HOME ਕਵਲ ਨੈਨ (ਆਪਣੀ ਬੇਟੀ ਨੂੰ ਸਮਰਪਿਤ)

ਕਵਲ ਨੈਨ (ਆਪਣੀ ਬੇਟੀ ਨੂੰ ਸਮਰਪਿਤ)

ਡਾ. ਸੁਰਿੰਦਰਪਾਲ ਸਿੰਘ
  (ਸਮਾਜ ਵੀਕਲੀ) 
ਤੂੰ ਹੀ ਮੇਰੇ ਜਿਊਣ ਦੀ ਚਾਹ
ਤੂੰ ਹੀ ਸਾਡੇ ਰੱਬ ਦਾ ਰਾਹ
ਤੂੰ ਹੀ ਮੇਰੇ ਸਰੀਰ ਦਾ ਸਾਹ
ਤੂੰ ਹੀ ਮੇਰੀ ਖੁਸ਼ੀਆਂ
ਤੂੰ ਹੀ ਮੇਰੇ ਕਮਲੇ ਚਾਅ
ਤੂੰ ਹੀ ਸਾਹਾਂ ਦੀ ਤੰਦ
ਤੂੰ ਹੀ ਮੇਰੇ ਜੀਵਨ ਦੀ ਸੁਗੰਧ
ਤੂੰ ਹੀ ਖਵਾਹਿਸ਼ ਅਲਬੇਲੀ
ਤੂੰ ਹੀ ਮੇਰਾ ਜੀਵਨ ਪੰਧ
ਤੂੰ ਹੀ ਮੇਰੀ ਲੋਅ
ਤੂੰ ਹੀ ਜੀਵਨ ਦੀ ਖੁਸ਼ਬੂ
ਤੂੰ ਹੀ ਮੇਰੀ ਜੀਵਨ ਰਿਸ਼ਮ
ਤੂੰ ਹੀ ਮੇਰਾ ਕਵਲ
ਤੂੰ ਹੀ ਮੇਰੇ ਨੈਨ
ਤੂੰ ਹੀ ਮੇਰੀ ਆਸ
ਤੂੰ ਹੀ ਮੇਰੀ ਖਾਸ
ਤੂੰ ਹੀ ਮੇਰੀ ਭਗਤੀ
ਤੂੰ ਹੀ ਮੇਰੀ ਸ਼ਕਤੀ
ਤੂੰ ਹੀ ਮੇਰੀ ਹੱਕ ਹਲਾਲੀ
ਤੂੰ ਹੀ ਮੇਰੀ ਰੱਬ ਖਿਆਲੀ
ਤੂੰ ਹੀ ਮੇਰੀ ਜੀਵਨ ਡੋਰ
ਤੂੰ ਹੀ ਮੇਰਾ ਅੰਨ੍ਹਾਂ ਜ਼ੋਰ
ਤੂੰ ਹੀ ਮੇਰਾ ਪੰਧ ਅਖ਼ੀਰੀ
ਤੂੰ ਹੀ ਮੇਰੀ ਅਣਖ ਜਮੀਰੀ
ਤੂੰ ਹੀ ਮੇਰਾ ਮਾਣ ਸਤਿਕਾਰ
ਤੇਰੀ ਲੰਮੀ ਉਮਰ ਕਰੇ ਕਰਤਾਰ।
ਸੁਰਿੰਦਰਪਾਲ ਸਿੰਘ 
ਵਿਗਿਆਨ ਅਧਿਆਪਕ 
ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ।
Previous articleਹੋਮਿਓਪੈਥੀ ਇਲਾਜ ਦੇ ਮੁੱਖ ਨਿਯਮ
Next article“ਸ਼੍ਰੀ ਗੁਰੂ ਤੇਗ ਬਹਾਦੁਰ ਜੀ – ਧਰਮ ਤੇ ਮਨੁੱਖਤਾ ਦੇ ਰਖਵਾਲੇ” (ਸ਼ਹੀਦੀ ਦਿਵਸ ਤੇ ਵਿਸ਼ੇਸ਼)