ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਨਿੱਘੀ ਵਿਖੇ ਸਥਿਤ ਕਸਾਣਾ ਗੋਤ ਦੇ ਸਤੀ ਮੰਦਰ ‘ਚ ਸਾਲਾਨਾ ਸਤੀ ਮੇਲਾ 31 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਬੰਸ ਲਾਲ ਸੈਦਪੁਰ, ਮੁੱਖ ਸੇਵਾਦਾਰ ਸਤੀਸ਼ ਕਸਾਣਾ (ਸਪੁੱਤਰ ਸਵਰਗੀ ਵੇਦ ਪ੍ਰਕਾਸ਼ ਕਸਾਣਾ ਬਲਾਚੌਰ), ਮਾ: ਰਵਿੰਦਰ ਕਸਾਣਾ ਸੂਰਾਪੁਰੀ ਆਦਿ ਸੇਵਾਦਾਰਾਂ ਨੇ ਦੱਸਿਆ ਕਿ ਸਲਾਨਾ ਭੰਡਾਰੇ ਮੌਕੇ ਸਵੇਰੇ 10 ਵਜੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਕੁਲ ਪ੍ਰੋਹਿਤਾਂ ਵਲੋਂ ਸਤੀ ਮਾਤਾ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਜਾਵੇਗੀ। ਉਪਰੰਤ ਬਲਵੀਰ ਚੰਦ ਕੰਬਾਲਾ (ਲੁਧਿਆਣਾ) ਦੇ ਪਰਿਵਾਰ ਵਲੋਂ ਚਾਹ ਪਕੌੜੇ ਦਾ ਲੰਗਰ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਪ੍ਰਦੀਪ ਕਸਾਣਾ ਬਨਾ, ਓਮ ਪ੍ਰਕਾਸ਼ ਪਟਵਾਰੀ ਨਵਾਂਸ਼ਹਿਰ, ਚਰਨਜੀਤ ਕਸਾਣਾ ਰਿਟਾ: ਕਾਨੂੰਗੋ, ਅਸ਼ੋਕ ਕਸਾਣਾ ਸੂਰਾਪੁਰ, ਮੈਨੇਜਰ ਦੀਪਕ ਕਸਾਣਾ, ਰਾਮ ਪਾਲ ਪਾਲੀ, ਪਵਨ ਪੰਮੀ ਕਸਾਣਾ ਰੱਤੇਵਾਲ, ਰੋਸ਼ਨ ਲਾਲ ਸੋਭੂਵਾਲ, ਸਾਬਕਾ ਸਰਪੰਚ ਕੇਵਲ ਕ੍ਰਿਸ਼ਨ ਮਾਲੇਵਾਲ, ਮਨਦੀਪ ਕਸਾਣਾ, ਚੰਨੀ ਕਸਾਣਾ ਥੋਪੀਆ, ਚਰਨ ਦਾਸ ਜੰਡੀ, ਮਾ: ਧਰਮਿੰਦਰ ਜੰਡੀ, ਰਾਜੀ ਕਸਾਣਾ ਮਾਲੇਵਾਲ, ਕਪਿਲ ਕਸਾਣਾ, ਕਮਲ ਕਸਾਣਾ, ਸਚਿਨ ਕਸਾਣਾ ਆਦਿ ਸੇਵਾਦਾਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



