ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੇਸੀ ਹੋਟਲ ਮੈਨਜਮੈਂਟ ਕਾਲਜ ’ਚ ਪ੍ਰਿੰਸੀਪਲ ਡਾੱ. ਬਲਜੀਤ ਕੌਰ ਦੀ ਦੇਖਰੇਖ ’ਚ ਕ੍ਰਿਸਮਿਸ ਸੇਲੀਬ੍ਰੇਸ਼ਨ ਦੀ ਸ਼ੁਰੁਆਤ ਕੇਕ ਮਿਕਸਿੰਗ ਪ੍ਰੋਗਰਾਮ ਨਾਲ ਕੀਤੀ ਗਈ । ਚੰਗੀ ਖਬਰ ਅਤੇ ਖੁਸ਼ੀਆਂ ਲਈ ਸ਼ੁਭ ਮੰਨੀ ਜਾਣ ਵਾਲੀ ਇਸ ਕੇਕ ਮਿਕਸਿੰਗ ਸੇਰੇਮਨੀ ਦੀ ਵਰਕਸ਼ਾਪ’ਚ ਕੇਸੀ ਕੈਂਪਸ ਡਾਇਰੇਕਟਰ ਡਾ. ਅਵਤਾਰ ਚੰਦ ਰਾਣਾ, ਸ਼ੈਫ ਡਾ. ਵਿਕਾਸ ਕੁਮਾਰ, ਏਐਸਓ ਇੰਜ ਰਾਜਿੰਦਰ ਕੁਮਾਰ ਮੁੰਮ, ਇੰਜ. ਜਫਤਾਰ ਅਹਿਮਦ, ਇੰਜ. ਜਨਾਰਦਨ ਕੁਮਾਰ, ਪ੍ਰਭਜੋਤ ਕੌਰ, ਪ੍ਰਿੰਸੀਪਲ ਡਾੱ. ਬਲਜੀਤ ਕੌਰ ਦੇ ਨਾਲ ਹੋਰਾਂ ਕਾਲਜਾਂ ਦਾ ਸਟਾਫ ਅਤੇ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ । ਪ੍ਰਿੰਸੀਪਲ ਡਾੱ. ਬਲਜੀਤ ਕੌਰ ਨੇ ਦੱਸਿਆ ਕਿ ਕੇਕ ਮਿਕਸਿੰਗ ਪਿਛਲੇ ਕਈ ਸਾਲਾਂ ਤੋਂ ਇੱਕ ਤਿਉਹਾਰ ਦੇ ਰੂਪ ’ਚ ਮਨਾਈ ਜਾ ਰਹੀ ਹੈ , ਇਸ ਸੇਲੀਬ੍ਰੇਸ਼ਨ ਦੀ ਸ਼ੁਰੁਆਤ ਯੂਰੋਪ ’ਚ 17ਵੀਂ ਸਦੀ ’ਚ ਹੋਈ ਸੀ। ਇਹ ਸੇਲੀਬ੍ਰੇਸ਼ਨ ਵਿਦਿਆਰਥੀਆਂ ਨੂੰ ਇਸ ਲਈ ਸਿਖਾਈ ਜਾਂਦੀ ਹੈ ਜਦੋਂ ਇਹ ਕਿਸੇ ਇੰਡਿਅਨ ਅਤੇ ਵਿਦੇਸ਼ੀ ਹੋਟਲ ’ਚ ਜਾੱਬ ਕਰਨ , ਆਪਣਾ ਕੋਈ ਵੀ ਕੰਮ ਖੋਲਣ ਤਾਂ ਉਹ ਕ੍ਰਿਸਮਿਸ ’ਤੇ ਕੇਕ ਖੁੱਦ ਤਿਆਰ ਕਰ ਇਸ ਤਿਓੁਹਾਰ ’ਚ ਆਪਣਾ ਯੋਗਦਾਨ ਪਾ ਸਕਣ । ਅੱਜਕਲ ਹਰ ਖੁਸ਼ੀ ਦੇ ਪਲ ਕੇਕ ਦੇ ਨਾਲ ਹੀ ਸਾਂਝੀ ਕੀਤੇ ਜਾਂਦੇ ਹਨ। ਪ੍ਰੋਗਰਾਮ ਆਗ੍ਰੇਨਾਈਜਰ ਸਹਾਇਕ ਪ੍ਰੋ.ਮਨਪ੍ਰੀਤ ਕੌਰ ਅਤੇ ਸਹਾਇਕ ਪ੍ਰੋ. ਸੌਰਭ ਕੁਮਾਰ ਨੇ ਸਾਂਝੇ ਤੋਰ ਤੇ ਦੱਸਿਆ ਕਿ ਕੇਕ ਮਿਕਸਿੰਗ ਲਈੇ ਰਾੱ ਮੇਟੇਰੀਅਲ ਨੂੰ ਮਿਕਸ ਕਰਕੇ ਇੱਕ ਜਾਰ ’ਚ ਬੰਦ ਕਰ ਕ੍ਰਿਸਮਿਸ ਲਈ ਰੱਖ ਦਿੱਤਾ ਜਾਂਦਾ ਹੈ। ਇਸ ਕੇਕ ’ਚ ਰੰਗੀਨ ਚੈਰੀ, ਖਜੂਰ, ਖੁਮਾਨੀ, ਕਿਸ਼ਮਿਸ਼ , ਔਲੇ ਅਤੇ ਵੱਖੋ ਵੱਖ ਤਰਾਂ ਦੇ ਡਰਾਈ ਫਰੂਟਸ ਦੇ ਨਾਲ ਬੈਰੀਸ, ਫਿਗਸ, ਗਲੇਸ ਚੈਰੀਜ, ਬਦਾਮ ਫਲੈਕਸ ਨੂੰ ਮਿਲਾਕੇ , ਉਸ ’ਚ ਵੱਖੋ ਵੱਖ ਤਰਾਂ ਦੀ ਭਾਰਤੀ ਅਤੇ ਵਿਦੇਸ਼ੀ ਵਾਈਨ, ਰਮ, ਵਿਸਕੀ , ਬੋੜਕਾ, ਫਰੂਟ ਅਤੇ ਜੂਸ ਪਾ ਕੇ ਕੇਕ ਮਿਕਚਰ ਤਿਆਰ ਕੀਤਾ ਗਿਆ ਹੈ । ਇਸ ਨਾਲ ਨਵੇਂ ਸਾਲ ’ਚ ਵੱਖੋ ਵੱਖ ਤਰ੍ਹਾਂ ਦੇ ਕੇਕ ਤਿਆਰ ਕੀਤੇ ਜਾਣਗੇ। ਮੌਕੇ ’ਤੇ ਸਹਾਇਕ ਪ੍ਰੋ. ਨਿਸ਼ਾ, ਜਸਦੀਪ ਕੌਰ, ਗੁਰਪ੍ਰੀਤ, ਸ਼ਿਖਾ ਰਾਜੂ, ਮਨਦੀਪ ਕੌਰ, ਸਤਿਅਮ, ਵਿਸ਼ਾਲ ਕੁਮਾਰ, ਮੰਦੀਪ, ਅਜੀਤ ਪਾਲ, ਏਓ ਕੁਲਵਿੰਦਰ ਰਾਣਾ ਅਤੇ ਪੀਆਰਓ ਵਿਪਨ ਕੁਮਾਰ ਦੇ ਨਾਲ ਕੇਸੀ ਮੈਨਜਮੈਂਟ ਕਾਲਜ ਦਾ ਸਟਾਫ ਵੀ ਹਾਜਰ ਰਹੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly