(ਸਮਾਜ ਵੀਕਲੀ)
ਸੂਬੇ ਦੀ ਸਰਕਾਰ ਵਚਨਬੱਧ ਹੈ ਵਿਕਾਸ ਲਈ,
ਅਮਨ ਅਮਾਨ ਵੀ ਜ਼ਰੂਰੀ ਹੈ ਆਮ ਅਤੇ ਖਾਸ ਲਈ।
ਸ਼੍ਰੋਮਣੀ ਕਮੇਟੀ ਦਾ ਜਥੇਦਾਰ ਹੋਕਾ ਦੇਈ ਜਾਵੇ,
24 ਘੰਟੇ ਦੀ ਦਿੱਤੀ ਚਿਤਾਵਨੀ, ਨਿਰਦੋਸ਼ਾਂ ਨੂੰ ਨਾ ਕਰੋ ਨਿਰਾਸ਼ ਬਈ।
ਭਗਵੰਤ ਮਾਨ ਦੇ ਰਾਜ ਨੂੰ ਰਾਜ ਹੀ ਨ੍ਹੀਂ ਸਮਝਦੇ,
ਉਸ ਦੇ ਰਾਹ ਵਿਚ ਕੰਡਿਆਂ ਦਾ ਜਾਲ ਵਿਛਾਣ।
ਆਪਣੀ ਦਾਦਾਗਿਰੀ ਦਾ ਝੰਡਾ ਲਹਿਰਾਈ ਜਾਂਦੇ,
ਪਿੱਠ-ਭੂਮੀ ਵਿਚ ਸੁਖਬੀਰ, ਪੰਜਾਬ ਚ ਪੈਂਦਾ ਰਹੇ ਘਮਸਾਣ।
ਕਿਸੇ ਵਿਰੋਧੀ ਨੂੰ ਨਹੀਂ ਭਾਉਂਦਾ ਆਮ ਪਾਰਟੀ ਦਾ ਰਾਜ,
ਕਹਿੰਦੇ-ਕਹਾਉਂਦੇ ਸੱਚੇ ਕਿਰਤੀ ਲੋਕਾਂ ਦਾ ਪਿਆਰਾ ਮਾਨ ।
ਹਰਿਆਣਾ ਕਮੇਟੀ ਦੇ ਨੁਮਾਇੰਦੇ, ਅਪਣੀ ਮੀਟਿੰਗ ਚੋਂ ਕੀਤੇ ਬਾਹਰ,
ਆਪ ਵੀ ਤਾਂ ਸ਼੍ਰੋਮਣੀ ਕਮੇਟੀ ਦੁੱਧ-ਧੋਤੀ ਨੀਂ, ਪਰਖੇ ਦੂਸਰਿਆਂ ਦਾ ਇਮਾਨ।
ਬਾਬੇ ਨਾਨਕ ਦੀ ਬਾਣੀ ਦੀ ਸੇਧ ਵਿੱਚ ਚਲਦੀ ਪੰਜਾਬ ਸਰਕਾਰ,
ਸਭ ਨੂੰ ਨਾਲ ਲੈ ਕੇ ਚੱਲੇ, ਹਰ ਧਰਮ ਫਿਰਕੇ ਦਾ ਹੋਵੇ ਸਤਿਕਾਰ।
ਦਿਨ ਰਾਤ ਇੱਕ ਕਰ ਰੱਖਿਆ ਮਾਨਵਤਾ ਦੀ ਭਲਾਈ ਲਈ,
ਫਿਰ ਵੀ ਜੇ ਤਸੱਲੀ ਨ੍ਹੀਂ ਹੁੰਦੀ, ਕਿਤੇ ਹੋਰ ਜਾ ਕੇ ਦੇਖਲੋ ਇੱਕ ਵਾਰ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly