ਕੋਲਕਾਤਾ ਕਾਂਡ ਵਿਰੁੱਧ ਨਵਜੋਤ ਸਾਹਿਤ ਸੰਸਥਾ ਔੜ ਵਲੋਂ ਰੋਸ

ਕੋਲਕਾਤਾ ਕਾਂਡ ਖਿਲਾਫ਼ ਪ੍ਰਦਰਸ਼ਨ ਕਰਦੇ ਹੋਏ ਨਵਜੋਤ ਸਾਹਿਤ ਸੰਸਥਾ ਔੜ ਦੇ ਨੁਮਾਇੰਦੇ

ਔੜ,  (ਸਮਾਜ ਵੀਕਲੀ) (ਚਰਨਜੀਤ ਸਿੰਘ ਸੱਲਾਂ) ਨਵਜੋਤ ਸਾਹਿਤ ਸੰਸਥਾ ਔੜ ਵਲੋਂ ਕੋਲਕਾਤਾ ਕਾਂਡ ਖਿਲਾਫ਼ ਰੋਸ ਦਾ ਇਜ਼ਹਾਰ ਕੀਤਾ ਗਿਆ ਅਤੇ ਇਕੱਤਰਤਾ ਨੇ ਦੋਸ਼ੀਆਂ ਖਿਲਾਫ਼ ਸਖ਼ਤ ਸਜਾਵਾਂ ਦੀ ਮੰਗ ਕੀਤੀ ਹੈ। ਸੰਸਥਾ ਵਲੋਂ ਇੱਕ ਟਰੇਨੀ ਡਾਕਟਰ ਨਾਲ ਕੀਤੇ ਇਸ ਅਣਮਨੁੱਖੀ ਤਸੱਦਦ ਦੀ ਬੇਹੱਦ ਮੰਦਭਾਗਾ ਦੱਸਿਆ। ਹਾਜ਼ਰੀਨ ਨੇ ਉਕਤ ਦੁਖਾਂਤ ਸਬੰਧੀ ਦੋ ਮਿੰਟ ਦਾ ਮੋਨ ਧਾਰਿਆ ਗਿਆ ਅਤੇ ਵਿਛੜੀ ਰੂਹ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਨੇ ਕਿਹਾ ਕਿ ਦਰਿੰਦਗੀ ਦਾ ਇਹ ਦੁਖਾਂਤ ਦੇਸ਼ ਦੀ ਮਰਿਯਾਦਾ ਲਈ ਵੱਡੀ ਚੁਣੌਤੀ ਦੇ ਗਿਆ ਜਿਸ ਪ੍ਰਤੀ ਸਮੂਹਿਕ ਤੌਰ ’ਤੇ ਗਹਿਰੀ ਚਿੰਤਾ ਦੀ ਲੋੜ ਹੈ। ਸੰਸਥਾ ਦੇ ਸਾਬਕਾ ਪ੍ਰਧਾਨ ਸਤਪਾਲ ਸਾਹਲੋਂ ਅਤੇ ਮੈਡਮ ਰਜਨੀ ਸ਼ਰਮਾ ਨੇ ਵੀ ਇਸ ਦੁਖਾਂਤ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜੌਕੇ ਦੌਰ ਨੂੰ ਬਰਾਬਰੀ ਦਾ ਦੌਰ ਦੱਸ ਕੇ ਅਸੀਂ ਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਸਨਮਾਨ ਦੀਆਂ ਗੱਲਾਂ ਕਰ ਰਹੇ ਹਾਂ ਪਰ ਹਕੀਕੀ ਰੂਪ ਵਿੱਚ ਉਕਤ ਵਰਤਾਰੇ ਨੇ ਸਮਾਜ ਦੇ ਅੌਰਤਾਂ ਪ੍ਰਤੀ ਵਰਤਾਰੇ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਸੰਸਥਾ ਦੇ ਅਹੁਦੇਦਾਰਾਂ ਨੇ ਕੋਲਕਾਤਾ ਕਾਂਡ ਖਿਲਾਫ਼ ਲਿਖੀ ਇਬਾਰਤ ਵਾਲੇ ਪੋਸਟਰ ਫੜ੍ਹ ਕੇ ਰੋਸ ਦਾ ਇਜਹਾਰ ਕੀਤਾ ਅਤੇ ਮਤਾ ਪਾ ਕੇ ਉਕਤ ਕਾਂਡ ਦੇ ਦੋਸ਼ੀਆ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਅਮਰ ਜਿੰਦ ਤੋਂ ਿÎੲਲਾਵਾ ਦਵਿੰਦਰ ਸਕੋਹਪੁਰੀ, ਸੁਰਜੀਤ ਮਜਾਰੀ, ਰਾਜਿੰਦਰ ਜੱਸਲ, ਕੇਵਲ ਰਾਮ ਮਹੇ, ਰਾਮ ਨਾਥ ਕਰਟਾਰੀਆ, ਰੇਸ਼ਮ ਕਰਨਾਣਵੀ, ਦਵਿੰਦਰ ਬੇਗ਼ਮਪੁਰੀ, ਹਰਮਿੰਦਰ ਹੈਰੀ ਆਦਿ ਵੀ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous articleਪਿੰਡ ਪੱਦੀਮੱਟ ਵਾਲੀ ਵਿਖੇ ਕੁਦਰਤੀ ਸੁੰਦਰਤਾ ਵਧਾਉਣ ਲਈ ਬੂਟੇ ਲਗਾਏ ਗਏ।
Next articleਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਅੱਜ ਟੈਸਟ ਦਿੱਤਾ