ਸਾਡੇ ਜਿੰਨੇ ਵੀ ਗ੍ਰੰਥ ਹਨ ਧਾਰਮਿਕ ਪੁਸਤਕਾਂ ਹਨ, ਸਾਰੇ ਨਾਰੀ ਦਾ ਸਨਮਾਨ ਕਰਨਾ ਸਿੱਖਾਉਂਦੇ ਹਨ-ਇੰਜ. ਜਫਤਾਰ ਅਹਿਮਦ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਰਿਆਮ ਰੋਡ ‘ਤੇ ਸਥਿਤ ਕੇਸੀ ਪੋਲੀਟੈਕਨਿਕ ਕਾਲਜ ਵਿਖੇ ਕੈਂਪਸ ਡਾਇਰੇਕਟਰ ਡਾ. ਅਵਤਾਰ ਚੰਦ ਰਾਣਾ ਦੀ ਦੇਖਰੇਖ ਵਿਚ ਕੌਮਾਂਤਰੀ ਮਹਿਲਾ ਦਿਵਸ ਇਸ ਸਾਲ ਦੀ ਥੀਮ ‘ਤੇ ਐਕਸੀਲਰੇਟ ਐਕਸ਼ਨ (ਤੇਜੀ ਨਾਲ ਕੰਮ ਕਰਨਾ) ਵਿਸ਼ੇ ਤੇ ਮਨਾਇਆ ਗਿਆ। ਕਾਲਜ ਵਿੱਚ ਪੋਲੀਟੈਕਨਿਕ ਕਾਲਜ ਅਤੇ ਕੇਸੀ ਇੰਜੀਨਿਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਭਾਗ ਲਿਆ। ਮੰਚ ‘ਤੇ ਕਾਲਜ ਦੇ ਮੁਖੀ ਇੰਜ. ਜਫਤਾਰ ਅਹਿਮਦ, ਇੰਜ. ਮੀਨਲ ਧੀਮਾਨ, ਵਿਦਿਆਰਥੀ ਅਕਰਮੂਲ, ਅਭੈ ਸੈਣੀ, ਲਵਲੀਨ, ਸ਼ੁਭਮ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇੰਜ. ਜਫਤਾਰ ਅਹਿਮਦ ਨੇ ਕਿਹਾ ਕਿ ਜਿੰਨੇ ਵੀ ਮਹਾਨ ਲੋਕ ਹੋਏ ਹਨ, ਉਹਨਾਂ ਨੂੰ ਸਾਧਾਰਨ ਔਰਤਾਂ ਨੇ ਹੀ ਜਨਮ ਦਿਤਾ ਹੈ। ਸਾਡੇ ਸਾਰੇ ਧਰਮ ਗ੍ਰੰਥ ਅਤੇ ਧਾਰਮਿਕ ਪੁਸਤਕਾਂ ਸਾਨੂੰ ਔਰਤਾਂ ਦਾ ਸਤਿਕਾਰ ਕਰਨਾ ਸਿਖਾਉਂਦੀਆਂ ਹਨ। ਇਸ ਤੋਂ ਬਾਅਦ ਹੋਰ ਬੁਲਾਰਿਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਇਸ ਯੁੱਗ ਵਿਚ ਮਰਦ ਔਰਤਾਂ ‘ਤੇ ਜ਼ਿਆਦਾ ਧਿਆਨ ਰੱਖਦੇ ਹਨ, ਜਿਸ ਕਾਰਨ ਸੋਸ਼ਲ ਮੀਡੀਆ ਰਾਹੀਂ ਅਪਰਾਧ ਹੋਣ ਦੀ ਸੰਭਾਵਨਾ ਰਹਿੰਦੀ ਹੈ। ਮਹਿਲਾਵਾਂ ਨੂੰ ਫੇਸਬੁੱਕ, ਈਮੇਲ ਆਈਡੀ, ਏਟੀਐਮ ਆਦਿ ਦੇ ਪਾਸਵਰਡ ਸਮੇਂ-ਸਮੇਂ ‘ਤੇ ਬਦਲਦੇ ਰਹਿਣੇ ਚਾਹੀਦੇ ਹਨ। ਭਾਰਤ ਦੀ ਅੱਧੀ ਆਬਾਦੀ ਔਰਤਾਂ ਦੀ ਹੈ ਅਤੇ ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ ਜੇਕਰ ਔਰਤਾਂ ਮਜ਼ਦੂਰੀ ਵਿੱਚ ਯੋਗਦਾਨ ਪਾਉਂਦੀਆਂ ਹਨ ਤਾਂ ਭਾਰਤ ਦੀ ਵਿਕਾਸ ਦਰ ਦੋਹਰੇ ਅੰਕਾਂ ਵਿੱਚ ਹੋਵੇਗੀ। ਕੁਝ ਕੁ ਲੋਕ ਹੀ ਔਰਤਾਂ ਦੇ ਰੁਜ਼ਗਾਰ ਦੀ ਗੱਲ ਕਰਦੇ ਹਨ ਜਦੋਂ ਕਿ ਜ਼ਿਆਦਾਤਰ ਲੋਕ ਨੌਜਵਾਨਾਂ ਦੇ ਬੇਰੁਜ਼ਗਾਰ ਹੋਣ ਬਾਰੇ ਜ਼ਿਆਦਾ ਚਿੰਤਤ ਹਨ। ਮਜ਼ਦੂਰ ਆਬਾਦੀ ਵਿੱਚ ਔਰਤਾਂ ਦਾ ਯੋਗਦਾਨ ਤੇਜ਼ੀ ਨਾਲ ਘਟਿਆ ਹੈ। ਮੰਚ ਸੰਚਾਲਨ ਮੈਡਮ ਜਸਕਰਨਪ੍ਰੀਤ ਕੌਰ ਨੇ ਕੀਤਾ। ਅੰਤ ਵਿੱਚ ਕੁਇਜ਼ ਵਿੱਚ ਜੇਤੂ ਜਸਕਰਨ ਸਿੰਘ, ਲਵਲੀਨ ਨੂੰ ਅਤੇ ਪੋਸਟਰ ਮੇਕਿੰਗ ਵਿੱਚ ਵਧੀਆ ਪੋਸਟਰ ਬਣਾਉਣ ਵਿਚ ਅਕਰਮੂਲ, ਪਰਮੇਸ਼ਵਰ, ਰਵੀ, ਲਖਵਿੰਦਰ ਸਿੰਘ, ਅਭੈ ਸੈਣੀ, ਕਰਨਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਮੌਕੇ ‘ਤੇ ਇੰਜ. ਦਵਿੰਦਰ ਸਿੰਘ, ਇੰਜ. ਮੀਨਲ ਧੀਮਾਨ, ਇੰਜ. ਸੰਤੋਸ਼ ਕੁਮਾਰ, ਜਤਿੰਦਰ ਕੌਰ, ਬੀ.ਐੱਡ ਦੇ ਸਹਾਇਕ ਪ੍ਰੋ. ਮੋਨਿਕਾ ਧੰਮ, ਸਹਾਇਕ ਪ੍ਰੋ. ਅਮਨਪ੍ਰੀਤ ਕੌਰ, ਅਨੀਤਾ ਰਾਣੀ, ਜਗਜੀਵਨ ਰਾਮ, ਪੀਆਰਓ ਵਿਪਨ ਕੁਮਾਰ ਆਦਿ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj