HOME ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਦਾ ਪੁਰਤਗਾਲ ਵਿਖੇ ਮਨਾਇਆ ਗਿਆ ਜਨਮ...

ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਦਾ ਪੁਰਤਗਾਲ ਵਿਖੇ ਮਨਾਇਆ ਗਿਆ ਜਨਮ ਦਿਹਾੜਾ

2

*ਸੰਤਾਂ ਮਹਾਂਪੁਰਸ਼ਾਂ ਦੇ ਪਾਏ ਪੂਰਨਿਆਂ ‘ਤੇ ਚੱਲਣ ਦੀ ਲੋੜ-ਅਵਤਾਰ ਹੀਰ ਜਰਮਨ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਵਿਆਨਾ ਵਿਖੇ ਸ਼ਹੀਦ ਕੀਤੇ ਗਏ ਅਮਰ ਸ਼ਹੀਦ ਸੰਤ ਰਾਮਨੰਦ ਜੀ ਦਾ ਜਨਮ ਦਿਹਾੜਾ ‘ਸੰਤ ਰਾਮਾ ਨੰਦ ਜੀ ਦੀ ਸੋਚ ਸੰਸਥਾ’ ਵਲੋਂ ਪੁਰਤਗਾਲ ਵਿਖੇ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸੰਤ ਰਾਮਾ ਨੰਦ ਜੀ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ | ਉਪਰੰਤ ਬੋਲਦਿਆਂ ‘ ਸੰਤ ਰਾਮਾ ਨੰਦ ਜੀ ਦੀ ਸੋਚ ਸੰਸਥਾ’ ਦੇ ਪ੍ਰਧਾਨ ਅਵਤਾਰ ਹੀਰ ਪੁਰਤਗਾਲ ਨੇ ਕਿਹਾ ਕਿ ਸੰਤ ਰਾਮਾ ਨੰਦ ਜੀ ਦੀ ਸੋਚ ਤੇ ਉਦੇਸ਼ ‘ਤੇ ਸਾਨੂੰ ਪਹਿਰਾ ਦੇਣ ਦੀ ਲੋੜ ਹੈ | ਉਨਾਂ ਨੇ ਹਮੇਸ਼ਾ ਹੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਸੋਚ ‘ਤੇ ਪਹਿਰਾ ਦਿੱਤਾ ਹੈ | ਇਸ ਲਈ ਸਾਨੂੰ ਆਪਣੇ ਰਹਿਬਰਾਂ ਦੇ ਜਨਮ ਦਿਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਤੇ ਆਪਣੇ ਸਮਾਜ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਚੇਅਰਮੈਨ ਰਾਜ ਵਿਆਨਾ, ਪ੍ਰਧਾਨ ਅਵਤਾਰ ਹੀਰ ਜਰਮਨ, ਮੀਤ ਪ੍ਰਧਾਨ ਸੰਜੀਵ ਕੁਮਾਰ ਬੰਗੜ, ਕੈਸ਼ੀਅਰ ਯਸ਼ਪਾਲ ਮੱਲ, ਜਨਰਲ ਸਕੱਤਰ ਮਨਦੀਪ ਕੁਮਾਰ ਰਿੰਕੂ, ਜਸਵਿੰਦਰ ਸਿੰਘ, ਮਨਦੀਪ ਕੁਮਾਰ ਰਿੰਮੀ ਵੀ ਹਾਜ਼ਰ ਸਨ | ਇਸ ਮੌਕੇ ਮਠਿਆਈ ਤੇ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj  

Previous articleਸਮਰਾਲਾ ਨੇੜੇ ਪਿੰਡ ਮੁਸ਼ਕਾਬਾਦ ਵਿਚ ਲੱਗ ਰਹੀ ਬਾਇਓ ਗੈਸ ਫੈਕਟਰੀ ‘ਤੇ ਹਲਚਲ ਵਧੀ
Next articleਨਜਾਇਜ਼ ਮਾਇੰਨਗ ਬੰਦ ਕਰਨ ਅਤੇ ਨਜਾਇਜ਼ ਕਬਜ਼ੇ ਹਟਾਉਣ ਸਬੰਧੀ ਬੀਕੇਯੂ ਪੰਜਾਬ ਵੱਲੋਂ ਐਸ ਡੀ ਐਮ ਨੂੰ ਮੰਗ ਪੱਤਰ ਸੌਂਪਿਆ