HOME ਖਾਲਸਾ ਕਾਲਜ, ਮਾਹਿਲਪੁਰ ਦੀ ਐਨ.ਸੀ.ਸੀ. ਯੂਨਿਟ ਵੱਲੋਂ ਮੂਰਤੀ ਸਫਾਈ ਗਤੀਵਿਧੀ ਦਾ ਆਯੋਜਨ

ਖਾਲਸਾ ਕਾਲਜ, ਮਾਹਿਲਪੁਰ ਦੀ ਐਨ.ਸੀ.ਸੀ. ਯੂਨਿਟ ਵੱਲੋਂ ਮੂਰਤੀ ਸਫਾਈ ਗਤੀਵਿਧੀ ਦਾ ਆਯੋਜਨ

2
ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ /ਮਾਹਿਲਪੁਰ  (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) -ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਦੀ ਐਨ.ਸੀ.ਸੀ. ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਅਗਵਾਈ ਅਤੇ ਲੈਫਟੀਨੈਂਟ (ਡਾ.) ਦੀਪਕ ਦੀ ਦੇਖ ਰੇਖ ਹੇਠ “ਮੂਰਤੀ ਸਫਾਈ ਗਤੀਵਿਧੀ” ਦਾ ਆਯੋਜਨ ਕੀਤਾ ਗਿਆ। ਇਹ ਅਭਿਯਾਨ ਮਹਾਨ ਸ਼ਖਸੀਅਤਾਂ, ਇਤਿਹਾਸਕ ਸਥਾਨਾਂ ਜਾਂ ਸੱਭਿਆਚਾਰਕ ਵਿਰਾਸਤੀ ਸਥਾਨਾਂ ਦੀਆਂ ਮੂਰਤੀਆਂ ਨੂੰ ਸਾਫ਼, ਧੂੜ-ਮੁਕਤ ਅਤੇ ਸੁਰੱਖਿਅਤ ਰੱਖਣ ਦੀ ਇੱਕ ਪਹਿਲ ਹੈ, ਜੋ ਅਕਸਰ ਵਿਸ਼ੇਸ਼ ਮੌਕਿਆਂ ‘ਤੇ ਇੱਕ ਭਾਈਚਾਰਕ ਸੇਵਾ ਵਜੋਂ ਕੀਤੀ ਜਾਂਦੀ ਹੈ। ਇਹ ਗਤੀਵਿਧੀ ਪਿੰਡ ਜੈਜੋਂ ਦੋਆਬਾ ਵਿੱਚ ਕਾਰਗਿਲ ਸ਼ਹੀਦ ਸਿਪਾਹੀ ਦੀਪਕ ਕੁਮਾਰ ਦੇ ਬੁੱਤ ਦੀ ਸਫਾਈ ਨਾਲ ਸਮਾਪਤ ਹੋਈ। ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਦੇ ਸੀ.ਟੀ.ਓ. ਜਤਿੰਦਰ ਸਿੰਘ, ਮਾਹਿਲਪੁਰ, ਦੋਆਬਾ ਸਕੂਲ ਦੇ ਸੀ.ਟੀ.ਓ. ਰਵੀ ਕੁਮਾਰ ਅਤੇ ਉਪਰੋਕਤ ਸੰਸਥਾਵਾਂ ਦੇ ਐਨ.ਸੀ.ਸੀ. ਕੈਡੇਟਾਂ ਨੇ ਵੀ ਇਸ ਗਤੀਵਿਧੀ ਵਿੱਚ ਹਿੱਸਾ ਲਿਆ। ਇਸ ਮੌਕੇ ਕਮਾਂਡਿੰਗ ਅਫ਼ਸਰ ਕਰਨਲ ਅਜੈ ਦੇ ਨਿਰਦੇਸ਼ਾਂ ਹੇਠ 8 ਪੰਜਾਬ ਬਟਾਲੀਅਨ, ਫਗਵਾੜਾ ਤੋਂ ਸੂਬੇਦਾਰ ਸੰਜੀਵ ਕੁਮਾਰ, ਸੂਬੇਦਾਰ ਵਿਨੋਦ ਕੁਮਾਰ, ਨਾਇਬ ਸੂਬੇਦਾਰ ਨਬਲ ਕਿਸ਼ੋਰ, ਹਵਲਦਾਰ ਰਮਈਆ ਨੇ ਆਪਣੀ ਸ਼ਾਨਦਾਰ ਹਾਜ਼ਰੀ ਭਰੀ ਅਤੇ ਕੈਡਿਟਾਂ ਦੀ ਸੇਵਾ ਭਾਵਨਾ ਦੀ ਪ੍ਰਸ਼ੰਸਾ ਕੀਤੀ। ਲੈਫਟੀਨੈਂਟ (ਡਾ.) ਦੀਪਕ ਨੇ ਐਨ.ਸੀ.ਸੀ. ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਇੱਕ ਸਿਹਤਮੰਦ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸ਼ਹੀਦਾਂ ਅਤੇ ਸਮਾਜ ਸੁਧਾਰਕਾਂ ਦੇ ਬੁੱਤਾਂ ਦਾ ਹਮੇਸ਼ਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਗਤੀਵਿਧੀ ਦੇ ਵੀ ਉਨ੍ਹਾਂ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਔਨਲਾਈਨ ਗੇਮਿੰਗ ਦੀ ਲਤ ਮਹਿੰਗੀ ਸਾਬਤ ਹੋਈ; ਪੁੱਤਰ ਨੇ ਆਪਣੇ ਪਿਤਾ ਨੂੰ ਮੁਆਵਜ਼ੇ ਵਜੋਂ ₹1.77 ਕਰੋੜ (ਲਗਭਗ $1.77 ਬਿਲੀਅਨ) ਗੁਆ ਦਿੱਤੇ; ਫਿਰ ਜ਼ਹਿਰ ਖਾ ਲਿਆ।
Next articleਐਡਵੋਕੇਟ ਪੁਨੀਤਇੰਦਰ ਸਿੰਘ ਕੰਗ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਨਿਯੁਕਤ ਹੋਣ ਤੇ ਕੀਤਾ ਸਨਮਾਨਿਤ