HOME ਖਾਲਸਾ ਗੁਰਮਤਿ ਪ੍ਰਚਾਰ ਗ੍ਰੰਥੀ (ਰਜਿ:) ਅੰਤ੍ਰਿੰਗ ਕਮੇਟੀ ਦੀ ਹੋਈ ਚੋਣ

ਖਾਲਸਾ ਗੁਰਮਤਿ ਪ੍ਰਚਾਰ ਗ੍ਰੰਥੀ (ਰਜਿ:) ਅੰਤ੍ਰਿੰਗ ਕਮੇਟੀ ਦੀ ਹੋਈ ਚੋਣ

2

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪ੍ਰਵਾਨਿਤ ਖਾਲਸਾ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ (ਰਜਿ:) ਦੀ ਮੀਟਿੰਗ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਐਕਸਟੈਸਨ, ਲੁਧਿਆਣਾ ਵਿਖੇ ਚੇਅਰਮੈਨ ਕੁਲਦੀਪ ਸਿੰਘ ਖਾਲਸਾ ਜੀ ਦੀ ਆਗਿਆ ਅਨੁਸਾਰ ਹੋਈ । ਮੀਟਿੰਗ ਵਿੱਚ ਗੁਰਮਤਿ ਵਿਚਾਰਾਂ ਕਰਨ ਤੋਂ ਬਾਅਦ ਅੰਤਰਿੰਗ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਕੌਮੀ ਪ੍ਰਧਾਨ ਬਲਵਿੰਦਰ ਸਿੰਘ ਤਲਵੰਡੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਗ੍ਰੰਥੀ ਸਭਾ ਅੱਜ ਕੋਈ ਨਵੀਂ ਨਹੀਂ ਬਣਾਈ ਗਈ ਸਗੋ ਕਈ ਦਹਾਕਿਆਂ ਤੋਂ ਕੌਮ ਤੇ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਨਿਭਾਉਦੀ ਆ ਰਹੀ ਹੈ । ਹੱਕ ਅਤੇ ਸੱਚ  ਤੇ ਖੜ੍ਹਨ ਵਾਲੀ ਸਭਾ ਵਿੱਚ ਦੋ ਦਹਾਕਿਆਂ ਤੋਂ ਵੱਧ ਮੈਂ ਵੀ ਸੇਵਾ ਕਰਦਾ ਆ ਰਿਹਾ ਹਾਂ, ਅੱਜ ਗ੍ਰੰਥੀ ਸਭਾ ਵੱਲੋਂ ਦਾਸ ਨੂੰ ਵੱਡੀ ਸੇਵਾ ਸੌਂਪੀ ਗਈ ਹੈ । ਜਿੱਥੇ ਵਾਹਿਗੁਰੂ ਜੀ ਦਾ ਕੋਟਨਿ ਕੋਟਿ ਧੰਨਵਾਦ ਕਰਦਾ ਹਾਂ ਉਥੇ ਸਾਡੇ ਸਤਿਕਾਰਯੋਗ ਚੇਅਰਮੈਨ ਕੁਲਦੀਪ ਸਿੰਘ ਖਾਲਸਾ ਜੀ ਦਾ ਵੀ ਵਿਸ਼ੇਸ਼ ਤੌਰ ਤੇ ਅਤੇ ਪੂਰੀ ਸਭਾ ਦਾ ਵੀ ਧੰਨਵਾਦ ਕਰਦਾ ਹਾਂ, ਪ੍ਰਧਾਨ ਬਲਵਿੰਦਰ ਸਿੰਘ ਤਲਵੰਡੀ ਨੇ ਇਹ ਵੀ ਕਿਹਾ ਕਿ ਮੈਂ ਪੂਰੀ ਸਭਾ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੱਚ ਤੇ ਪਹਿਰਾ ਦੇਵਾਂਗਾਂ । ਸਾਰੇ ਧਰਮਾਂ ਦਾ ਸਤਿਕਾਰ, ਹਰ ਵਿਅਕਤੀ ਦੇ ਦੁੱਖ-ਸੁੱਖ ਵਿੱਚ ਸਾਝਾਂ ਪਾਉਣ ਲਈ, ਸਭਾ ਨੂੰ ਉੱਚੀਆਂ ਬਲੰਦੀਆਂ ਤੇ ਲਿਜਾਣ ਲਈ, ਵੱਡੀ ਗਿਣਤੀ ਵਿੱਚ ਸਿੰਘਾਂ ਨੂੰ ਜੋੜਣ ਲਈ, ਸਭਾ ਦੇ ਹਰ ਕੰਮ ਨੂੰ ਨੇਪਰੇ ਚਾੜ੍ਹਨ ਲਈ, ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਤਨਦੇਹੀ ਨਾਲ ਮਿਲੀ ਸੇਵਾ ਨਿਭਾਉਣ ਲਈ ਜਤਨਸ਼ੀਲ ਰਹਾਂਗਾ । ਤਲਵੰਡੀ ਨੇ ਸਭਾ ਵਿੱਚ ਕੰਮ ਕਰਨ ਵਾਲੇ ਸਿੰਘਾਂ ਨੂੰ ਅਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਗ੍ਰੰਥੀ, ਪਾਠੀ, ਰਾਗੀ, ਢਾਡੀ, ਕਵੀਸ਼ਰੀ ਅਤੇ ਪ੍ਰਚਾਰਕਾਂ ਵੀਰਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੋ, ਸਾਡੀ ਸਭਾ ਤੁਹਾਡੇ ਨਾਲ ਹਮੇਸ਼ਾਂ ਚਟਾਨ ਵਾਂਗ ਖੜੇਗੀ । ਤੁਸੀਂ ਵੀ ਸਾਰੇ ਇਸ ਸਭਾ ਨਾਲ ਵੱਧ ਤੋਂ ਵੱਧ ਜੁੜੋ ਜੀ।  ਸਭਾ ਵੱਲੋਂ ਨਿਯੁਕਤ  ਕੀਤੇ ਗਏ ਅਹੁਦੇਦਾਰ ਕੌਮੀ ਪ੍ਰਧਾਨ ਬਲਵਿੰਦਰ ਸਿੰਘ ਤਲਵੰਡੀ, ਕਾਰਜਕਾਰੀ ਪ੍ਰਧਾਨ ਇਕਬਾਲ ਸਿੰਘ ਹੇਰਾਂ, ਜਨਰਲ ਸਕੱਤਰ ਬਾਬਾ ਅੱਛਰ ਸਿੰਘ ਜੀ, ਚੀਫ ਕੋਆਰਡੀਨੇਟਰ ਰਾਮ ਸਿੰਘ ਹੇਰਾਂ,    ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਿੱਦੜਵਿੰਡੀ , ਜਨਰਲ ਸਕੱਤਰ ਪੰਜਾਬ ਸੁਖਦੇਵ ਸਿੰਘ ਰਕਬਾ ਨੂੰ, ਹਰ ਜੋਨ, ਜ਼ਿਲ੍ਹਾ, ਬਲਾਕ ‘ਚ ਸਰਕਲ ਖੋਲ੍ਹਣ ਦੇ ਅਧਿਕਾਰ ਦਿੱਤੇ ਗਏ । ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਤਲਵੰਡੀ, ਸਟੇਜ ਸਕੱਤਰ ਦਰਬਾਰਾ ਸਿੰਘ ਖਾਲਸਾ, ਖ਼ਜ਼ਾਨਚੀ ਮਾਸਟਰ ਬੂਟਾ ਸਿੰਘ ਲੁਹਾਰਾ, ਸੀਨੀਅਰ ਮੀਤ ਪ੍ਰਧਾਨ ਅਤੇ ਮੀਡੀਆ ਇੰਚਾਰਜ ਪੰਜਾਬ ਜਥੇਦਾਰ ਗੁਰਨਾਮ ਸਿੰਘ ਖਾਲਸਾ, ਚੇਅਰਮੈਨ ਪੰਜਾਬ ਅਵਤਾਰ ਸਿੰਘ ਅਕਾਲਗੜ੍ਹ, ਮੀਡੀਆ ਸਕੱਤਰ ਦਲਜੀਤ ਸਿੰਘ ਰੰਧਾਵਾ, ਸਲਾਹਕਾਰ ਮੇਜਰ ਸਿੰਘ ਮੌਜੀ, ਬਲਾਕ ਪ੍ਰਧਾਨ ਭਜਨ ਸਿੰਘ, ਬੂਟਾ ਸਿੰਘ ਹਾਂਸ ਕਲਾਂ, ਦਰਸ਼ਨ ਸਿੰਘ ਰਾਏਕੋਟ, ਸੁਖਜਿੰਦਰ ਸਿੰਘ ਢਾਡੀ ਜਗਦੇਵ ਸਿੰਘ ਹਲਵਾਰਾ, ਸਤਨਾਮ ਸਿੰਘ ਕਾਲਸਾਂ, ਚਾਨਣ ਸਿੰਘ ਸ਼ੇਰਗਿੱਲ, ਕੁਲਦੀਪ ਸਿੰਘ ਬਾਰਨਹਾੜਾ, ਬਲਦੇਵ ਸਿੰਘ ਪ੍ਰਤਾਪਪੁਰਾ, ਨਿਰਮਲ ਸਿੰਘ, ਕਲਦੀਪ ਸਿੰਘ ਫਿਰੋਜਪੁਰੀ ,ਇੰਦਰਜੀਤ ਸਿੰਘ, ਆਰ ਪੀ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਕਥਿਤ ਬੇਅਦਬੀ ਅਤੇ ਫਰਜ਼ੀ ਫੋਰੈਂਸਿਕ ਰਿਪੋਰਟ ਮਾਮਲੇ ਦੀ ਹੋਵੇ ਸੀਬੀਆਈ ਜਾਂਚ: ਸ਼੍ਰੋਮਣੀ ਅਕਾਲੀ ਦਲ
Next articleਹਜ਼ੂਰ ਸਾਹਿਬ ਦੇ ਮਾਮਲਿਆਂ ‘ਚ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ : ਕੰਗ