ਫਿਲੌਰ/ਅੱਪਰਾ (ਸਮਾਜ ਵੀਕਲੀ)(ਜੱਸੀ)-ਕਰੀਬੀ ਪਿੰਡ ਮੋਰੋਂ ਨੇੜੇ ਅੱਪਰਾ ਦੇ ਵਸਨੀਕ ਕਿਸਾਨ ਆਗੂ ਪਰਮਿੰਦਰ ਸਿੰਘ ਢੀਂਡਸਾ (ਬਿੱਲੂ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਉਨਾਂ ਦੇ ਵਿਦੇਸ਼ (ਯੂ਼ ਕੇ) ਰਹਿ ਰਹੇ ਭਰਾ ਜਸਵਿੰਦਰ ਸਿੰਘ ਢੀਂਡਸਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਮਾਤਾ ਜੀ ਸਰਦਾਰਨੀ ਰਜਿੰਦਰ ਕੌਰ ਢੀਂਡਸਾ ਪਤਨੀ ਸ ਦਰਸ਼ਨ ਸਿੰਘ ਢੀਂਡਸਾ ਦੀ ਬੀਤੇ ਦਿਨੀਂ ਅਚਾਨਕ ਸੰਖੇਪ ਬਿਮਾਰੀ ਦੌਰਾਨ ਮੌਤ ਹੋ ਗਈ। ਉਨਾਂ ਦੀ ਇਸ ਬੇਵਕਤੀ ਮੌਤ ਤੇ ਇਲਾਕੇ ਭਰ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਵਿਨੋਦ ਭਾਰਦਵਾਜ ਨੇ ਦੱਸਿਆ ਕਿ ਸਵ. ਰਜਿੰਦਰ ਕੌਰ ਢੀਂਡਸਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 1 ਜੁਲਾਈ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ ਗੁਰਦੁਆਰਾ ਨਾਮਧਾਰੀ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਪਿੰਡ ਮੋਰੋਂ ਨੇੜੇ ਅੱਪਰਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly