ਰੇਤ ਦਾ ਰਾਜਾ

ਬਿੰਦਰ ਇਟਲੀ

(ਸਮਾਜ ਵੀਕਲੀ)

ਰੇਤ ਦਾ ਅੱਜ  ਰਾਜਾ  ਆਇਆ
ਡਰੋ ਨਾਂ ਵਿੱਛੜੀਓ ਖੱਡੋ

ਰੁੱਕ ਜਾਓ  ਰੁੱਕ  ਜਾਓ ਕਹਿੰਦਾ
ਸਾਡਾ ਹਿੱਸਾ ਛੱਡੋ

ਸਾਡੀ ਵਾਰੀ ਆਉਣ ਵਾਲੀ ਏ
ਹੋਰ ਨਾ ਰੇਤਾ ਕੱਢੋ

ਚੋਂ ਸਾਲਾਂ ਵਿਚ ਬੜਾ ਖਾ ਲਿਆ
ਬਹੁਤਾ ਨਾਂ ਮੂੰਹ ਅੱਡੋ

ਸਾਡੇ    ਢਿੱਡ   ਵੱਲ  ਵੀ   ਵੇਖੋ
ਸਫੈਦ ਹਾਥੀ ਦੇ ਹੱਡੋ

ਅੰਨਾ ਬਰੰਜੀ  ਫੜ  ਕੇ ਕਹਿੰਦਾ
ਕਾਣੇ ਦੀ ਅੱਖ ਚ ਗੱਢੋ

ਆਖੇ ਸਾਡੀ ਅਮਾਨਤ ਬਿੰਦਰਾ
ਜੇ ਬੀ ਸੀ ਨਾਲ ਨਾ ਵੱਢੋ

ਬਿੰਦਰ

ਜਾਨ ਏ ਸਾਹਿਤ ਇਟਲੀ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੇਲਵੇ ਦਾ ਨਿਜੀਕਰਨ, ਰੇਲਵੇ ਦੀ ਬਰਬਾਦੀ
Next article*ਚਾਰ ਬੱਚਿਆਂ ਦੀ ਦਹਿਸ਼ਤ*