ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕਿਸਾਨਾਂ, ਨੌਜਵਾਨਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਪੂਰਾ ਕਰਨ ਵਿਚ ਨਾਕਾਮ ਰਹਿਣ ਕਾਰਨ ਅਤੇ ਵਿਆਪਕ ਭ੍ਰਿਸ਼ਟਾਚਾਰ ਤੇ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਕਾਰਨ ਕਾਂਗਰਸ ਪਾਰਟੀ ਖੇਰੂੰ ਖੇਰੂੰ ਹੋਣ ਵਾਲੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਬੂਟਾ ਵਿਖੇ ਜਥੇਦਾਰ ਊੜਾ ਸਿੰਘ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਦਾ ਮੈਂਬਰ ਪੀ ਏ ਸੀ ਬਣਨ ਤੇ ਸਨਮਾਨ ਸਮਾਰੋਹ ਮੌਕੇ ਰਣਜੀਤ ਸਿੰਘ ਖੋਜੇਵਾਲ ਵੱਲੋਂ ਕੀਤਾ ਗਿਆ।
ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਆਪਣੇ ਕੀਤੇ ਵਾਅਦੇ ਪੂਰੇ ਕਰਨ ਲਈ ਜਾਦਿਆ ਜਾਂਦਾ ਹੈ ਤੇ ਇਸਨੇ ਕਿਸਾਨਾਂ ਨੁੰ ਮੁਫਤ ਬਿਜਲੀ, ਸੂਬੇ ਨੂੰ ਬਿਜਲੀ ਸਰਪਲੱਸ ਬਣਾਉਣ ਅਤੇ ਆਟਾ ਦਾਲ ਤੇ ਸ਼ਗਨ ਸਕੀਮਾਂ ਸ਼ੁਰੂ ਕਰਕੇ ਅਜਿਹਾ ਦਰਸਾ ਵੀ ਦਿੱਤਾ ਹੈ। ਇਸ ਮੌਕੇ ਤੇ ਰਣਜੀਤ ਸਿੰਘ ਖੋਜੇਵਾਲ ਨੇ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੀਤੇ ਗਏ ਐਲਾਨ ਸੰਗਤ ਨਾਲ ਸਾਂਝੇ ਕੀਤੇ ਗਏ । ਜਿਸ ਦਾ ਲੋਕ ਨੇ ਬਹੁਤ ਹੀ ਭਰਵਾ ਸਵਾਗਤ ਕੀਤਾ ਗਿਆ ਅਤੇ 2022 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਸ੍ਰ ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਵਾਅਦੇ ਪੂਰੇ ਕੀਤੇ ਜਾਣ ਦਾ ਭਰੋਸਾ ਵੀ ਪ੍ਰਗਟਾਇਆ ।
ਇਸ ਮੌਕੇ ਤੇ ਬਲਵੰਤ ਸਿੰਘ ਯੂਥ ਪ੍ਰਧਾਨ ਸ੍ਰ ਦਲਜੀਤ ਸਿੰਘ ਬਸਰਾ, ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਪੰਚ, ਸਰਬਜੀਤ ਸਿੰਘ ਦਿਓਲ ,ਤਾਰਾ ਸਿੰਘ, ਪਰਮਿੰਦਰ ਸਿੰਘ ,ਬੋਬੀ ਵਾਲੀਆ, ਦਰਸ਼ਨ ਸਿੰਘ, ਸੁਲਤਾਨ ਸਿੰਘ, ਗੁਰਮੀਤ ਸਿੰਘ, ਬਗੀਚਾ ਸਿੰਘ, ਮੁਖਵਿੰਦਰ ਸਿੰਘ ,ਗ੍ਰੰਥੀ ਕਰਨੈਲ ਸਿੰਘ, ਜੀਵਨ ਸਿੰਘ, ਸੁਰਜੀਤ ਸਿੰਘ, ਬਲਕਾਰ ਸਿੰਘ, ਪਾਵਨ ਦੀਪ ਸਿੰਘ ,ਸਵਰਣ ਸਿੰਘ, ਸੁਖਵਿੰਦਰ ਕੌਰ ਪੰਚ , ਚਰਣ ਕੌਰ ,ਗੁਰਨਾਮ ਕੌਰ, ਪਰਮਜੀਤ ਕੌਰ, ਨਵਜੋਤ ਕੌਰ, ਸੁਖਵਿੰਦਰ ਕੌਰ, ਵਰਿੰਦਰ ਸਿੰਘ, ਲਖਵੀਰ ਸਿੰਘ , ਕੁਲਵੰਤ ਸਿੰਘ, ਜੋਗਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਅਤੇ ਬੀਬੀਆਂ ਸ਼ਾਮਲ ਸਨ |
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly