HOME ਖਟਕਡ਼ ਕਲਾਂ ‘ਚ ਨਵਜੋਤ ਸਾਹਿਤ ਸੰਸਥਾ ਵਲੋਂ ਪ੍ਰਤੀਯੋਗਤਾ ਮੁਕਾਬਲਾ ਸਾਹਿਤਕ ਖੇਤਰ ’ਚ...

ਖਟਕਡ਼ ਕਲਾਂ ‘ਚ ਨਵਜੋਤ ਸਾਹਿਤ ਸੰਸਥਾ ਵਲੋਂ ਪ੍ਰਤੀਯੋਗਤਾ ਮੁਕਾਬਲਾ ਸਾਹਿਤਕ ਖੇਤਰ ’ਚ ਮਹਿਲਾਵਾਂ ਦੀ ਸ਼ਲਾਘਾਯੋਗ ਭੂਮਿਕਾ-ਲੋਹਟੀਆ

1
ਕੈਪਸ਼ਨ- ਖਟਕਡ਼ ਕਲਾਂ ਵਿਖੇ ਪ੍ਰਤੀਯੋਗੀ ਮਹਿਲਾਵਾਂ ਨੂੰ ਸਨਮਾਨ ਦੇਣ ਸਮੇਂ ਮਹਮਾਨ ਤੇ ਪ੍ਰਬੰਧਕ।

