ਕੋਪਲ ਕੰਪਨੀ ਨੇ ਹਮੇਸ਼ਾ ਵਧੀਆ ਉਤਪਾਦ ਦੇ ਕੇ  ਕਿਸਾਨੀ ਹਿੱਤ ਨੂੰ ਪਹਿਲ ਦਿੱਤੀ ਹੈ : ਕਰਮਜੀਤ ਅਨਮੋਲ

ਕੋਪਲ ਦੀ 13ਵੀਂ ਸਲਾਨਾ ਕਾਨਫਰੰਸ ਮੌਕੇ ਐਮ ਐਲ ਏ ਲਾਭ ਸਿੰਘ ਉਗੋਕੇ ਅਤੇ ਫਿਲਮੀ ਅਦਾਕਾਰ ਨਿਸ਼ਾ ਬਾਨੋ ਸਾਮਿਲ ਹੋਏ ।
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਬਾਂਸਲ’ਜ ਗਰੁੱਪ ਸੂਲਰ ਘਰਾਟ ਦੀ ਕੀੜੇ ਮਾਰ ਦਵਾਈਆਂ ਦੀ ਕੰਪਨੀ ਕੋਪਲ ਵੱਲੋਂ ਆਪਣੀ 13ਵੀਂ ਸਲਾਨਾ ਡਿਸਟ੍ਰੀਬਿਊਟਰ ਕਾਨਫਰੰਸ ਦਾ ਆਯੋਜਨ ਸੰਗਰੂਰ ਵਿਖੇ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ  ਡਿਸਟ੍ਰੀਬਿਊਟਰਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬੀ ਫਿਲਮੀ ਅਦਾਕਾਰ, ਪੰਜਾਬੀ ਗਾਇਕ ਅਤੇ ਪੰਜਾਬ ਫ਼ਿਲਮ ਤੇ ਟੀ ਵੀ ਆਰਟਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਕਰਮਜੀਤ ਅਨਮੋਲ ਨੇ ਕਿਹਾ ਕਿ ਮੇਰੇ ਇਲਾਕੇ ਦੀ ਕੰਪਨੀ ਕੋਪਲ ਨੇ ਹਮੇਸਾ ਕਿਸਾਨਾਂ ਦੀ ਸੇਵਾ ਨੂੰ ਪਹਿਲ ਦਿੱਤੀ ਹੈ ਅਤੇ ਹਮੇਸ਼ਾ ਵਧੀਆ ਕੁਆਲਟੀ ਦੇ ਉਤਪਾਦ ਬਣਾਏ ਹਨ ਉਨ੍ਹਾ ਕੰਪਨੀ ਦੇ ਚੇਅਰਮੈਨ ਸ੍ਰੀ ਸ਼ਾਮ ਲਾਲ ਬਾਂਸਲ ਅਤੇ ਕੰਪਨੀ ਦੇ ਐਮ ਡੀ ਸ਼੍ਰੀ ਸੰਜੀਵ ਬਾਂਸਲ ਨੂੰ ਵਧਾਈ ਦਿੰਦਿਆ ਉਨ੍ਹਾ ਦੀ ਮਿਹਨਤ ਦੀ ਤਾਰੀਫ ਕੀਤੀ ਅਤੇ ਭਵਿੱਖ ਵਿੱਚ ਹੋਰ ਤਰੱਕੀਆਂ ਲਈ ਸ਼ੁੱਭ ਇੱਛਾਵਾਂ ਦਿੱਤੀਆ। ਐਮ ਐਲ ਏ ਭਦੌੜ ਸ੍ਰ. ਲਾਭ ਸਿੰਘ ਉਗੋਕੇ ਅਤੇ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਅਤੇ ਪੰਜਾਬੀ ਸਿੰਗਰ ਮਿਸ ਨਿਸ਼ਾ ਬਾਨੋ ਨੇ ਖ਼ੁਸ਼ੀ ਮਹਿਸੂਸ ਕਰਦਿਆਂ ਕੰਪਨੀ ਦੀ ਤਰੱਕੀ ਤੇ ਸੰਜੀਵ ਬਾਂਸਲ ਅਤੇ ਬਾਕੀ ਸਾਰਿਆਂ ਨੂੰ ਵਧਾਈ ਦਿੱਤੀ।