ਕਿਸਾਨ ਮਜ਼ਦੂਰ ਵੀਰਾ ਵੱਲੋਂ ਡਾਕਟਰ ਜਗਤਾਰ ਸਿੰਘ ਚੰਦੀ ਨੂੰ ਜਿਤਾਉਣ ਦੀ ਅਪੀਲ

ਕਿਸਾਨ ਵੀਰ ਬਾਬਾ ਪਲਵਿੰਦਰ ਸਿੰਘ ਚੀਮਾ ਦੇ ਘਰ ਉਮੀਦਵਾਰ ਸ੍ਰ ਜਗਤਾਰ ਸਿੰਘ ਚੰਦੀ ਨੂੰ ਜਿਤਾਉਣ ਦੀ ਅਪੀਲ ਕਰਦੇ ਹੋਏ।

ਮਹਿਤਪੁਰ-( ਕੁਲਵਿੰਦਰ ਚੰਦੀ )(ਸਮਾਜ ਵੀਕਲੀ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਕਿਸਾਨਾਂ ਮਜ਼ਦੂਰਾਂ ਦੀ ਮੀਟਿੰਗ ਬਾਬਾ ਪਲਵਿੰਦਰ ਸਿੰਘ ਚੀਮਾ ਦੇ ਘਰ ਹੋਈ ਜਿਸ ਵਿੱਚ ਹਾਜ਼ਰ ਕਿਸਾਨਾਂ ਨੇ ਕਿਸਾਨ ਉਮੀਦਵਾਰ ਡਾਕਟਰ ਜਗਤਾਰ ਸਿੰਘ ਚੰਦੀ ਦਾ ਡੱਟ ਕੇ ਸਾਥ ਦੇਣ ਦਾ ਪ੍ਰਾਣ ਕੀਤਾ। ਕਿਸਾਨ ਆਗੂ ਸਿਮਰਪਾਲ ਸਿੰਘ ਛੋਟੇ ਬਿੱਲੇ ਨੇ ਕਿਸਾਨਾਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਸਾਨੂੰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਇੱਕ ਇੱਕ ਵੋਟ ਕਿਸਾਨ ਮਜ਼ਦੂਰਾਂ ਦੇ ਉਮੀਦਵਾਰ ਨੂੰ ਪਾ ਕੇ ਸੱਤਾ ਵਿੱਚ ਲਿਆਉਣਾ ਹੈ। ਗੁਰਨਾਮ ਸਿੰਘ ਚੰਡੂਨੀ ਦੀ ਕਿਸਾਨ ਅੰਦੋਲਨ ਵਿੱਚ ਵੱਡੀ ਦੇਣ ਹੈ ਚੰਡੂਨੀ ਸਾਬ ਨੇ ਹਲ਼ਕਾ ਸ਼ਾਹਕੋਟ ਦੀ ਟਿਕਟ ਉਮੀਦਵਾਰ ਸ੍ਰ ਜਗਤਾਰ ਸਿੰਘ ਚੰਦੀ ਨੂੰ ਦਿੱਤੀ ਹੈ। ਚੰਡੂਨੀ ਜੀ ਦਾ ਸ਼ੰਬੂ ਤੋਂ ਸਿਘੂ ਤੱਕ ਦਾ ਇਤਿਹਾਸਕ ਸਫ਼ਰ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਕਿਸਾਨਾਂ ਦੀ ਸ਼ਹੀਦੀ ਵਿਅਰਥ ਨਹੀਂ ਜਾਵੇਗੀ ।

ਕਿਸਾਨ ਮਜ਼ਦੂਰ ਉਮੀਦਵਾਰ ਦੀ ਜਿੱਤ ਕਿਸਾਨ ਮਜ਼ਦੂਰਾਂ ਦੀ ਜਿੱਤ ਹੋਵੇਗੀ। ਇਸ ਮੀਟਿੰਗ ਵਿੱਚ ਕਿਸਾਨ ਵੀਰਾਂ ਵੱਲੋਂ ਕਿਸਾਨ ਉਮੀਦਵਾਰ ਦੇ ਹੱਕ ਵਿੱਚ ਭੁਗਤਣ ਦਾ ਸ਼ਲਾਘਾਯੋਗ ਫ਼ੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਹਰਪ੍ਰੀਤ ਸਿੰਘ ਝੀਤਾ, ਜਸਪ੍ਰੀਤ ਸਿੰਘ, ਸਰਦੂਲ ਸਿੰਘ, ਪਲਵਿੰਦਰ ਸਿੰਘ ਚੀਮਾ, ਸੁਖਦੇਵ ਸਿੰਘ ਚੀਮਾ, ਜਸਪਾਲ ਸਿੰਘ ਚੀਮਾ, ਸਿਮਰਨਜੀਤ ਸਿੰਘ ਲਾਲੀ, ਸਿਮਰਨਜੀਤ ਸਿੰਘ ਪੰਨੂ, ਇੰਦਰਜੀਤ ਸਿੰਘ, ਗੁਰਪਾਲ ਸਿੰਘ, ਜਸਵੀਰ ਸਿੰਘ ਸੋਹਲ, ਵਰਿੰਦਰ ਸਿੰਘ ਮੰਡਿਆਲਾ, ਲਛਮਣ ਸਿੰਘ , ਬਲਵਿੰਦਰ ਸਿੰਘ, ਪਵਿੱਤਰ ਸਿੰਘ, ਅਮਨਦੀਪ ਸਿੰਘ ਜਸਪਿੰਦਰ ਸਿੰਘ ਸਲੇਮਾ, ਮਨਿੰਦਰ ਸਿੰਘ ਚੰਦੀ ਆਦਿ ਕਿਸਾਨ ਵੀਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤ ਨੂੰ ਪ੍ਰੇਤ ਦੇ ਸਾਏ ਤੋਂ ਭੈਅ ਮੁਕਤ ਕੀਤਾ– ਮਾਸਟਰ ਪਰਮਵੇਦ
Next articleWomen’s Asia Cup Hockey: India thrash Malaysia 9-0 in opening match