ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਵਲੋਂ ਖਹਿਰਾ ਸਨਮਾਨਿਤ

ਸਿੱਖਿਆ ਵਿਭਾਗ ਵਿੱਚ ਸ: ਇੰਦਰਜੀਤ ਸਿੰਘ ਖਹਿਰਾ ਨੇ ਸ਼ਾਨਦਾਰ ਸੇਵਾਵਾਂ ਨਿਭਾਈਆਂ- ਸ: ਰਣਜੀਤ ਸਿੰਘ ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ ਦੇ ਆਗੂ ਸ: ਇੰਦਰਜੀਤ ਸਿੰਘ ਖਹਿਰਾ ਦੀ ਸੇਵਾ ਮੁਕਤੀ ਦੇ ਸਬੰਧ ਵਿੱਚ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਤੇ ਸਰਕਾਰੀ ਹਾਈ ਸਕੂਲ ਅਹਿਮਦਪੁਰ ਕਪੂਰਥਲਾ ਦੇ ਸਮੂਹ ਅਧਿਆਪਕਾਂ ਵਲੋਂ ਸਰਕਾਰੀ ਹਾਈ ਸਕੂਲ ਅਹਿਮਦਪੁਰ ਕਪੂਰਥਲਾ ਵਿੱਚ ਸਨਮਾਨ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਉਚੇਚੇ ਤੌਰ ਤੇ ਸ: ਰਣਜੀਤ ਸਿੰਘ ਖੋਜੇਵਾਲ ਜਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਸ: ਇੰਦਰਜੀਤ ਸਿੰਘ ਖਹਿਰਾ ਵਲੋਂ ਸਿਖਿਆ ਵਿਭਾਗ ਵਿੱਚ ਬਤੌਰ ਆਰਟ ਐਂਡ ਕਰਾਫਟ ਟੀਚਰ ਤੇ ਯੂਨੀਅਨ ਲੀਡਰ ਦੇ ਤੌਰ ਤੇ ਨਿਭਾਈਆਂ ਸੇਵਾਵਾਂ ਦੀ ਸਲਾਘਾ ਕੀਤੀ।

