HOME ਕਾਠਗੜ੍ਹ ਵਿਖੇ 30ਵਾਂ ਵਿਸ਼ਾਲ ਭਗਵਤੀ ਜਾਗਰਣ 3 ਅਪ੍ਰੈਲ ਨੂੰ

ਕਾਠਗੜ੍ਹ ਵਿਖੇ 30ਵਾਂ ਵਿਸ਼ਾਲ ਭਗਵਤੀ ਜਾਗਰਣ 3 ਅਪ੍ਰੈਲ ਨੂੰ

1
ਨਵਾਂਸ਼ਹਿਰ /ਕਾਠਗੜ੍ਹ,   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ  ਨਵ ਦੁਰਗਾ ਸੋਸ਼ਲ ਵੈੱਲਫੇਅਰ ਕਲੱਬ ਕਾਠਗੜ੍ਹ, ਸਮੂਹ ਨਗਰ ਨਿਵਾਸੀ ਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ 30ਵਾਂ  ਵਿਸ਼ਾਲ ਭਗਵਤੀ ਜਾਗਰਣ 3 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ  ਬੜੇ ਉਤਸ਼ਾਹ ਤੇ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ।  ਇਸ ਸੰਬੰਧ ਵਿੱਚ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਂ ਦੀ ਪਵਿੱਤਰ  ਜੋਤ ਪ੍ਰਸਿੱਧ ਸ਼ਕਤੀ ਪੀਠ ਸ਼੍ਰੀ ਨੈਣਾ ਦੇਵੀ ਤੋਂ ਲਿਆਂਦੀ ਜਾਵੇਗੀ ਅਤੇ ਪੰਜਾਬ ਦੇ ਪ੍ਰਸਿੱਧ ਨਾਮਵਰ ਕਲਾਕਾਰ ਸੰਨੀ  ਦੌਸ਼ੀ ਤੇ ਗੌਤਮ ਜਲੰਧਰੀ  ਮਹਾਂਮਾਈ  ਦੀ ਮਹਿਮਾ ਦਾ ਗੁਣਗਾਣ ਕਰਨਗੇ। ਇਸ ਤੋਂ ਇਲਾਵਾ ਜਾਗਰਣ ਮੌਕੇ ਮਾਤਾ ਰਾਣੀ ਦਾ ਸੁੰਦਰ ਦਰਬਾਰ ਸਜਾਇਆ ਜਾਵੇਗਾ। ਸੰਗਤਾਂ ਲਈ ਮਾਤਾ ਦੇ ਭੰਡਾਰੇ ਅਤੁੱਟ ਵਰਤਾਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਜਾਗਰਣ ਦੇ ਵਿੱਚ ਸਬੰਧ ਵਿੱਚ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਮਿੰਟੂ ਆਨੰਦ, ਵਿਸ਼ਾਲ ਆਨੰਦ, ਗੌਰਵ ਵੈਦ, ਕੁਸ਼ਲ ਜੋਸ਼ੀ, ਗੋਬਿੰਦ ਸ਼ਰਮਾ, ਰੋਹਿਤ ਕੁਮਾਰ,ਨਿਤਿਨ ਸ਼ਰਮਾ, ਮਨੋਹਰ ਲਾਲ,ਰਵੀ ਟੈਲੀਕਾਮ, ਦੇਸ ਰਾਜ, ਨੀਲੂ ਚੋਧਰੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਸੀਯੂ ਪੰਜਾਬ ਦੇ ਸਾਲਾਨਾ ਅੰਗਰੇਜ਼ੀ ਸਾਹਿਤਕ ਮੇਲੇ ਦਾ ਉਦਘਾਟਨ
Next articleਲੜਾਈ ਦੇਸ਼ ਜਾਂ ਵਿਦੇਸ਼ ਵਿੱਚ ਚੱਲ ਰਹੀ ਹੋਵੇ ਉਸ ਦਾ ਮਨੁੱਖੀ ਮਨੋਵਿਗਿਆਨ ਉੱਤੇ ਪ੍ਰਭਾਵ ਜ਼ਰੂਰ ਪੈਂਦਾ