ਰੋਪੜ, (ਸਮਾਜ ਵੀਕਲੀ) (ਰੋਮੀ ਘੜਾਮਾਂ): ਖਾਲਸਾ ਫੇਥ ਫਾਊਂਡੇਸ਼ਨ ਵਲੋਂ ਪ੍ਰੋਜੈਕਟ ਪੰਜਾਬ ਦੇ ਅਧੀਨ ਰੋਪੜ ਦੀ ਮਲਹੋਤਰਾ ਕਲੋਨੀ ਵਿਖੇ ਪਹਿਲੇ ਮੁਫ਼ਤ ਕੰਪਿਊਟਰ ਅਤੇ ਸਪੋਕਨ ਇੰਗਲਿਸ਼ ਕੋਚਿੰਗ ਸੈਂਟਰ ਦੀ ਸ਼ੁਰੂਆਤ ਕੀਤੀ। ਜਿਸ ਦਾ ਉਦਘਾਟਨ ਸੰਤ ਬਾਬਾ ਅਵਤਾਰ ਸਿੰਘ (ਟਿੱਬੀ ਸਾਹਿਬ) ਨੇ ਅਰਦਾਰ ਕਰ ਕੇ ਕੀਤਾ। ਇਸੇ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਵੱਲ ਧਿਆਨ ਦੇਣ ਅਤੇ ਉੱਚ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਫਾਊਂਡੇਸ਼ਨ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੈਂਟਰ ਲੋੜਵੰਦ ਬੱਚਿਆਂ ਲਈ ਸਥਾਪਿਤ ਕੀਤਾ ਗਿਆ ਹੈ। ਜਿੰਨ੍ਹਾ ਨੂੰ ਮੁਫ਼ਤ ਕੰਪਿਊਟਰ ਅਤੇ ਸਪੋਕਨ ਇੰਗਲਿਸ਼ ਦੀ ਸਿੱਖਿਆ ਮਿਲੇਗੀ। ਫਾਊਂਡੇਸ਼ਨ ਦਾ ਉਦੇਸ਼ ਉੱਚ ਮਿਆਰ ਦੀ ਸਿੱਖਿਆ ਪ੍ਰਦਾਨ ਕਰਨਾ ਹੈ। ਜੋ ਵਿਦਿਆਰਥੀਆਂ ਨੂੰ ਆਧੁਨਿਕ ਸਮੇਂ ਦੀਆਂ ਮੰਗਾਂ ਮੁਤਾਬਕ ਤਿਆਰ ਕਰੇਗੀ। ਜਿਸ ਨਾਲ ਵਿਦਿਆਰਥੀਆਂ ਲਈ ਰੁਜ਼ਗਾਰ ਦੀਆਂ ਸੰਭਾਵਨਾਵਾਂ ਵਧਣਗੀਆਂ । ਇਹ ਪਹਿਲਕਦਮੀ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਸਫਲ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਗੁਰਪ੍ਰੀਤ ਸਿੰਘ ਨਾਗਰਾ, ਗੁਰਵਿੰਦਰ ਸਿੰਘ ਘਨੌਲੀ, ਦਲਜੀਤ ਸਿੰਘ (ਹੀਰਾ ਡਿਪਾਰਟਮੈਂਟਲ ਸਟੋਰ), ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਜੇ ਈ, ਬਲਪ੍ਰੀਤ ਸਿੰਘ , ਮੈਡਮ ਮਨਜੀਤ ਕੌਰ, ਰਣਜੀਤ ਕੌਰ, ਸਿਮਰਨਪ੍ਰੀਤ ਕੌਰ ਅਤੇ ਹੋਰ ਸੰਗਤ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



