ਖਾਲਸਾ ਏਡ ਵੱਲੋਂ ਬਿਆਸ ਦਰਿਆ ਦੇ ਬੰਨ੍ਹ ਨੂੰ ਮੁੜ ਤੋ ਬੰਨ੍ਹਣ ਦੀ ਸੇਵਾ ਸ਼ੁਰੂ ,16 ਪਿੰਡਾਂ ਦੇ ਲੋਕਾਂ ਨੂੰ ਸਿੱਧੇ ਤੌਰ ਦੇ ਹੋਵੇਗਾ ਫਾਇਦਾ – ਭਾਈ ਦਵਿੰਦਰਜੀਤ ਸਿੰਘ

ਇਸ ਤੋਂ ਪਹਿਲਾਂ ਬਿਆਸ ਦਰਿਆ ਦੇ ਦੂਜੇ ਪਾਸੇ ਲਗਭਗ 10 ਪਿੰਡਾਂ ਦੇ ਨਾਲ ਲੱਗਦੇ 12 ਕਿਲੋਮੀਟਰ ਬੰਨ੍ਹ ਨੂੰ ਮਜ਼ਬੂਤ ਕੀਤਾ ਗਿਆ
 ਕਪੂਰਥਲਾ, (ਸਮਾਜ ਵੀਕਲੀ) ( ਕੌੜਾ)- ਸਾਲ 2023 ਦੇ ਜੁਲਾਈ ਚ ਆਏ ਹੜਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਲੋਕਾਂ ਨੇਂ ਬਹੁਤ ਮਾੜਾ ਸਮਾਂ ਵੇਖਿਆ ਹੈ। ਘੱਗਰ, ਸਤਲੁੱਜ ਅਤੇ ਬਿਆਸ ਦਰਿਆਵਾਂ ਦੇ ਕੰਢਿਆਂ ਤੇ ਵਸੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇਸ ਮੁਸੀਬਤ ਦੀ ਘੜੀ ਚ ਫਸੇ ਲੋਕਾਂ ਦੀ ਮਦਦ ਕਰਨ ਲਈ ਭਾਵੇਂ ਪੰਜਾਬ ਦੀਆਂ ਬਹੁਤ ਜੱਥੇਬੰਦੀਆਂ ਨੇ ਸਹਿਯੋਗ ਕੀਤਾ, ਪਰ ਖਾਲਸਾ ਏਡ ਵੱਲੋਂ ਕੀਤੇ ਗਏ ਉਪਰਾਲੇ ਹਮੇਸ਼ਾਂ ਸ਼ਲਾਘਾਯੋਗ ਰਹੇ ਹਨ।
  ਅੱਜ ਖਾਲਸਾ ਏਡ ਵੱਲੋਂ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡਾਂ ਦੇ ਲੋਕਾ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ, ਪਿੰਡ ਸਾਂਗਰਾ ਤੋ ਬਿਆਸ ਦਰਿਆ ਦੇ ਬੰਨ ਨੂੰ ਮੁੜ ਤੋ ਬੰਨ੍ਹਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ।
   ਖਾਲਸਾ ਏਡ ਭਾਰਤ ਦੇ ਮੁੱਖ ਸੇਵਾਦਾਰ ਭਾਈ ਦਵਿੰਦਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ,ਕਿ ਇਸ ਤੋਂ ਪਹਿਲਾਂ ਵੀ ਬਿਆਸ ਦਰਿਆ ਦੇ ਦੂਜੇ ਪਾਸੇ ਲਗਭਗ 10 ਪਿੰਡਾਂ ਦੇ ਨਾਲ ਲੱਗਦੇ 12 ਕਿਲੋਮੀਟਰ ਬੰਨ ਨੂੰ ਮਜ਼ਬੂਤ ਕੀਤਾ ਗਿਆ ਸੀ। ਓਹਨਾਂ ਅੱਗੇ ਗੱਲ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ  ਇਸ ਪਾਰ ਦੀ ਸੰਗਤ ਵੱਲੋਂ ਬੰਨ ਨੂੰ ਬਣਾਉਣ ਦੀ ਬੇਨਤੀ ਆਈ ਸੀ, ਜਿਸ ਨੂੰ ਵੇਖਦਿਆਂ ਅੱਜ ਖਾਲਸਾ ਏਡ ਵੱਲੋਂ ਬੰਨ ਬੰਨਣ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।
      ਇਹ ਬੰਨ ਬਣਨ ਦੇ ਨਾਲ ਲਗਭਗ 16 ਪਿੰਡਾਂ ਦੇ ਲੋਕਾ ਨੂੰ ਸਿੱਧੇ ਤੌਰ ਦੇ ਫਾਇਦਾ ਹੋਵੇਗਾ। ਕਿਉਕਿ ਇਸ ਬੰਨ ਦੇ ਮਜ਼ਬੂਤ ਹੋਣ ਨਾਲ ਲੋਕਾਂ ਦੀ ਲੱਗਭਗ 2500 ਏਕੜ ਜਮੀਨ ਖਰਾਬ ਹੋਣ ਤੋਂ ਬਚ ਜਾਵੇਗੀ। ਇਸ ਸੇਵਾ ਦੌਰਾਨ ਵਰਤੋ ਵਿੱਚ ਆਉਣ ਵਾਲ਼ੀ ਸਾਰੀ ਮਸੀਨਰੀ ਖਾਲਸਾ ਏਡ ਵੱਲੋਂ ਦਿੱਤੀ ਜਾਵੇਗੀ, ਪਿੰਡਾਂ ਵੱਲੋਂ ਸੇਵਾ ਦੌਰਾਨ ਆਏ ਟਰੈਕਟਰਾਂ ਨੂੰ ਤੇਲ ਦੀ ਸੇਵਾ ਖਾਲਸਾ ਏਡ ਵੱਲੋਂ ਦਿੱਤੀ ਜਾਵੇਗੀ।
    ਇਲਾਕੇ ਦੀਆ ਸੰਗਤਾਂ ਅਤੇ ਖਾਲਸਾ ਏਡ ਦੇ ਸੇਵਾਦਾਰਾਂ ਵੱਲੋਂ ਗੁਰੂ ਦਾ ਓਟ ਆਸਰਾ ਲੈਕੇ ਅਰਦਾਸ ਕਰਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਪਿਓ ਬਾਜ਼ ਨਾ ਪੈਂਦੀਆਂ ਪੂਰੀਆਂ ਨੇ…
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਫਾਦਰ ਡੇ ਮਨਾਇਆ