ਸਭ ਰੰਗ ਸਾਹਿਤ ਸਭਾ ਵਲੋਂ ਕਵੀ ਦਰਬਾਰ ਦਾ ਆਯੋਜਨ

(ਸਮਾਜ ਵੀਕਲੀ)

ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵਲੋਂ ਪਿੰਡ ਅਲੂਣੇਂ ਵਿਖੇ ਮਹਾਨ ਦੇਸ਼ ਭਗਤ ਅਤੇ ਕ੍ਰਾਂਤੀਕਾਰੀ ਯੋਧੇ ਤੇਜਾ ਸਿੰਘ ਸੁਤੰਤਰ ਅਤੇ ਮੇਦਨ ਸਿੰਘ ਮੇਦਨ ਦੀ ਯਾਦ ਨੂੰ ਸਮਰਪਿਤ ਇਕ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਹਿਦੇਵ ਕਲੇਰ, ਸਲਵਿੰਦਰ ਸਿੰਘ ਕਾਹਲੋਂ ਨਿਹੰਗ ਸਿੰਘ, ਲਖਵੀਰ ਸਿੰਘ, ਪਰਮਜੀਤ ਜਿਮੀਦਾਰ ਅਤੇ ਜਗਜੀਤ ਸਿੰਘ ਕਾਹਲੋਂ ਨੇ ਕੀਤੀ ਜਦ ਕਿ ਮੁੱਖ ਮਹਿਮਾਨ ਵਜੋਂ ਬਲਵਿੰਦਰ ਬਾਲਮ, ਬਿਸ਼ਨਦਾਸ ਅਤੇ ਮੰਗਲਦੀਪ ਨੇ ਸ਼ਿਰਕਤ ਕੀਤੀ। ਮੁੱਖ ਬੁਲਾਰਿਆਂ ਨੇ ਮਹਾਨ ਦੇਸ਼ ਭਗਤ ਅਤੇ ਕ੍ਰਾਂਤੀਕਾਰੀ ਯੋਧੇ ਤੇਜਾ ਸਿੰਘ ਸੁਤੰਤਰ ਅਤੇ ਮੇਦਨ ਸਿੰਘ ਮੇਦਨ ਦੀ ਜੀਵਨ ਸ਼ੈਲੀ ਅਤੇ ਕ੍ਰਿਤੀਤਵ ਸ਼ੈਲੀ ਉਪਰ ਵਿਚਾਰ ਰੱਖੇ ਅਤੇ ਉਨ੍ਹਾਂ ਦੀਆਂ ਲਿਖਤਾਂ ਰਚਨਾਵਾਂ ਸਾਂਝੀਆਂ ਕੀਤੀਆਂ। ਕਵੀ ਦਰਬਾਰ ਵਿਚ ਬਲਵਿੰਦਰ ਬਾਲਮ, ਬਿਸ਼ਨ ਦਾਸ, ਮੰਗਲਦੀਪ, ਸਹਿਦੇਵ ਕਾਲੇਰ, ਰਾਜ ਸਿਘ, ਜਗਜੀਤ ਸਿੰਘ ਕਾਹਲੋਂ ਅਤੇ ਬੁਲਾਰਿਆਂ ਵਿਚ ਜਗੀਰ ਸਿੰਘ, ਸਲਵਿੰਦਰ ਸਿੰਘ, ਨਿਰੰਜਨ ਸਿੰਘ, ਜਗਤਾਰ ਸਿੰਘ, ਨਿਹੰਗ ਸਿੰਘ, ਗੁਰਮੀਤ ਸਿਘ, ਪਰਮਜੀਤ ਸਿੰਘ, ਲਖਵੀਰ ਸਿੰਘ, ਤਰਸੇਮ ਕਾਹਲੋਂ ਆਦਿ ਨੇ ਭਾਗ ਲਿਆ। ਇਸ ਸਮਾਗਮ ਦੇ ਸੰਯੋਗ ਜਗਜੀਤ ਸਿੰਘ ਕਾਹਲੋਂ ਸਨ।

ਬਲਵਿੰਦਰ ਬਾਲਮ ਗੁਰਦਾਸਪੁਰ

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਯਖ਼ ਰਾਤਾਂ ਪੋਹ ਦੀਆਂ.. ਇਤਿਹਾਸਕ ਕਾਵਿ ਸੰਗ੍ਰਹਿ ਲੋਕ ਅਰਪਣ 
Next articleਪੁਸਤਕ ਪੜਚੋਲ: ਸਮਾਜਿਕ ਵਰਤਾਰਿਆਂ ਵਿੱਚ ਉਲਝੀਆਂ ਕਹਾਣੀਆਂ ਦਾ ਸੰਗ੍ਰਹਿ ‘ਨਿਆਈਂ ਵਾਲਾ ਟੱਕ’