ਖਾਲਿਸਤਾਨੀ ਗੁਰਪਤਵੰਤ ਪੰਨੂ ਦੀਆਂ ਧਮਕੀਆਂ ਤੋਂ ਨਹੀਂ ਡਰਾਂਗੇ- ਡੀ ਆਈ ਜੀ ਸਿੱਧੂ

(ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਅਮਰੀਕਾ ਦੇ ਵਿੱਚ ਬੈਠੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਅਕਸਰ ਹੀ ਪੰਜਾਬ ਵਿੱਚ ਗੜਬੜ ਕਰਾਉਣ ਦੇ ਇਰਾਦੇ ਦੇ ਨਾਲ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਰਹਿੰਦਾ ਹੈ ਇਸ ਵਾਰ 26 ਜਨਵਰੀ ਨੂੰ ਉਸਨੇ ਫਰੀਦਕੋਟ ਵਿੱਚ ਖਾਲਿਸਤਾਨੀ ਝੰਡੇ ਨਾਅਰੇ ਆਦਿ ਲਿਖਾਉਣ ਦੀ ਵੀਡੀਓ ਪਾਈ ਹੈ ਹੁਣ ਪਟਿਆਲਾ ਦੇ ਵਿੱਚ ਗਣਤੰਤਰ 26 ਜਨਵਰੀ ਨੂੰ ਗੜਬੜ ਕਰਨ ਦੀ ਗੱਲ ਆਖੀ ਹੈ। ਇਸ ਸਬੰਧੀ ਜੋ ਧਮਕੀ ਆਈ ਹੈ ਉਸ ਮਾਮਲੇ ਉੱਤੇ ਡੀ ਆਈ ਜੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਭਗੌੜਾ ਪੰਨੂ ਵਿਦੇਸ਼ੀ ਧਰਤੀ ਉੱਤੇ ਬੈਠ ਕੇ ਧਮਕੀਆਂ ਦਿੰਦਾ ਹੈ। ਅਸੀਂ ਉਸ ਦੀਆਂ ਧਮਕੀਆਂ ਤੋਂ ਨਹੀਂ ਡਰਦੇ। ਉਸ ਦਾ ਮਕਸਦ ਸਿਰਫ ਦਹਿਸ਼ਤ ਫੈਲਾਉਣਾ ਹੈ ਪੁਲਿਸ ਉਸ ਦੀਆਂ ਫੋਕੀਆਂ ਫੜਾਂ ਤੋਂ ਡਰਨ ਵਾਲੀ ਨਹੀਂ। ਪੰਨੂ ਸਿਰਫ ਵਿਦੇਸ਼ ਵਿੱਚ ਬੈਠ ਕੇ ਪੈਸੇ ਇਕੱਠੇ ਕਰਨ ਲਈ ਇਹ ਕੁਝ ਕਰ ਰਿਹਾ ਹੈ ਉਹਨਾਂ ਕਿਹਾ ਕਿ ਅਸੀਂ ਸਮੁੱਚੇ ਪੰਜਾਬ ਤੇ ਪਟਿਆਲਾ ਵਰਗੇ ਸ਼ਹਿਰ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਕਿਸੇ ਨੂੰ ਵੀ ਤੋੜਨ ਦੀ ਇਜਾਜ਼ਤ ਨਹੀਂ ਦੇਵਾਂਗੇ। ਉਹਨਾਂ ਨੌਜਵਾਨਾਂ ਨੂੰ ਕਿਹਾ ਹੈ ਕਿ ਉਹ ਇਹੋ ਜਿਹੇ ਗਲਤ ਅਨਸਰਾਂ ਦੇ ਝਾਂਸੇ ਵਿੱਚ ਨਾ ਆਉਣ ਗਣਤੰਤਰ ਦਿਵਸ ਦੇ ਸਮਾਗਮ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਿਆ ਜਾਊਗਾ। ਪੁਲਿਸ ਵੱਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੁੱਧ ਬਾਣ
Next articleਜੀ ਡੀ ਗੋਇਨਕਾ ਸਕੂਲ ‘ਚ ਉਤਸ਼ਾਹ ਨਾਲ ਮਨਾਇਆ ਗਿਆ 76ਵਾਂ ਗਣਤੰਤਰ ਦਿਵਸ