HOME ਕੇਸੀ ਹੋਟਲ ਮੈਨਜਮੈੰਟ ਵਿਚ ਵੀ.ਵਾਕ ਦੇ ਪਹਿਲੇ, ਤੀਸਰੇ ਅਤੇ ਯੂਜੀਸੀ ਦੇ ਪੰਜਵੇ...

ਕੇਸੀ ਹੋਟਲ ਮੈਨਜਮੈੰਟ ਵਿਚ ਵੀ.ਵਾਕ ਦੇ ਪਹਿਲੇ, ਤੀਸਰੇ ਅਤੇ ਯੂਜੀਸੀ ਦੇ ਪੰਜਵੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਫੋਟੋ ਹੋਣਹਾਰ ਵਿਦਿਆਰਥੀ ਦਮਨਪ੍ਰੀਤ ਕੌਰ, ਅੰਮ੍ਰਿਤ ਕੌਰ, ਮਨਪ੍ਰੀਤ ਕੌਰ, ਜਤਿੰਦਰਪਾਲ ਸਿੰਘ, ਗਗਨਪ੍ਰੀਤ ਕੌਰ, ਗੁਰਪ੍ਰੀਤ ਕੌਰ,

ਨਵਾਂਸ਼ਹਿਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਕਰਿਅਮ ਰੋਡ ‘ਤੇ ਸਥਿਤ ਕੇਸੀ ਕਾਲਜ ਆਫ਼ ਹੋਟਲ ਮੈਨੇਜਮੈਂਟ ਵਿਖੇ ਪੀਟੀਯੂ ਯੂਨੀਵਰਸਿਟੀ ਵੱਲੋਂ ਕਰਵਾਏ ਜਾਂ ਰਹੇ ਬੈਚਲਰ ਆਫ਼ ਵੋਕੇਸ਼ਨਲ ਕੋਰਸ (ਵੀ.ਵਾਕ) ਦਾ ਦਸੰਬਰ 2025 ਦੋ ਪਹਿਲੇ, ਤੀਜੇ ਅਤੇ ਯੂਜੀਸੀ-ਪ੍ਰਵਾਨਿਤ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਪ੍ਰਿੰਸੀਪਲ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬੀ.ਵਾਕ ਦੇ ਪਹਿਲੇ ਸਮੈਸਟਰ ਵਿੱਚ ਦਮਨਪ੍ਰੀਤ ਕੌਰ ਨੇ 7.87 ਸੀਜੀਪੀਏ ਨਾਲ ਪਹਿਲਾ ਸਥਾਨ, ਜਦਕਿ ਅੰਮ੍ਰਿਤ ਕੌਰ ਨੇ 7.57 ਸੀਜੀਪੀਏ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ, ਤੀਜੇ ਸਮੈਸਟਰ ਵਿੱਚ, ਮਨਪ੍ਰੀਤ ਕੌਰ ਅਤੇ ਜਤਿੰਦਰ ਪਾਲ ਸਿੰਘ ਨੇ 8.07 ਸੀਜੀਪੀਏ (ਸਮੈਸਟਰ ਗ੍ਰੇਡ ਪੁਆਇੰਟ) ਨਾਲ ਕਾਲਜ ਵਿੱਚ ਸਾਂਝੇ ਤੌਰ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗਗਨਪ੍ਰੀਤ ਕੌਰ ਨੇ 7.97 ਸੀਜੀਪੀਏ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ, ਗੁਰਪ੍ਰੀਤ ਕੌਰ ਨੇ ਬੈਚਲਰ ਆਫ਼ ਹੋਟਲ ਮੈਨੇਜਮੈਂਟ (ਯੂਜੀਸੀ) ਦੇ ਪੰਜਵੇਂ ਸਮੈਸਟਰ ਵਿੱਚ 8.33 ਸੀਜੀਪੀਏ ਨਾਲ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ: ਅਵਤਾਰ ਚੰਦ ਰਾਣਾ, ਪਿ੍ੰਸੀਪਲ ਡਾ: ਬਲਜੀਤ ਕੌਰ, ਪ੍ਰੋਫ਼ੈਸਰ ਰਿਤਿਕ, ਮਨਪ੍ਰੀਤ ਕੌਰ, ਮਨਦੀਪ ਕੌਰ, ਅਭਿਨਵ ਪਟਿਆਲ, ਵਿਨੈ, ਸਾਹਿਲ ਕੁਮਾਰ, ਬਿੱਟੂ ਰਾਣੀ ਅਤੇ ਮੁਸਕਾਨ ਨੇ ਹਾਰਦਿਕ ਵਧਾਈ ਦਿੱਤੀ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleArtemis II and Jeremy Hansen: What the Moon Mission Means for Canada
Next articleਸਮਾਜ ਸੇਵੀ ਸਰਦਾਰਾ ਸਿੰਘ ਸੈਣੀ ਨੂੰ ਸਦਮਾ, ਮਾਤਾ ਗੁਰਮੀਤ ਕੌਰ ਦਾ ਦਿਹਾਂਤ