ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮੋਰਚੇ ਦੀ ਨਵੀਂ ਰਣਨੀਤੀ, ਪੰਜ ਸਤੰਬਰ ਨੂੰ ਮਜ਼ੱਫਰਨਗਰ ਵਿੱਚ ਮਹਾਰੈਲੀ ਦਾ ਐਲਾਨ

Bharatiya Kisan Union (BKU) leader Rakesh Tikait.

ਲਖਨਊ  (ਸਮਾਜ ਵੀਕਲੀ):  ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਅੱਠ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ 5 ਸਤੰਬਰ ਤੋਂ ਮੁਜ਼ੱਫਰਨਗਰ ਵਿੱਚ ਮਹਾਰੈਲੀ ਅਤੇ ਉੱਤਰ ਪ੍ਰਦੇਸ਼ ਦੇ ਸਭਨਾਂ ਮੰਡਲ ਦਫਤਰਾਂ ਵਿੱਚ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਨੇ ਉੱਤਰ ਪ੍ਰਦੇਸ਼ ਵਿੱਚ ਅੰਦੋਲਨ ਲਈ ਚਾਰ ਗੇੜਾਂ ਦੀ ਰਣਨੀਤੀ ਬਣਾਈ ਹੈ। ਇਥੇ ਪ੍ਰੈਸ ਕਲੱਬ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕੀਤੀ ਪ੍ਰੈਸ ਕਾਨਫੰਰਸ ਵਿੱਚ ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ, ਜੈ ਕਿਸਾਨ ਅੰਦੋਲਨ ਦੇ ਪ੍ਰੋਫੈਸਰ ਯੋਗੇਂਦਰ ਯਾਦਵ, ਰਾਸ਼ਟਰੀ ਕਿਸਾਨ ਮਜ਼ਦੂਰ ਫੈਡਰੇਸ਼ਨ ਦੇ ਸ਼ਿਵਕੁਮਾਰ ਕੱਕਾ ਜੀ, ਜਗਜੀਤ ਸਿੰਘ ਡੱਲੇਵਾਲ ਅਤੇ ਡਾਕਟਰ ਆਸ਼ੀਸ਼ ਮਿੱਤਲ ਸਮੇਤ ਕਈ ਆਗੂਆਂ ਨੇ ਸੱਤਾਧਾਰੀ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਪ੍ਰੋਗਰਾਮਾਂ ਦਾ ਵਿਰੋਧ ਅਤੇ ਉਨ੍ਹਾਂ ਦੇ ਨੇਤਾਵਾਂ ਦੇ ਬਾਈਕਾਟ ਦਾ ਐਲਾਨ ਕੀਤਾ।

ਰਾਕੇਸ਼ ਟਿਕੈਤ ਨੇ ਕਿਹਾ, ‘‘ ਅਸੀਂ ਲਖਨਊ ਨੂੰ ਦਿੱਲੀ ਵਿੱਚ ਤਬਦੀਲ ਕਰ ਦਿਆਂਗੇ ਅਤੇ ਸੂਬੇ ਦੀ ਰਾਜਧਾਨੀ ਦੀਆਂ ਸਾਰੀਆਂ ਸੜਕਾਂ ਬੰਦ ਕਰ ਦਿਆਂਗੇ। ਸਾਡਾ ਸੰਘਰਸ਼ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਤਕ ਜਾਰੀ ਰਹੇਗਾ।’’ ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਨੇ ਇਸ ਕੌਮੀ ਅੰਦੋਲਨ ਦੇ ਅਗਲੇ ਪੜਾਅ ਵਜੋਂ ਮਿਸ਼ਨ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਅੰਦੋਲਨ ਨੂੰ ਚਾਰ ਗੇੜਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਗੇੜ ਵਿੱਚ ਸੂਬਿਆਂ ਵਿੱਚ ਅੰਦੋਲਨ ’ਚ ਸਰਗਰਮ ਸੰਗਠਨਾਂ ਦੇ ਨਾਲ ਸੰਪਰਕ ਅਤੇ ਤਾਲਮੇਲ ਸਥਾਪਤ ਕੀਤਾ ਜਾਵੇਗਾ। ਦੂਜੇ ਗੇੜ ਵਿੱਚ ਮੰਡਲ ਦਫ਼ਤਰਾਂ ਵਿੱਚ ਕਿਸਾਨ ਕਨਵੈਨਸ਼ਨ ਅਤੇ ਜ਼ਿਲ੍ਹਾ ਵਾਰ ਤਿਆਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਤੀਜੇ ਗੇੜ ਵਿੱਚ ਪੰਜ ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਮੁਲਕ ਦੇ ਕਿਸਾਨਾਂ ਦੀ ਇਤਿਹਾਸਕ ਮਹਾਪੰਚਾਇਤ ਕੀਤੀ ਜਾਵੇਗੀ ਅਤੇ ਚੌਥੇ ਗੇੜ ਵਿੱਚ ਸਾਰੇ ਮੰਡਲ ਦਫ਼ਤਰਾਂ ਵਿੱਚ ਮਹਾਪੰਚਾਇਤ ਕੀਤੀ ਜਾਵੇਗੀ। ਮੋਰਚੇ ਨੇ ਇਹ ਫੈਸਲਾ ਵੀ ਕੀਤਾ ਹੈ ਕਿ ਇਸ ਮਿਸ਼ਨ ਤਹਿਤ ਕੌਮੀ ਮੁੱਦਿਆਂ ਦੇ ਨਾਲ ਨਾਲ ਕਿਸਾਨਾਂ ਦੇ ਸਥਾਨਕ ਮੁੱਦੇ ਵੀ ਚੁੱਕੇ ਜਾਣਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUK court declares Vijay Mallya as ‘bankrupt’
Next articleTrinamool alleges I-PAC members under ‘house arrest’ in Tripura, police rubbish claim