ਕਾਤਿਲ ਹਵਾਵਾਂ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਕਿੱਥੇ ਰੱਖਣ ਲੁਕੋ ਕੇ ਪੁੱਤ ਮਾਂਵਾਂ,
ਕਿੱਥੇ ਰੱਖਣ, ਕਿੱਥੇ ਰੱਖਣ ਲੁਕੋ ਕੇ ਪੁੱਤ ਮਾਂਵਾਂ,
ਕਾਤਿਲ ਹਵਾਵਾਂ ਹੋ ਗਈਆਂ,
ਨੀ ਜ਼ਿੰਦੇ ਮੇਰੀਏ,

ਕਿਵੇਂ ਮੰਨ ਲਾਂ ਹੋਣੀ ਦਾ ਲੋਕੋ ਭਾਣਾ,
ਕਿਵੇਂ ਮੰਨ ਲਾਂ, ਕਿਵੇਂ ਮੰਨ ਲਾਂ ਹੋਣੀ ਦਾ ਲੋਕੋ ਭਾਣਾ,
ਹੁੱਲੜਾਂ ਨੇ ਪੁੱਤ ਖਾ ਲਿਆ, ਫੁਕਰਿਆਂ ਪੁੱਤ ਖਾ ਲਿਆ
ਨੀ ਜ਼ਿੰਦੇ ਮੇਰੀਏ,

ਕਹਿੰਦੇ ਰੰਗਲਾ ਪੰਜਾਬ ਬਣਾਉਣਾ,
ਕਹਿੰਦੇ ਰੰਗਲਾ, ਕਹਿੰਦੇ ਰੰਗਲਾ ਪੰਜਾਬ ਬਣਾਉਣਾ,
ਖੂਨ ਦੀਆਂ ਖੇਡ ਹੋਲੀਆਂ,ਨੀ ਜ਼ਿੰਦੇ ਮੇਰੀਏ
ਖੂਨ ਦੀਆਂ ਖੇਡ ਹੋਲੀਆਂ,
ਨੀ ਜ਼ਿੰਦੇ ਮੇਰੀਏ,

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 9872299613

 

Previous articleਵੱਡੀਆਂ ਇੱਜ਼ਤਾਂ ਵਾਲੇ
Next articleਆਹ ਕੀ ਚੰਨ ਚੜ੍ਹਾ ਬੈਠਾ