ਸਮਾਗਮ ਨੂੰ ਸਰਪੰਚ ਤਰਲੋਚਨ ਸਿੰਘ ਗੋਸ਼ੀ ਸੁੰਨੜਵਾਲ, ਸ: ਜੋਗਿੰਦਰ ਸਿੰਘ ਜੋਗੀ ਕੌਮੀ ਪ੍ਰਧਾਨ ਪੰਜਾਬ ਯੂਥ ਕਲੱਬ ਆਰਗੀਨਾਈਜੇਸ਼ਨ, ਅਧਿਆਪਕ ਦਲ ਪੰਜਾਬ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਲੈਕਚਰਾਰ ਰਜੇਸ਼ ਜੌਲ਼ੀ, ਸ: ਭਜਨ ਸਿੰਘ ਮਾਨ, ਸ਼੍ਰੀ ਰਮੇਸ਼ ਕੁਮਾਰ ਭੇਟਾ, ਸੁਖਦਿਆਲ ਸਿੰਘ ਝੰਡ ਪ੍ਰਧਾਨ ਕਪੂਰਥਲਾ, ਸ: ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ ਕਪੂਰਥਲਾ, ਸ: ਮਨਜੀਤ ਸਿੰਘ ਰਾਜਾ ਐਡਵੋਕੇਟ, ਸ: ਸਰਵਣ ਸਿੰਘ ਔਜਲਾ ਤੇ ਹੋਰ ਆਗੂਆਂ ਨੇ ਸ: ਇੰਦਰਜੀਤ ਸਿੰਘ ਖਹਿਰਾ ਵਲੋਂ ਅਧਿਆਪਕ ਮਸਲਿਆਂ ਦੇ ਹੱਲ ਲਈ ਸਮੇ-ਸਮੇਂ ਲੜੇ ਗਏ ਸੰਘਰਸ਼ਾਂ ਵਿੱਚ ਉਨ੍ਹਾਂ ਵਲੋਂ ਪਾਏ ਗਏ ਯੋਗਦਾਨਾਂ ਦੀ ਸਲਾਘਾ ਕੀਤੀ।ਇਸ ਦੌਰਾਣ ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਵਲੋਂ ਸ: ਖਹਿਰਾ ਦਾ ਗੁਰੁ ਸਾਹਿਬ ਦੀ ਬਖਸ਼ਿਸ਼ ਸਿਰੋਪਾੳ, ਲੋਈ ਤੇ ਚਾਂਦੀ ਦਾ ਕੜਾ ਦੇ ਕੇ ਸਨਮਾਨ ਕੀਤਾ। ਸਮਾਗਮ ਦੌਰਾਣ ਸ ਹਾਈ ਸਕੂਲ ਅਹਿਮਦਪੁਰ ਦਾ ਸਟਾਫ ਤੇ ਹੋਰ ਸ਼ਖਸ਼ੀਅਤਾਂ ਵਲੋਂ ਸ: ਇੰਦਰਜੀਤ ਸਿੰਘ ਖਹਿਰਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਤੋਂ ਇਲਾਵਾ ਉਨ੍ਹਾਂ ਦੀ ਮਾਤਾ ਜੀ ਸ਼੍ਰੀਮਤੀ ਕੁਲਵੰਤ ਕੌਰ ਖਹਿਰਾ, ਧਰਮਪਤਨੀ ਪਲਵਿੰਦਰ ਕੌਰ ,ਪੁੱਤਰ ਹਰਗੁਣ ਸਿੰਘ ਖਹਿਰਾ ਤੇ ਬੇਟੀ ਨਵਰੀਤ ਕੌਰ ਖਹਿਰਾ ਨੂੰ ਵੀ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।ਸਮਾਗਮ ਦੇ ਅੰਤ ਵਿੱਚ ਸ: ਇੰਦਰਜੀਤ ਸਿੰਘ ਖਹਿਰਾ ਨੇ ਇਸ ਸਮਾਗਮ ਵਿੱਚ ਸਮੂਲੀਅਤ ਕਰਨ ਲਈ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ, ਸਮੂਹ ਅਧਿਆਪਕਾਂ, ਰਿਸ਼ਤੇਦਾਰਾਂ ਤੇ ਆਪਣੇ ਕਰੀਬੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਲੋਕਾਂ ਵਲੋਂ ਮਿਲੇ ਮਾਣ ਸਨਮਾਨ ਸਦਕਾ ਉਹ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ।ਸਮਾਗਮ ਦੌਰਾਣ ਮੰਚ ਸੰਚਾਲਨ ਦੇ ਫਰਜ ਮੈਡਮ ਬਲਵਿੰਦਰ ਕੌਰ ਨੇ ਅਦਾ ਕੀਤੇ।ਇਸ ਮੌਕੇ ਸਰਵਸ਼੍ਰੀ ਪ੍ਰਿੰਸੀਪਲ ਵੀਨਾ, ਮੈਡਮ ਅਨੂੰ ਗੁਜਰਾਲ, ਬਲਦੇਵ ਸਿੰਘ ਦੇਬੀ, ਸੁਖਜਿੰਦਰ ਸਿੰਘ ਢੋਲਣ, ਸ਼ੁੱਭਦਰਸ਼ਨ ਆਨੰਦ, ਰਕੇਸ਼ ਕਾਲਾ ਸੰਘਿਆ, ਵੱਸਣਦੀਪ ਸਿੰਘ ਜੱਜ, ਅਮਰਜੀਤ ਕਾਲਾ ਸੰਘਿਆ, ਬਲਜਿੰਦਰ ਸਿੰਘ ਭਿੰਡਰ, ਮਾਸਟਰ ਯਸ਼ਪਾਲ ਹੇਲਰ, ਅਵਿਨਾਸ਼ ਕੁਮਾਰ ਸਰਪੰਚ ,ਸੰਦੀਪ ਮੰਡ, ਸਰਬਜੀਤ ਸਿੰਘ, ਵਿਪਨ ਕੁਮਾਰ ਆਦਿ ਅਧਿਆਪਕ ਹਾਜਰ ਸਨ।

 

Previous articleਉਮੇਸ਼ ਪਾਲ ਹੱਤਿਆ ਕਾਂਡ ਦਾ ਇਕ ਹੋਰ ਮੁਲਜ਼ਮ ਮੁਕਾਬਲੇ ’ਚ ਹਲਾਕ
Next articleਫ਼ਿਰੋਜ਼ਪੁਰ: ਫੌਜੀ ਦੀ ਪੰਜ ਸਾਲਾ ਧੀ ਕਾਰ ’ਚ ਜ਼ਿੰਦਾ ਸੜੀ