“ਕੋਵਿਡ ਦੀ ਮਾਰ”

(ਸਮਾਜ ਵੀਕਲੀ)– ਮੈਂ ਪਿਤਾ ਜੀ ਦੇ ਬੀਮਾਰ ਹੋਣ ਤੇ ਸੋਚ ਰਿਹਾ ਸੀ, ਕਿ ਰੱਬ ਨੇ ਮੇਰੇ ਪਰਿਵਾਰ ਤੇ ਬਿਮਾਰੀ ਦੀ ਬਹੁਤ ਵੱਡੀ ਮਾਰ ਪਾ ਦਿੱਤੀ ਹੈ, ਕੱਲ੍ਹ ਮੈਂ “ਨਿੱਕੀ ਜਿਹੀ ਦੁਕਾਨ ਤੇ ਚਾਹ ਤੇ ਪਰੌਂਠੇ ਬਣਾਉਣਦੀ , ਸੱਤਵੀਂ ਜਮਾਤ ਵਿੱਚ ਪੜ੍ਹਦੀ ਗੁਰਨੂਰ ਕੋਲੋਂ, ਹਸਪਤਾਲ ਵਿੱਚ ਦਾਖ਼ਲ ਪਿਤਾ ਲਈ ਚਾਹ ਲੈਣ ਗਿਆ,ਬਾਹਰ ਰੇਹੜੀ ਤੇ ਕੁਝ ਕੱਪੜੇ ਪਏ ਸਨ, ਦੁਕਾਨ ਤੇ ਇੱਕ ਮਾਂ ਤੇ ਤਿੰਨ ਬੱਚੀਆਂ ਕੰਮ ਕਰਦੀਆਂ ਸਨ। ਕੋਈ ਗ੍ਰਾਹਕ ਨਾ ਹੋਣ ਤੇ ਮੈਂ ਪੁੱਛਿਆ ਬੇਟਾ,”ਕਿਵੇਂ ਚਲਦਾ ਕਾਰੋਬਾਰ”। ਬੱਚੀ ਦਾ ਜਵਾਬ ਸੀ “ਕੋਵਿਡ ਵਿੱਚ ਬਿਮਾਰੀ ਕਰਕੇ ਪਿਤਾ ਜੀ ਦੀ ਬੇ-ਬਖਤੀ ਮੌਤ ਤੋਂ ਬਾਅਦ ਥੋੜੀ‌-ਬਹੁਤੀ ਚਲਦੀ ਸਾਡੀ ਕੱਪੜੇ ਦੀ ਦੁਕਾਨਦਾਰੀ ਬਿਲਕੁੱਲ ਖਤਮ ਹੋ ਗਈ। ਸਭ ਜਮਾਂ ਪੂੰਜੀ ਉਨ੍ਹਾਂ ਦੇ ਇਲਾਜ ਅਤੇ ਅੰਤਿਮ ਸੰਸਕਾਰ ਤੇ ਲੱਗ ਗਈ, ਮਾਤਾ ਜੀ ਵੀ ਕਿਸੇ ਪ੍ਰਾਈਵੇਟ ਸੰਸਥਾ ਵਿੱਚ ਕੰਮ ਕਰਦੇ ਸਨ । ਉਨ੍ਹਾਂ ਦੀ ਨੌਕਰੀ ਵੀ ਪਿਤਾ ਜੀ ਦੀ ਮੌਤ ਤੋਂ ਬਾਅਦ ਛੁੱਟ ਗਈ ।

