
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) 22 ਵੀਂ ਪੰਜਾਬ ਸਟੇਟ ਜੂਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ 25-26 ਕਰਵਾਈ ਗਈ ਜਿਹੜੀ ਕਿ 1 ਅਗਸਤ ਤੋਂ 3 ਅਗਸਤ 2025 ਡਾ ਅੰਬੇਦਕਰ ਮੈਮੋਰੀਅਲ ਪਬਲਿਕ ਸਕੂਲ ਸਪੋਰਟਸ ਅਕੈਡਮੀ ਦੇ ਸਹਿਯੋਗ ਨਾਲ ਡਾ ਅੰਬੇਦਕਰ ਬੁਧਿਸਟ ਰਿਸੋਰਟ ਸੈਂਟਰ ਸੂੰਢ ( ਬੰਗਾ) ਵਿਖੇ ਤਿੰਨ ਦਿਨਾਂ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੀ ਸ਼ੁਰੂਆਤ ਸਤਿਕਾਰਯੋਗ ਭੰਤੇ ਪ੍ਰਿਗਿਆ ਦੀਪ ਜੀ ਤੇ ਕਮੇਟੀ ਮੈਂਬਰ ਅਤੇ ਮੁੱਖ ਮਹਿਮਾਨ ਹਰਜੀਤ ਸਿੰਘ ਡੀ ਐਸ ਪੀ ਬੰਗਾ ਦੇ ਸ਼ਾਮਿਲ ਹੋਏ।ਮੁਕਾਬਲਿਆਂ ਵਿੱਚ 300ਤੋ ਵਧ ਖਿਡਾਰੀਆਂ ਨੇ ਹਿਸਾ ਲਿਆ ਖੇਡ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਜਿਲਾ ਐਸ ਬੀ ਐਸ ਨਗਰ ਦੂਸਰੇ ਸਥਾਨ ਤੇ ਮਾਨਸਾ ਤੇ ਤੀਸਰੇ ਸਥਾਨ ਤੇ ਜਿਲਾ ਪਟਿਆਲਾ ਦੇ ਖਿਡਾਰੀ ਰਹੇ ਇਸ ਮੌਕੇ ਤੇ ਹਰਜੀਤ ਸਿੰਘ ਡੀ ਐਸ ਪੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪੜ੍ਹਾਈ ਦੇ ਨਾਲ ਨਾਲ ਗੇਮਾਂ ਖੇਡਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਖਿਡਾਰੀਆਂ ਨੂੰ ਕਦੇ ਵੀ ਹੌਂਸਲਾ ਨਹੀਂ ਹਾਰਨਾ ਚਾਹੀਦਾ। ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਹੌਂਸਲਾ ਦਿੱਤਾ ਅਤੇ ਕਿਹਾ ਜੇਕਰ ਖਿਡਾਰੀਆਂ ਨੂੰ ਖੇਡਣ ਲਈ ਜਾਂ ਪੜ੍ਹਨ ਲਈ ਕੋਈ ਲੋੜ ਹੋਵੇ ਤਾਂ ਮੈਨੂੰ ਦੱਸਣਾ । ਇਨ੍ਹਾਂ ਮੁਕਾਬਲਿਆਂ ਨੂੰ ਚੰਦ ਚਾਂਦ ਉਸ ਵਕਤ ਲੱਗੇ ਜਦੋਂ ਨੈਸ਼ਨਲ ਕਿੱਕ ਬਾਕਸਿੰਗ ਖਿਡਾਰੀ ਹਰਸਿਮਰਨ ਸਿੰਘ ਲੌਗੀਆ ਜਿਸ ਨੇ ਹੁਣੇ ਹੀ ਗੋਲਡ ਮੈਡਲ ਜਿੱਤ ਕੇ ਲਿਆਂਦਾ ਹੈ ਅਤੇ ਕਿੱਕ ਬਾਕਸਿੰਗ ਨੈਸ਼ਨਲ ਖਿਡਾਰਣ ਮੁਸਕਾਨ ਜਿਨ੍ਹਾਂ ਨੂੰ ਹਰਜੀਤ ਸਿੰਘ ਡੀ ਐਸ ਪੀ ਬੰਗਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਨੌਜਵਾਨਾਂ ਨੂੰ ਪ੍ਰਵੀਨ ਬੰਗਾ ਨੇ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣਾ ਤੁਹਾਡਾ ਫ਼ਰਜ਼ ਬਣਦਾ ਹੈ ਅਤੇ ਦੇਸ਼ ਨੂੰ ਤਰੱਕੀਆਂ ਤੇ ਲੈਕੇ ਜਾਓ।ਇਸ ਮੁਕਾਬਲੇ ਨੂੰ ਕਰਾਉਣ ਵਿੱਚ ਡਾ ਅੰਬੇਡਕਰ ਕਮੇਟੀ ਦੇ ਪ੍ਰਧਾਨ ਕੁਲਦੀਪ ਭੱਟੀ ਦੀ ਪ੍ਰਧਾਨਗੀ ਹੇਠ ਇਹ ਮੁਕਾਬਲੇ ਹੋਏ । ਮਨਜੋਤ ਲੌਂਗੀਆ ਜਨਰਲ ਸਕੱਤਰ ਕਿੱਕ ਬਾਕਸਿੰਗ ਪੰਜਾਬ ਅਤੇ ਪ੍ਰਿੰਸੀਪਲ ਮਨਜੀਤ ਸਿੰਘ ਲੌਂਗੀਆ ਦਾ ਵਿਸ਼ੇਸ਼ ਯੋਗਦਾਨ ਰਿਹਾ ਕਾਫ਼ੀ ਜ਼ਿਆਦਾ ਨੱਠ ਭੱਜ ਕਰ ਰਹੇ ਸਨ ਵਿਸ਼ੇਸ਼ ਮਹਿਮਾਨ ਰਾਕੇਸ਼ ਕੁਮਾਰ ਐਸ ਐਚ ਓ ਬਹਿਰਾਮ, ਪ੍ਰਵੀਨ ਬੰਗਾ,ਪੀ ਕੇ ਸਰੋਆ ਐਡਵੋਕੇਟ, ਮਨਜੀਤ ਸਿੰਘ ਐਡਵੋਕੇਟ, ਮਨੀਸ਼ ਕੁਮਾਰ ਮਹਿੰਮੀ ਜੰਡਿਆਲਾ ਗੈਸ ਏਜੰਸੀ, ਇਸ ਮੌਕੇ ਤੇ ਅੰਜਲੀ ਵਾਇਸ ਪ੍ਰਿੰਸੀਪਲ, ਜਸਵਿੰਦਰ ਸਿੰਘ ਚੌਕੀ ਇੰਚਾਰਜ ਕਟਾਰੀਆ,ਹਰਬਲਾਸ ਬਸਰਾ ਮੀਤ ਪ੍ਰਧਾਨ,ਮਹੇਸ਼ ਕੁਮਾਰ ਇੰਚਾਰਜ, ਅਮਰ ਚੰਦ ਅਟਾਰੀ, ਇੰਦਰਜੀਤ ਅਟਾਰੀ, ਤਰਲੋਕ ਚੰਦ ਅਟਾਰੀ, ਹਰਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਹਰਪ੍ਰੀਤ ਕੌਰ ਜੰਡਿਆਲੀ,ਸੁਰਿੰਦਰ ਸਿੰਘ, ਸੁਨੀਤਾ ਰਾਣੀ ਬੋਧੀ, ਮੱਖਣ ਚੌਹਾਨ, ਨਰਿੰਦਰ ਕੁਮਾਰ ਬਿੱਲਾਂ ਸਾਬਕਾ ਸਰਪੰਚ, ਚਰਨਜੀਤ ਸਿੰਘ ਨੰਬਰਦਾਰ ਸੱਲ੍ਹਾਂ ਹਾਜ਼ਰ ਸਨ।ਲੰਗਰ ਦਾ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਚਲਿਆ।



