ਖ਼ਾਲਸਾ ਕਾਲਜ ’ਚ ‘ਰਿਸਕ ਐਂਡ ਰੈਮੀਡੀਜ਼’ ਵਿਸ਼ੇ ’ਤੇ ਲੈਕਚਰ ਕਰਵਾਇਆ

ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ’ਚ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਵਿੱਦਿਆ ਇੰਜ. ਸੁਖਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਕਾਲਜ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਾਲਜ ਵਿਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਕਾਲਜ ਦੇ ਸੋਸ਼ਲ ਸਾਇੰਸਜ ਵਿਭਾਗ ਵਲੋਂ ਆਈ.ਆਈ.ਸੀ. ਦੇ ਸਹਿਯੋਗ ਨਾਲ ‘ਸਟਾਰਟ ਅੱਪ : ਰਿਸਕ ਐਂਡ ਰੈਮੀਡੀਜ਼’ ਵਿਸ਼ੇ ’ਤੇ ਇਕ ਲੈਕਚਰ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਦਿਲਪ੍ਰੀਤ ਕੌਰ ਸੰਚਾਲਕ ਡਲੀਸ਼ੀਅਸ ਬਾਈਟ ਨੇ ਸ਼ਿਰਕਤ ਕੀਤੀ। ਦਿਲਪ੍ਰੀਤ ਕੌਰ ਨੇ ਆਪਣੇ ਲੈਕਚਰ ਦੌਰਾਨ ਬਿਜਨੈੱਸ ਦੀ ਸ਼ੁਰੂਆਤ ਕਰਦਿਆਂ ਉਸ ਵਿਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਆਪਣੇ ਤਜ਼ਰਬੇ ਉਦਾਹਰਣਾਂ ਦੇ ਕੇ ਸਾਂਝੇ ਕੀਤੇ। ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਲੈਕਚਰ ਤੋਂ ਸੇਧ ਲੈ ਕੇ ਅੱਗੇ ਵਧਣ ਲਈ ਪ੍ਰੇਰਿਆ। ਸੋਸ਼ਲ ਸਾਇੰਸਜ ਵਿਭਾਗ ਦੇ ਮੁੱਖੀ ਪ੍ਰੋ. ਲਖਵਿੰਦਰਜੀਤ ਕੌਰ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਲੈਕਚਰ ਤੋਂ ਸੇਧ ਲੈਣ ਲਈ ਪ੍ਰੇਰਿਆ। ਇਸ ਮੌਕੇ ਡਾ. ਅਜੇ ਦੱਤਾ ਕੋਆਰਡੀਨੇਟਰ ਆਈ.ਆਈ.ਸੀ., ਪ੍ਰੋ. ਨਵਦੀਪ ਸਿੰਘ, ਡਾ. ਪ੍ਰੀਤਇੰਦਰ ਸਿੰਘ, ਡਾ. ਹਰਵਿੰਦਰ ਕੌਰ ਤੇ ਵਿਦਿਆਰਥੀ ਹਾਜ਼ਰ ਹੋਏ। ਸਟੇਜ ਦਾ ਸੰਚਾਲਨ ਡਾ. ਅਰਵਿੰਦਰ ਕੌਰ ਵਲੋਂ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਐਨ.ਡੀ.ਆਰ.ਐਫ ਨੇ ਮਾਕ ਅਭਿਆਸ ਦੇ ਸਬੰਧ ’ਚ ਕਰਵਾਈ ਕੋਆਰਡੀਨੇਸ਼ਨ ਤੇ ਟੇਬਲ ਟਾਪ ਐਕਸਰਾਈਜ਼
Next articleਸ਼ਹੀਦ ਭਗਤ ਸਿੰਘ ਸਮਾਰਕ ਤੇ ਲੋੜਵੰਦ ਨੂੰ ਟਰਾਈ ਸਾਈਕਲ ਭੇਟ ਕੀਤਾ ।