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਨਵਜੋਤ ਸਾਹਿਤ ਸੰਸਥਾ (ਰਜਿ.) ਔਡ਼ ਵਲੋਂ ਸਾਹਿਤ ਖੇਤਰ ਵਿੱਚ ਮਹਿਲਾਵਾਂ ਦੀ ਭੂਮਿਕਾ ਨਾਲ ਸਬੰਧਤ ਸਵਾਲਾਂ ਦੇ ਅਧਾਰਿਤ ‘ਲਿਖਤੀ ਪ੍ਰਤੀਯੋਗਤਾ’ ਕਰਵਾਈ ਗਈ। ਇਹ ਪ੍ਰਤੀਯੋਗਤਾ ਖਟਕਡ਼ ਕਲਾਂ ਵਿਖੇ ਸਥਿਤ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿੱਚ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਨਵਾਂ ਸ਼ਹਿਰ ਨਾਲ ਸਬੰਧਤ 13 ਪਰਿਵਾਰਾਂ ਦੀਆਂ ਮਹਿਲਾਵਾਂ ਨੇ ਭਾਗ ਲਿਆ। ਪ੍ਰਤੀਯੋਗਤਾ ਵਿਚ ਸਹਿਯੋਗੀ ਵਜੋਂ ਉਹਨਾਂ ਦੇ ਜੀਵਨ ਸਾਥੀ ਅਤੇ ਬੱਚੇ ਵੀ ਸ਼ਾਮਲ ਕੀਤੇ ਗਏ ਸਨ। ਇਸ ਪ੍ਰਤੀਯੋਗਤਾ ਵਿੱਚ 13 ਅੰਕਾਂ ਵਾਲੇ 13 ਸਵਾਲਾਂ ਦੇ ਹੱਲ ਲਈ 13 ਮਿੰਟ ਦਾ ਸਮਾਂ ਰੱਖਿਆ ਗਿਆ ਸੀ।ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ 13 ਮਹਿਲਾ ਪ੍ਰਤੀਯੋਗੀਆਂ ਨੂੰ ਯਾਦਗਾਰੀ ਚਿੰਨ੍ਹ, ਮਾਣ ਪੱਤਰ ਅਤੇ ਫੁੱਲ ਮਲਾਵਾਂ ਪ੍ਰਦਾਨ ਕੀਤੀਆਂ ਗਈਆਂ। ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਬਲਜਿੰਦਰ ਕੌਰ, ਕਮਲਜੀਤ ਕੌਰ, ਬਬੀਤਾ ਸਲਵਾਨ, ਸੁਖਜੀਤ ਕੌਰ, ਬਲਵੀਰ ਕੌਰ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਨੀਲਮ ਬੇਗਮਪੁਰ, ਬਿਮਲਾ ਰਾਣੀ, ਰਾਜ ਕੁਮਾਰੀ, ਰੂਬੀ ਬੰਗਾ, ਨਰਿੰਦਰ ਕੌਰ, ਪਰਮਜੀਤ ਕੌਰ ਸ਼ਾਮਲ ਸਨ। ਸਮਾਗਮ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਨੁਮਾਇੰਦੇ ਅਤੇ ਮਹਿਲਾ ਆਗੂ ਬੀਬੀ ਹਰਜੋਤ ਕੌਰ ਲੋਹਟੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਉਕਤ ਪ੍ਰਤੀਯੋਗੀਆਂ ਦੀ ਸਨਮਾਨ ਰਸਮ ਨਿਭਾਉਂਦਿਆਂ ਕਿਹਾ ਕਿ ਪ੍ਰਸ਼ਨਾਵਲੀ ਵਿੱਚ ਸ਼ਾਮਲ ਮਹਿਲਾ ਵਰਗ ਦੀਆਂ ਸਾਹਿਤਕ ਉਪਲੱਬਧੀਆਂ ਮਹਿਲਾਸ਼ਕਤੀਕਰਨ ਦਾ ਪ੍ਰਮਾਣ ਹਨ। ਉਹਨਾਂ ਕਿਹਾ ਕਿ ਸਾਹਿਤ ਸਮੇਤ ਸਾਰੇ ਖੇਤਰਾਂ ’ਚ ਮਹਿਲਾਵਾਂ ਦੀ ਸ਼ਲਾਘਾਯੋਗ ਭੂਮਿਕਾ ਰਹੀ ਹੈ। ਤਰਕਸ਼ੀਲ ਸੁਸਾਇਟੀ ਦੇ ਸਭਿਆਚਾਰਕ ਵਿੰਗ ਦੇ ਮੁੱਖੀ ਜੁਗਿੰਦਰ ਸਿੰਘ ਕੁੱਲੇਵਾਲ ਨੇ ਇਸ ਪ੍ਰਤੀਯੋਗਤਾ ਨੂੰ ਸਮਾਜ ਅੰਦਰ ਚੇਤਨਾ ਦਾ ਪ੍ਰੇਰਕ ਕਾਰਜ ਦੱਸਿਆ। ਬੁਲਾਰਿਆਂ ਵਲੋਂ ਸ਼ਹੀਦ ਭਗਤ ਸਿੰਘ ਦੇ ਸੰਘਰਸ਼ਮਈ ਜੀਵਨ ਸਬੰਧੀ ਰੌਸ਼ਨੀ ਵੀ ਪਾਈ ਗਈ। ਮੰਚ ਦਾ ਸੰਚਾਲਨ ਸੰਸਥਾ ਦੇ ਸਕੱਤਰ ਰਾਜਿੰਦਰ ਜੱਸਲ ਨੇ ਬਾਖੂਬੀ ਨਿਭਾਇਆ। ਪ੍ਰੀਖਿਆ ਦਾ ਨਤੀਜਾ ਤਿਆਰ ਕਰਨ ਦੀ ਜ਼ਿੰਮੇਵਾਰੀ ਸੋਮਾ ਸਬਲੋਕ ਵਲੋਂ ਨਿਭਾਈ ਗਈ। ਇਸ ਮੌਕੇ ਸੰਸਥਾ ਦੇ ਨੁਮਾਇੰਦਿਆਂ ਵਿੱਚ ਸਤਪਾਲ ਸਾਹਲੋਂ, ਰਜਨੀ ਸ਼ਰਮਾ, ਗੁਰਨੇਕ ਸ਼ੇਰ, ਹਰੀ ਕਿਸ਼ਨ ਪਟਵਾਰੀ, ਹਰਮਿੰਦਰ ਹੈਰੀ, ਦਵਿੰਦਰ ਸਕੋਹਪੁਰੀ, ਵਿਨੈ ਸ਼ਰਮਾ, ਦਵਿੰਦਰ ਬੇਗਮਪੁਰੀ ਨੇ ਕਾਵਿ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਤਰਕਸ਼ੀਲ ਸੁਸਾਇਟੀ ਵਲੋਂ ਸਤਪਾਲ ਸਲੋਹ, ਕੁਲਵਿੰਦਰ ਖਟਕੜ, ਜਗਦੀਸ਼ ਰਾਏਪੁਰਡੱਬਾ, ਮੋਹਣ ਬੀਕਾ, ਜਸਬੀਰ ਬੇਗ਼ਮਪੁਰੀ ਆਦਿ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਕੂਟਰੀ ਤੇ ਬੋਲੈਰੋ ਦਰਮਿਆਨ ਹੋਇਆ ਭਿਆਨਕ ਹਾਦਸਾ; ਇੱਕ ਗੰਭੀਰ ਜ਼ਖਮੀ
Next articleਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਗੁਰਮਤਿ ਸਮਾਗਮ ਅੱਜ