ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਰਿਆਮ ਰੋਡ ਤੇ ਸਿੱਥਤ ਕੇਸੀ ਕਾਲਜ ਆਫ ਹੋਟਲ ਮੈਨੇਜਮੈਂਟ ’ਚ (ਪੀਟੀਯੂ) ਵਲੋ ਲਈ ਗਈ ਬੀਐਚਐਮ ਇਨ ਹੋਟਲ ਮੈਨੇਜਮੈਂਟ ਦਾ ਦਸੰਬਰ 2025 ਦੇ ਪਹਿਲਾ ਸਮੈਸਟਰ ਦਾ ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਿਮਰਨ ਗਰੇਵਾਲ ਅਤੇ ਅਨੁਰਾਧਾ ਨੇ ਸਾਂਝੇ ਤੋਰ ਤੇ 8.63 ਐਸਜੀਪੀਏ (ਸਮੈਸਟਰ ਗ੍ਰੇਡ ਪੁਆਇੰਟ) ਨਾਲ ਕਾਲਜ ’ਚੋ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸ੍ਰਿਸ਼ਟੀ ਨੇ 7.81 ਐਸਜੀਪੀਏ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਬੈਚਲਰ ਆਫ਼ ਹੋਟਲ ਮੈਨੇਜਮੈਂਟ (ਯੂਜੀਸੀ ) ਦੇ ਪਹਿਲੇ ਸਮੈਸਟਰ ’ਚ, ਪ੍ਰਭਲੀਨ ਕੌਰ ਨੇ 8.40 ਐਸਜੀਪੀਏ ਨਾਲ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦ ਕਿ ਮੁਸਕਾਨ ਨੇ 8.24 ਐਸਜੀਪੀਏ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨ੍ਹਾਂ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਪ੍ਰਿੰਸੀਪਲ ਡਾ. ਬਲਜੀਤ ਕੌਰ, ਪ੍ਰੋ. ਰਿਤਿਕ, ਮਨਪ੍ਰੀਤ ਕੌਰ, ਮਨਦੀਪ ਕੌਰ, ਅਭਿਸ਼ੇਕ, ਭਵਿਆ, ਸੋਹੇਲ, ਵਿਨੈ, ਅਭਿਨਵ ਪਟਿਆਲ, ਬਿੱਟੂ ਰਾਣੀ ਅਤੇ ਮੁਸਕਾਨ ਨੇ ਵਧਾਈ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