ਇਸ ਮੋਕੇ ਕੰਪਨੀ ਵੱਲੋਂ ਘਰੇਲੂ ਪੈਸਟੀਸਾਇਡਜ ਦਾ ਉਤਪਾਦ ਵੀ ਕਰਮਜੀਤ ਅਨਮੋਲ ਅਤੇ ਨਿਸ਼ਾ ਬਾਨੋ ਵੱਲੋਂ ਲਾਂਚ ਕੀਤਾ ਗਿਆ।
ਇਸ ਤੋਂ ਪਹਿਲਾਂ ਕੋਪਲ ਕੰਪਨੀ ਦੇ ਐਮ. ਡੀ. ਸ੍ਰੀ ਸੰਜੀਵ ਬਾਂਸਲ ਨੇ ਕੰਪਨੀ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਕਿਸਾਨਾਂ ਅਤੇ ਡੀਲਰਾ ਵੱਲੋਂ ਮਿਲ ਰਹੇ ਪਿਆਰ ਲਈ ਉਹਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾ ਦੇ ਉਤਪਾਦਾ ਦੀ ਗੁਣਵੱਤਾ ਨੂੰ ਪਸੰਦ ਕਰਨਾ ਸਾਡੇ ਲਈ ਬਹੁਤ ਵੱਡੇ ਮਾਣ ਦੀ ਗੱਲ ਹੈ। ਉਹਨਾਂ ਕਿਹਾ ਕਿ ਕੋਪਲ ਨੇ ਕਦੀ ਵੀ ਕੁਆਲਟੀ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਅਤੇ ਕਿਸਾਨਾਂ ਵੱਲੋਂ ਕੋਪਲ ਦੇ ਉਤਪਾਦਾ ਨੂੰ ਤਰਜੀਹ ਦੇਣਾ ਹੀ ਉਹਨਾਂ ਦੀ ਅਸਲੀ ਕਮਾਈ ਹੈ। ਉਹਨਾਂ ਕਿਸਾਨੀ ਦੀ ਗੱਲ ਕਰਦਿਆਂ ਕਿਹਾ ਕਿ ਕੰਪਨੀ ਅੰਨਦਾਤੇ ਨਾਲ ਕਦੇ ਧੋਖਾ ਕਰਨ ਦੀ ਸੋਚ ਵੀ ਨਹੀਂ ਸਕਦੀ ਕਿਉਂਕਿ ਸਾਡਾ ਸੂਬਾ ਕਿਸਾਨੀ ਤੇ ਨਿਰਭਰ ਹੈ ਅਤੇ ਕਿਸਾਨ ਵੱਧਦੀ ਮਹਿੰਗਾਈ ਕਾਰਨ ਪਹਿਲਾਂ ਹੀ ਨਿਘਾਰ ਵੱਲ ਜਾ ਰਿਹਾ ਹੈ। ਪ੍ਰੰਤੂ ਅਸੀਂ ਬੜੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਬਾਂਸਲ’ਜ ਗਰੁੱਪ ਸੂਲਰ ਘਰਾਟ ਪਿਛਲੇ ਲਗਭਗ ਪੰਜ ਦਹਾਕਿਆ  ਤੋਂ ਬੜੀ ਇਮਾਨਦਾਰੀ ਅਤੇ ਵਿਸ਼ਵਾਸ ਨਾਲ ਕਿਸਾਨਾਂ ਦੀ ਸੇਵਾ ਕਰਦਾ ਆ ਰਿਹਾ ਹੈ। ਉਹਨਾਂ ਕੰਪਨੀ ਦੀ ਤਰੱਕੀ ਦਾ ਸਿਹਰਾ ਆਪਣੇ ਡੀਲਰਾ ਅਤੇ ਸਟਾਫ ਨੂੰ ਦਿੱਤਾ।  