ਕੂੜ ਫਿਰੇ ਪਰਧਾਨ ਵੇ ਲਾਲੋ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਲੁਟੇਰੇ ,ਫਰੇਬੀ , ਝੂਠੇ, ਜ਼ੁਲਮੀਆਂ ਦਾ ,
ਪ੍ਰਵੇਸ਼ ਦੁਆਰ ਬਣਿਆ ਖਿੱਤਾ ਪੰਜਾਬ ।
ਬਾਬੇ ਨਾਨਕ ਵੇਲੇ ਵੀ ਦੁਖੀ ਸੀ ,
ਦੀਨ- ਦੁਨੀ , ਫ਼ਕੀਰ , ਸੰਤ ਸਮਾਜ ।
ਬਾਬੇ ਨਾਨਕ ਸੋਧਿਆ ,
ਵਿਗੜਿਆਂ ਨੂੰ ਸਮਝਾ ਕੇ ਸੱਚੀ ਬਾਣੀ ।
ਸਮਾਜ ਸੁਧਾਰ ਲਹਿਰਾਂ ਚੱਲੀਆਂ ਦੇਸ਼ ‘ਚ ,
ਜੱਦੋ ਜਹਿਦ ‘ਚ ਜੁੜਿਆ ਹਰ ਪ੍ਰਾਣੀ ।

ਗੁਰੂ ਗੋਬਿੰਦ ਸਾਹਿਬ ਨੇ ਜ਼ੁਲਮ ਦੇ ,
ਟਾਕਰੇ ਲਈ ਕੱਠੇ ਕੀਤੇ ਸੀ ਮੀਰੀ ਪੀਰੀ ।
ਪਰ ਅਜੋਕੇ ਸਿਆਸੀ ਬੰਦਿਆਂ ਦੀ ,
ਝੂਠ ਦੇ ਚਿੱਕੜ ਨਾਲ ਪੱਕੀ ਸ਼ਕੀਰੀ ।
ਗ਼ਰੀਬਾਂ , ਕਿਰਤੀਆਂ ਦੀ ਲੁੱਟ ਖਸੁੱਟ ਨਾਲ,
ਮਾਇਆ ਦੀਆਂ ਲੱਦ ਲਈਆਂ ਗੰਢਾਂ ।
ਬੇ ਮਤਲਬ ਦੇ ਮੁੱਦੇ ਉਠਾ ਉਠਾ ਕੇ ,
ਸੁੱਖਾ ਬਣਾਵੇ ਵਿਉਂ ਤਾਂ ਕਿਵੇਂ ਮਾਨ ਨੂੰ ਭੰਡਾਂ।

ਸਾਰੇ ਕੁਨਬੇ ਨੇ ਆਰਥਿਕਤਾ ਦੀ ਘੰਡੀ ਨੱਪੀ ,
ਕਿਸਾਨੀ ਰੁਲ ਗਈ,ਉਦਯੋਗ ਚੂੰਡ ਕੇ ਭਜਾਏ ਬਾਹਰ ।
ਮਨੋ ਦਿਲੋਂ ਟੁੱਟ ਗਏ ਗ਼ਰੀਬ ,
ਨਸ਼ਿਆਂ ਵੱਲ ਧੱਕੇ ਗਏ ਰਿਹਾ ਨਾ ਕੋਈ ਆਹਰ ।
ਅੰਗਰੇਜ਼ਾਂ ਦੇ ਪਿੱਠੂ ਬਣ ਕੇ ‘ਸਰ’ ਦੀ ਉਪਾਧੀ ਪਾਉਣ ਵਾਲੇ ,
ਔਲਾਦ ਬਣੀ ਗੈਂਗਸਟਰਾਂ ਨੂੰ ਪਰਚਾਉਣ ਲਈ
ਗ਼ੈਰਕਾਨੂੰਨੀ ਹੈਰੋਇਨ, ਅਫੀਮ , ਸ਼ਰਾਬ ਤੋਂ ਬਣਾਏ ਕਰੋੜਾਂ ,
ਝੂਠ ਮੂਠ ਦੇ ਨਾਟਕ , ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਲਈ ।

ਚੌਪਟ ਹੋਣਾ ਹੀ ਸੀ ਇੱਕ ਦਿਨ ਖੇਲ ਫਰੇਬ ਦਾ
ਬਦਲਾਓ ਲਈ ਜਨਤਾ ਨੇ ਅਵਾਜ਼ ਸੁਣੀ ਜ਼ਮੀਰ ਦੀ ।
ਪੁਰਾਣੇ ਘੁੰਣ ਲੱਗੇ ਖੁੰਢਾਂ ਦੀ ਫੱਟੀ ਪੋਚ ਕੇ ,
ਡੋਰ ਫੜਾਈ ਭਗਵੰਤ ਹੱਥ ਆਪਣੀ ਤਕਦੀਰ ਦੀ।
ਸਾਲਾਂ ਦੇ ਸਾਲ ਲੋਕਾਂ ਚ ਪਾੜੇ ਪਾ ਕੇ ਵੰਡਿਆ ,
ਪਾੜ੍ਹੋ ,ਲੁੱਟੋ ਤੇ ਕੁੱਟੋ ਵਾਲਾ ਰਾਜ ਸੀ ਚਲਾਇਆ।
ਆਪਣਿਆਂ ਨੂੰ ਵੰਡ ਕੇ ਖੁੱਲ੍ਹੇ ਗੱਫੇ ,
ਆਮ ਲੋਕਾਂ ਨੂੰ ਸੀ ਰੁਲਾਇਆ ।

ਹੁਣ ਨੌਜਵਾਨ ਉੱਦਮੀ ਤੇ ਸਿਆਣੇ ,
ਮੁੱਖ ਮੰਤਰੀ ਨੇ ਬਣੇ ‘ਆਪ ‘ ਦੇ ।
ਸਭ ਨੂੰ ਪੈਰਾਂ ਸਿਰ ਖੜ੍ਹਾਉਣ ਲਈ ,
ਲੱਗਦੈ ਸ਼ਿਖਰ ਨੂੰ ਛੂਹਣਗੇ ਜਾਪਦੇ ।
ਆਮ ਜਨਤਾ ਨੂੰ ਵੀ ਅਪੀਲ ਹੈ ਮੇਰੀ ,
ਕਮਾਈ ਜਦੋਂ ਹੋਣ ਲੱਗੇ ਟੈਕਸ ਭਰੋ ਹੱਸ ਕੇ ।
ਮੁਫ਼ਤਖੋਰੇ ਵਾਲੀਆਂ ਆਦਤਾਂ ਬਦਲੋ ,
ਸਰਕਾਰ ਚ ਭਾਈਵਾਲ ਬਣੋ ਰੱਜ ਕੇ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ : 9878469639

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਰੂਦ ਵਰਸਦੇ ਪਲਾਂ ਚ
Next articleਭਗਵੰਤ ਸਿੰਘ ਮਾਨ ਆਪਣੇ ਦੋ ਮੰਤਰੀਆਂ ਨਾਲ ਸੋਮਵਾਰ ਨੂੰ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦੌਰਾ ਕਰਨਗੇ