ਕੌਲ ਬ੍ਰਦਰਸ ਕੰਪਨੀ ਵਲੋਂ ਕੇ ਐਸ ਮੱਖਣ ਦਾ ਧਾਰਮਿਕ ਟ੍ਰੈਕ “ਆਸਰਾ ਗੁਰੂ ਰਵਿਦਾਸ ਜੀ ਤੇਰਾ” ਰਿਲੀਜ਼

ਸ਼੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਗੁਰੂ ਘਰ ਵਿੱਚ ਕੀਤਾ ਗਿਆ ਪੋਸਟਰ ਲਾਂਚ

ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਗੁਰਪਰਬ ਦੇ ਮੌਕੇ ਤੇ ਕੌਲ ਬ੍ਰਦਰਜ਼ ਮਿਊਜਿਕ ਅਤੇ ਕੌਲ ਫੈਮਲੀ ਯੂਐਸਏ ਜੰਡੂ ਸਿੰਘਾ ਦੀ ਤਰਫੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧਾਰਮਿਕ ਟ੍ਰੈਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਾਨ ਉਸਤਤ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ । ਇਸ ਵਾਰ ਪ੍ਰਸਿੱਧ ਲੋਕ ਗਾਇਕ ਕੇ ਐਸ ਮੱਖਣ ਇਸ ਸ਼ਾਨਦਾਰ ਟ੍ਰੈਕ ਨੂੰ ਆਪਣੀ ਆਵਾਜ਼ ਦੇ ਕੇ ਸ਼ਿੰਗਾਰਿਆ ਹੈ। ਜਿਸ ਨੂੰ ਕੌਲ ਬ੍ਰਦਰਸ ਕੰਪਨੀ ਵੱਲੋਂ ਵਿਸ਼ਵ ਭਰ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸ ਦਾ ਟਾਈਟਲ “ਆਸਰਾ ਗੁਰੂ ਰਵਿਦਾਸ ਜੀ ਤੇਰਾ” ਰੱਖਿਆ ਗਿਆ ਹੈ ਅਤੇ ਇਸ ਟ੍ਰੈਕ ਨੂੰ  ਪ੍ਰਸਿੱਧ ਨਾਮਵਰ ਕਲਮ ਰੱਤੂ ਰੰਧਾਵਾ ਨੇ ਕਲਮਬੱਧ ਕੀਤਾ ਹੈ । ਇਸ ਸਬੰਧੀ ਇਸ ਟ੍ਰੈਕ ਦਾ ਪੋਸਟਰ ਸ੍ਰੀ ਗੁਰੂ ਰਵਿਦਾਸ ਟੈਂਪਲ ਨਿਊਯਾਰਕ ਯੂਐਸਏ ਵਿਖੇ ਵੱਖ ਵੱਖ ਧਾਰਮਿਕ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ ਅਤੇ ਕੌਲ ਬ੍ਰਦਰਜ਼ ਦੇ ਇਸ ਪ੍ਰੋਜੈਕਟ ਲਈ ਸਾਰਿਆਂ ਵਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸ੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਯੂਐਸਏ ਦੇ ਸਾਰੇ ਮੈਂਬਰਾਂ ਨੇ ਕੌਲ ਬ੍ਰਦਰਜ਼ ਦੇ ਇਹਨਾਂ ਧਾਰਮਿਕ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਸਤਿਗੁਰ ਦੀ ਉਸਤਤ ਵਿੱਚ ਕੋਈ ਨਾ ਕੋਈ ਹੰਭਲਾ ਮਾਰ ਕੇ ਉਹਨਾਂ ਦੇ ਜੀਵਨ ਸੰਘਰਸ਼ ਬਾਣੀ ਪ੍ਰਤੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਜੋ ਅੱਜ ਦੇ ਸਮੇਂ ਦੀ ਲੋੜ ਹੈ । ਇਸ ਟ੍ਰੈਕ ਦੇ ਪ੍ਰੋਡਿਊਸਰ ਸ੍ਰੀ ਚਰਨਜੀਤ ਰਾਏ ਕੌਲ ਯੂਐਸਏ ਅਤੇ ਪੇਸ਼ਕਾਰ ਸਰਬਜੀਤ ਕੌਲ ਮਿੰਟੂ ਜੰਡੂ ਸਿੰਘਾ, ਸੈਂਡੀ ਕੌਲ ਯੂਐਸਏ ਹਨ। ਜ਼ਿਕਰਯੋਗ ਹੈ ਕਿ ਕੌਲ ਬ੍ਰਦਰਸ ਮਿਊਜਿਕ ਯੂਐਸਏ ਦੀ ਤਰਫੋਂ ਇਸ ਟ੍ਰੈਕ ਨੂੰ ਯੂ ਟਿਊਬ ਚੈਨਲ ਤੇ ਸਭ ਸੰਗਤਾਂ ਨੂੰ ਜਲਦ ਹੀ ਦੇਖਣ ਨੂੰ ਮਿਲੇਗਾ । ਕੰਪਨੀ ਦੇ ਕਾਰਜਕਰਤਾਵਾਂ ਨੇ ਦੱਸਿਆ ਕਿ ਇਸ ਟ੍ਰੈਕ ਤੋਂ ਬਾਅਦ ਉਹ ਜਲਦ ਹੀ ਹੋਰ ਕਲਾਕਾਰਾਂ ਦੇ ਵੀ ਟ੍ਰੈਕ ਆਪਣੀ ਕੰਪਨੀ ਵਿੱਚ ਰਿਲੀਜ਼ ਕਰਨਗੇ ਅਤੇ ਵਿਸ਼ਵ ਭਰ ਵਿੱਚ ਵੱਸਦੀਆਂ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਹਾਰਦਿਕ ਮੁਬਾਰਕਾਂ ਇਹਨਾਂ ਆਵਾਜ਼ਾਂ ਰਾਹੀਂ ਦਿੱਤੀਆਂ ਜਾਣਗੀਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous article*NCSC ਮੁਕਾਬਲੇ ਵਿੱਚ ਮੱਲਾਂ ਮਾਰੀਆਂ*
Next articleਕੁਲਵਿੰਦਰ ਸਿੱਧੂ ਕਾਮੇ ਕੇ ਦੀ ਪੁਸਤਕ ਰਿਲੀਜ਼ ਅਤੇ ਗੋਸ਼ਟੀ ਪ੍ਰਤਿਮਾਨ ਦਾ ਨਵਾਂ ਅੰਕ ਲੋਕ- ਅਰਪਣ