ਕੋਪਲ ਦੇ ਡਾਇਰੈਕਟਰ ਸ੍ਰੀ ਹੈਲਿਕ ਬਾਂਸਲ ਵੱਲੋਂ ਕੰਪਨੀ ਦੁਆਰਾ ਬਣਾਏ ਜਾਂਦੇ ਉਤਪਾਦਾਂ ਦੀ ਕੁਆਲਟੀ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਕਿਹਾ ਕਿ ਕੰਪਨੀ ਵੱਲੋਂ ਬਣਾਏ ਜਾਂਦੇ ਹਰ ਉਤਪਾਦ ਨੂੰ ਤੁਹਾਡੇ ਕੋਲ ਭੇਜਣ ਤੋਂ ਪਹਿਲਾਂ ਸਾਡੇ ਵੱਲੋਂ ਉਸ ਦੀ ਗੁਣਵੱਤਾ ਆਪਣੀ ਲੈਬਾਰਟਰੀ ਅੰਦਰ ਪਰਖੀ ਜਾਂਦੀ ਹੈ ਤਾਂ ਜੋ ਉਤਪਾਦ ਅੰਦਰ ਕੋਈ ਕਮੀ ਨਾ ਰਹੇ । ਜਿਸ ਕਾਰਨ ਕਿਸਾਨਾਂ ਵੱਲੋਂ ਕੋਪਲ ਅਤੇ ਕੈਮਟੇਕ ਕੰਪਨੀਆਂ ਦੇ ਉਤਪਾਦਾਂ ਨੂੰ ਮੰਗ ਕੇ ਲਿਆ ਜਾਣਾ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ । ਕੰਪਨੀ ਦੇ ਰਿਜਨਲ ਸੇਲਜ ਮੈਨੇਜਰ ਸ੍ਰ. ਹਰਜੀਤ ਸਿੰਘ ਢਿੱਲੇ ਨੇ ਕਿਹਾ ਕਿ ਮਾਰਕਿਟ ਅੰਦਰ ਜੋ ਪਿਆਰ ਅਤੇ ਸਤਿਕਾਰ ਪਿਛਲੇ 13 ਸਾਲਾਂ ਤੋਂ ਕਿਸਾਨਾਂ ਅਤੇ ਤੁਹਾਡੇ ਦੁਆਰਾ ਸਾਨੂੰ ਮਿਲ ਰਿਹਾ ਹੈ ਉਸ ਲਈ ਅਸੀਂ ਹਮੇਸ਼ਾ ਤੁਹਾਡੇ ਰਿਣੀ ਰਹਾਂਗੇ। ਕੰਪਨੀ ਦੇ ਸੀਨੀਅਰ ਮੈਨੇਜਰ (ਸੇਲਜ) ਸ੍ਰ. ਹਰਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਕੰਪਨੀ ਕੋਲ ਪੈਸਟੀਸਾਈਡਜ ਅਤੇ ਬਾਇਓ ਫਰਟੀਲਾਈਜ਼ਰ ਦੇ 200 ਤੋਂ ਵੱਧ ਉਤਪਾਦਾਂ ਦੀ ਪੂਰੀ ਰੇਂਜ ਮੌਜੂਦ ਹੈ। ਇਸ ਮੌਕੇ ਬਾਂਸਲ’ਜ ਗਰੁੱਪ ਦੇ ਚੇਅਰਮੈਨ ਸ੍ਰੀ ਸ਼ਾਮ ਲਾਲ ਬਾਂਸਲ ਨੇ ਦੱਸਿਆ ਕਿ ਉਹ ਕਦੀ ਵੀ ਘਟੀਆ ਕੰਮ ਦੇ ਹਾਮੀ ਨਹੀਂ ਰਹੇ ਹਨ । ਉਹਨਾਂ ਸਾਰੇ ਡਿਸਟ੍ਰੀਬਿਊਟਰਾਂ ਨੂੰ ਕੁਆਲਟੀ ਦੇ ਉਤਪਾਦ ਵੇਚਣ ਦੀ ਅਪੀਲ ਕੀਤੀ । ਕੰਪਨੀ ਦੇ ਮੈਨੇਜਰ (ਸੇਲਜ) ਜਨਾਬ ਮੁਹੰਮਦ ਨਸੀਰ ਅਤੇ ਜਗਦੀਪ ਸਿੰਘ ਨੇ ਕੰਪਨੀ ਦੇ ਉਤਪਾਦਾ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਇੱਕ ਲੱਕੀ ਡਰਾਅ ਵੀ ਕੱਢਿਆ ਗਿਆ। ਜਿਸ ਵਿੱਚ ਮੋਟਰਸਾਈਕਲ, ਏ ਸੀ, ਫਰਿਜ਼, ਰੂਮ ਹੀਟਰ, ਮਾਈਕਰੋਵੇਵ ਆਦਿ ਦੇ ਇਨਾਮ ਕੱਢੇ ਗਏ। ਸਿੰਗਲਾ ਪੈਸਟੀਸਾਈਡਜ ਚੁੰਨੂ, ਜਿੰਦਲ ਸੇਲਸ ਏਜੰਸੀ ਬਰੇਟਾ, ਨੰਦਨ ਪੈਸਟੀਸਾਈਡਜ਼ ਮਲੇਰਕੋਟਲਾ, ਬਾਬਾ ਪੈਸਟੀਸਾਈਡਜ਼ ਗੁਰੂਸਰ ਜੋਧਾ, ਕਿਸਾਨ ਪੈਸਟੀਸਾਈਡਜ਼ ਕਿਲਾ ਭਰੀਆ, ਸਿੱਧੂ ਪੈਸਟੀਸਾਈਡਜ਼ ਬੁੱਗਰਾਂ, ਰਿਜ਼ਵਾਨ ਪੈਸਟੀਸਾਈਡਜ਼ ਬਿੰਜੋਕੀ, ਬੜਿੰਗ ਪੈਸਟੀਸਾਈਡਜ਼ ਭੈਣੀ ਬੜਿੰਗਾ ਨੂੰ ਪਹਿਲੇ ਇਨਾਮ ਵਜੋਂ ਮੋਟਰਸਾਈਕਲਾਂ ਦੇ ਕਰੈਡਿਟ ਨੋਟ ਕਰਮਜੀਤ ਅਨਮੋਲ ਅਤੇ ਨਿਸ਼ਾ ਬਾਨੋ ਵੱਲੋਂ ਦਿੱਤੇ ਗਏ । ਵਧੀਆ ਕਾਰਗੁਜ਼ਾਰੀ ਕਰਨ ਵਾਲੇ ਡਿਸਟਰੀਬਿਉਟਰਾਂ ਅਤੇ ਸਟਾਫ ਨੂੰ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਕੈਮਟੇਕ ਦੇ ਡਾਇਰੈਕਟਰ ਸ੍ਰੀ ਨਵੀਨ ਬਾਂਸਲ ਨੇ ਆਏ ਹੋਏ ਸਾਰੇ ਡਿਸਟਰੀਬਿਉਟਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸੇ ਤਰਾਂ ਦੇ ਪਿਆਰ ਦੀ ਉਮੀਦ ਜਤਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲ ਸ਼ਰਮਾ, ਮੋਹਿਤ ਵਰਮਾ ਅਤੇ ਸਤਿਗੁਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਔਰਤ ਦੀ ਕਵਿਤਾ ਹੁਣ ਰੁਦਨ ਨਹੀਂ, ਜਸ਼ਨ ਅਤੇ ਵਿਦਰੋਹ ਦੀ ਕਵਿਤਾ ਹੈ…
Next articleਮਾਂ ਦੇ ਰੰਗ ਸਾਹਿਤ ਸਭਾ ( ਰਜਿ) ਫ਼ਰੀਦਕੋਟ ਦੀਆਂ ਤਿੰਨ ਮਾਣ ਮੱਤੀਆਂ ਸਖਸ਼ੀਅਤਾਂ ਵੱਲੋ ਬੂਟੇ ਲਾ ਕੇ ਮਨਾਇਆ ਜਨਮਦਿਨ