇ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ (NEET) ਲਈ ਆਨਲਾਈਨ ਕੋਚਿੰਗ ਲੈ ਰਹੀ ਸੀ।

 

Previous articleਅਫ਼ਗ਼ਾਨਿਸਤਾਨ ’ਚ ਆਈਐੱਸਆਈਐੱਲ-ਕੇ ਭਾਰਤ, ਇਰਾਨ ਤੇ ਚੀਨ ਦੇ ਸਫ਼ਾਰਤਖ਼ਾਨਿਆਂ ਨੂੰ ਬਣਾ ਸਕਦਾ ਹੈ ਨਿਸ਼ਾਨਾ
Next articleਅਡਾਨੀ ਨੂੰ ਬਚਾਅ ਰਹੇ ਨੇ ਮੋਦੀ: ਰਾਹੁਲ