ਸਾਡਾ ਵੀ ਪ੍ਰਾਈਵੇਟ ਸਕੂਲ ਛੁੱਟ ਗਿਆ। ਇਸ ਕਾਰੋਬਾਰ ਨੂੰ ਚਲਾਉਣ ਲਈ ਘਰ ਦੀਆਂ ਬਹੁਤ ਚੀਜ਼ਾ ਸਾਨੂੰ ਵੇਚਣੀਆਂ ਪਈਆਂ, ਮਾਤਾ ਦੇ ਗਹਿਣੇ ਤੱਕ ਵਿੱਕ ਗਏ, ਕਾਰੋਬਾਰ ਫਿਰ ਵੀ ਨਹੀਂ ਚੱਲਿਆ, ਹੁਣ ਅਸੀਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਾਂ,ਇੱਕ ਫੋਨ ਸਾਡੇ ਤਿੰਨਾਂ ਭੈਣਾਂ ਕੋਲ ਹੈ, ਜਿਸ ਦਾ ਸਮੇਂ ਸਿਰ ਨੈੱਟਪੈਕ ਵੀ ਪਵਾ ਨਹੀਂ ਹੁੰਦਾ, ਕਿਸੇ ਦੀ ਵੀ ਆਨਲਾਈਨ ਪੜ੍ਹਾਈ ਨਹੀਂ ਹੁੰਦੀ ਇਹਨਾਂ ਹਲਾਤਾਂ ਵਿੱਚ ਸਾਡੇ ਸਕੂਲ ਦੀ ਪੜ੍ਹਾਈ ਵੀ ਛੁੱਟ ਗਈ ਹੈ। ਸਾਡੇ ਭਰਾ ਨੇ ਵੀ ਦਸਵੀਂ ਦੀ ਪੜ੍ਹਾਈ ਵਿੱਚੇ ਛੱਡ ਕੇ ਕਿਸੇ ਦੁਕਾਨ ਤੇ ਕੰਮ ਕਰਨਾ ਸ਼ੁਰੂ ਕੀਤਾ ਹੈ। ਉਸ ਨਾਲ ਬਿਜਲੀ,ਪਾਣੀ ਘਰੇਲੂ ਖਰਚੇ ਵੀ ਪੂਰੇ ਨਹੀਂ ਹੁੰਦੇ । ਹੁਣ ਦੁਕਾਨ ਤੇ ਵੀ ਕੰਮ ਨਹੀਂ ,ਹਰ ਪਾਸੇ ਮਾਰ ਹੀ ਮਾਰ ਹੈ,ਚਾਹ ਪੀਂਦਿਆਂ ਮੈਂ ਸੋਚ ਰਿਹਾ ਸੀ”ਕੋਵਿਡ ਦੀ ਅਜਿਹੀ ਵੱਡੀ ਮਾਰ ਪਤਾ ਨਹੀਂ ਹੋਰ ਕਿੰਨੇਂ ਅਜਿਹੇ ਪਰਿਵਾਰਾਂ ਤੇ ਪਈ ਹੋਵੇਗੀ। ‘ਮੇਰੇ ਪਰਵਾਰ ਤੇ ਪਈ ਬੀਮਾਰੀ ਦੀ ਮਾਰ ਮਾਰ ਹੁਣ ਮੈਨੂੰ ਬਹੁਤ ਛੋਟੀ ਲੱਗ ਰਹੀ ਸੀ।।

ਸੰਦੀਪ ਸਿੰਘ’ਬਖੋਪੀਰ’
ਸੰਪਰਕ:-9815321017

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੂਰਪੁਰ ਬੇਦੀ: ਧਮਾਕੇ ਨਾਲ ਪੁਲੀਸ ਚੌਕੀ ਨੂੰ ਉਡਾਉਣ ਦੀ ਕੋਸ਼ਿਸ਼
Next articleਵਿਧਾਨ ਸਭਾ ਚੋਣਾਂ 2022 ਦੀ ਕਾਊਂਟਿੰਗ ਸਟਾਫ਼ ਦੀ ਟ੍ਰੇਨਿੰਗ ਦੇਖ ਬਾਗੋਬਾਗ ਹੋਏ ਜੁਗਰਾਜਪਾਲ ਸਿੰਘ ਸਾਹੀ