ਫਿਲੌਰ,ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੇ ਦਿਨੀਂ ਪਿੰਡ ਗੜ੍ਹਾ ਵਿਖੇ ਵਿਆਹੀ ਹੋਈ ਪਰਤਬਪੁਰਾ ਦੀ ਲੜਕੀ ਅਮਨਦੀਪ ਕੌਰ ਨੂੰ ਫਾਹਾ ਦੇ ਕੇ ਸਹੁਰੇ ਪਰਿਵਾਰ ਵਲੋਂ ਖਤਮ ਕਰ ਦਿੱਤਾ ਗਿਆ ਸੀ ਜਿਸ ਤੇ ਪੁਲਿਸ ਨੂੰ ਮਨਪ੍ਰੀਤ ਕੌਰ ਲੜਕੀ ਦੀ ਭਰਜਾਈ ਵਲੋ ਐਫ਼ ਆਈ ਆਰ ਨੰਬਰ 0207 ਮਿਤੀ 29/7/2024 ਨੂੰ ਦਰਜ਼ ਕਰਵਾਈ ਗਈ ਸੀ ਪਰ ਪੁਲਿਸ ਦੀ ਢਿੱਲੀ ਕਾਰਗੁਜਾਰੀ ਕਰਨ ਸਾਰੇ ਮੁਲਜ਼ਮ ਗਿਰਫ਼ਤਾਰ ਨਹੀਂ ਕੀਤੇ ਗਏ ਅਤੇ ਅਮਨਦੀਪ ਦੇ ਪਤੀ ਸਰਬਜੀਤ ਨੂੰ ਪੁਲੀਸ ਤਫਤੀਸ਼ ਵਿੱਚ ਬੇਨਤੀ ਕਰਨ ਦੇ ਬਾਵਜੂਦ ਸ਼ਾਮਲ ਨਹੀਂ ਕੀਤਾ ਗਿਆ। ਪੁਲਿਸ ਦੀ ਇਸ ਢਿੱਲੀ ਕਾਰਗੁਜ਼ਾਰੀ ਵਿਰੁੱਧ ਜਨਤਕ ਜਥੇਬੰਦੀਆਂ ਦਾ ਮਾਸ ਡੈਪੂਟੇਸ਼ਨ ਕਾਮਰੇਡ ਜਰਨੈਲ ਫਿਲੌਰ, ਮਾਸਟਰ ਹੰਸ ਰਾਜ, ਪਰਸ਼ੋਤਮ ਫਿਲੌਰ, ਡਾਕਟਰ ਸੰਦੀਪ, ਡਾਕਟਰ ਅਸ਼ੋਕ, ਤਜਿੰਦਰ ਬਿਲਗਾ ਤੇ ਕਰਨੈਲ ਸਿੰਘ ਸੰਤੋਖੁਪਰਾ ਦੀ ਅਗਵਾਈ ਵਿੱਚ ਡੀ ਐਸ ਪੀ ਫਿਲੌਰ ਸਰਵਣ ਸਿੰਘ ਬੱਲ ਨੂੰ ਮਿਲਿਆ। ਇਸ ਮੌਕੇ ਕਾਮਰੇਡ ਜਰਨੈਲ ਫਿਲੌਰ ਨੇ ਕਿਹਾ ਕਿ ਐਫ਼ ਆਈ ਆਰ ਹੋਈਆਂ ਨੂੰ ਕਈ ਕਈ ਮਹੀਨੇ ਹੋ ਗਏ ਪਰ ਕੋਈ ਕਾਰਵਾਈ ਨਹੀਂ ਹੋਈ, ਓਹਨਾ ਕਿਹਾ ਕਿ ਮੁਹੱਲਾ ਰਵਿਦਸਪੁਰਾ ਫਿਲੌਰ ਦੀ ਮਮਤਾ ਰਾਣੀ ਵਲੋਂ ਐਫ਼ ਆਈ ਆਰ 0156 ਹੋਈ ਨੂੰ ਤਿੰਨ ਮਹੀਨੇ ਹੋ ਗਏ ਪਰ ਦੋਸ਼ੀਆਂ ਨੂੰ ਫੜਨ ਦੀ ਬਜਾਇ ਸੁਰੱਖਿਅਤ ਕੀਤਾ ਜਾ ਰਿਹਾ ਹੈ। ਇਕ ਐਫ਼ ਆਈ ਆਰ 0013 ਕਮਲਜੀਤ ਕੌਰ ਵਲੋ ਇੱਕ ਟ੍ਰੇਵਲ ਏਜੰਟ ਵਿਰੁੱਧ ਕਾਰਵਾਈ ਸੀ ਪਰ ਵਾਰ ਵਾਰ ਬੇਨਤੀ ਕਰਨ ਤੇ ਕੋਈ ਕਰਵਾਈ ਨਹੀਂ ਹੋਈ। ਇਸ ਮੌਕੇ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਫਿਲੌਰ ਦੇ ਆਗੂ ਹੰਸ ਰਾਜ ਨੇ ਕਿਹਾ ਕਿ ਸ਼ਹਿਰ ਫਿਲੌਰ ਤੇ ਇਲਾਕੇ ਵਿਚ ਨਸ਼ਾ ਸ਼ਰੇਆਮ ਗਲੀਆਂ ਵਿੱਚ ਵਿਕ ਰਿਹਾ ਹੈ ਨੂੰ ਨੱਥ ਪਾਉਣ ਦੀ ਜਰੂਰਤ ਹੈ। ਇਸ ਮੌਕੇ ਨੌਜਵਾਨ ਆਗੂ ਪਰਸ਼ੋਤਮ ਫਿਲੌਰ ਤੇ ਸੰਦੀਪ ਫਿਲੌਰ ਨੇ ਕਿਹਾ ਕਿ ਇਲਾਕੇ ਵਿਚ ਲੁੱਟਾਂ ਖੋਹਾਂ ਤੇ ਚੋਰਾਂ ਨੇ ਪੂਰੀ ਦਹਿਸ਼ਤ ਮਚਾਈ ਹੋਈ ਹੈ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਇਸ ਮੌਕੇ ਡੀ ਐਸ ਪੀ ਫਿਲੌਰ ਸਰਵਣ ਸਿੰਘ ਬੱਲ ਵਲੋਂ ਵਫਦ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਦੇ ਭਰੋਸਾ ਦਿੱਤਾ ਕਿ ਦਸ ਦਿਨ ਦੇ ਵਿਚ ਵਿੱਚ ਸਾਰੇ ਮਸਲਿਆਂ ਦਾ ਹੱਲ ਕਰ ਦਿੱਤਾ ਜਾਵੇਗਾ, ਗੜ੍ਹਾ ਵਿਖੇ ਕਤਲ ਕੀਤੀ ਗਈ ਲੜਕੀ ਦੇ ਰਹਿੰਦੇ ਕਾਤਲਾਂ ਨੂੰ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ ਤੇ ਲੋੜ ਪਈ ਤਾਂ ਧਾਰਾਵਾਂ ਵਿਚ ਵਾਧਾ ਵੀ ਕੀਤਾ ਜਾਵੇਗਾ। ਓਹਨਾ ਕਿਹਾ ਕਿ ਲੁੱਟਾਂ ਖੋਹਾਂ ਕਰਨ ਵਾਲਿਆ ਤੇ ਨਸ਼ਾ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਕਾਮਰੇਡ ਜਰਨੈਲ ਫਿਲੌਰ ਨੇ ਜਨਤਕ ਜਥੇਬੰਦੀਆਂ ਵੱਲੋਂ ਪੁਲੀਸ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮਸਲਿਆਂ ਦਾ ਹੱਲ ਦਸ ਦਿਨ ਵਿੱਚ ਨਾ ਹੋਇਆ ਤਾਂ ਉਹ ਲੋਕਾਂ ਨੂੰ ਨਾਲ ਲੈਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜਿਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਵਿਸ਼ਾਲ ਖੈਰਾ, ਬਿਸੰਬਰ ਸਿੰਘ ਪਰਤਾਬਪੁਰਾ, ਅਰਸ਼ਪ੍ਰੀਤ ਆਸ਼ੂ, ਜਸਪਾਲ ਪਰਤਬਪੂਰਾ, ਕੁਲਵਿੰਦਰ ਕੁਮਾਰ, ਮੱਖਣ ਸੰਤੋਖਪੁਰਾ, ਨਛੱਤਰ ਫ਼ੌਜੀ, ਦਿਲਬਾਗ, ਰਵੀ ਕੁਮਾਰ, ਸੁਨੀਲ ਮਾਂਗਟ, ਸਿਮਰਨ, ਰਾਹੁਲ ਕੋਰੀ , ਪਰਸ਼ੋਤਮ ਨਗਰ,ਸਤਪਾਲ ਸਿੰਘ ਮਾਂਗਟ, ਚਰਨਦੀਪ ਸਿੰਘ, ਜਸਵੰਤ ਸਿੰਘ, ਮਨਪ੍ਰੀਤ ਕੌਰ ਪਾਰਤਬਪੁਰਾ, ਸੁਨੀਤਾ ਫਿਲੌਰ, ਹੰਸ ਕੌਰ, ਕਮਲਜੀਤ ਕੌਰ, ਰਣਜੀਤ ਕੌਰ ਮਾਂਗਟ, ਦਿਸੋ ਮਾਂਗਟ, ਤੇ ਰਾਣੀ ਮਾਂਗਟ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly